18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਵਿਸਾਖੀ ਮੌਕੇ ਮੁਹਾਲੀ ਫਸਟ ਫਾਊਾਡੇਸ਼ਨ ਵਲੋਂ ਮੋਟਰਸਾਈਕਲ ਰੈਲੀ ਗ੍ਰੀਨ ਮੁਹਾਲੀ, ਕਲੀਨ ਮੁਹਾਲੀ ਤੇ ਪਲਾਸਟਿਕ ਫ੍ਰੀ ਮੁਹਾਲੀ ਮਿਸ਼ਨ 'ਚ ਨੌਜਵਾਨਾਂ ਦੀ ਸ਼ਮੂਲੀਅਤ ਜ਼ਰੂਰੀ- ਬੇਦੀ <br/>

ਵਿਸਾਖੀ ਮੌਕੇ ਮੁਹਾਲੀ ਫਸਟ ਫਾਊਾਡੇਸ਼ਨ ਵਲੋਂ ਕਰਵਾਈ ਮੋਟਰਸਾਈਕਲ ਰੈਲੀ 'ਚ ਹੋਰਨਾਂ ਭਾਗੀਦਾਰਾਂ ਨਾਲ ਭਾਗ ਲੈਂਦੇ ਹੋਏ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ | ਅਜੀਤ ਤਸਵੀਰ <br/> 13-04-2026
ਐੱਸ. ਏ. ਐੱਸ. ਨਗਰ, 12 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਖਾਲਸਾ ਪੰਥ ਦੀ ਸਥਾਪਨਾ ਦੇ ਤਿਉਹਾਰ ਵਿਸਾਖੀ ਮੌਕੇ ਮੁਹਾਲੀ ਫਸਟ ਫਾਊਾਡੇਸ਼ਨ ਵਲੋਂ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਇਕ ਸ਼ਾਨਦਾਰ ਮੋਟਰਸਾਈਕਲ ਰੈਲੀ ਕਰਵਾਈ ਗਈ | ਇਹ ਰੈਲੀ ਮੁਹਾਲੀ ਤੋਂ ਆਰੰਭ ਹੋ ਕੇ ਚੱਪੜਚਿੜੀ ਪਹੁੰਚੀ, ਜਿੱਥੇ ਸਮੂਹ ਸੰਗਤ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ 'ਤੇ ਨਤਮਸਤਕ ਹੋਈ | ਇਸ ਮੌਕੇ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨ 'ਤੇ ਖ਼ਾਸ ਜ਼ੋਰ ਦਿੱਤਾ ਗਿਆ | ਇਸ ਮੌਕੇ ਸਾਬਕਾ ਡਿਪਟੀ ਮੇਅਰ ਬੇਦੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਰੈਲੀਆਂ ਦਾ ਮਕਸਦ ਸਿਰਫ਼ ਤਿਉਹਾਰ ਮਨਾਉਣਾ ਨਹੀਂ, ਸਗੋਂ ਨੌਜਵਾਨਾਂ ਨੂੰ ਆਪਣੇ ਮਹਾਨ ਇਤਿਹਾਸ ਨਾਲ ਜੋੜਨਾ ਅਤੇ ਉਨ੍ਹਾਂ 'ਚ ਸੇਵਾ, ਸੱਚਾਈ ਤੇ ਹਿੰਮਤ ਦੇ ਗੁਣ ਪੈਦਾ ਕਰਨਾ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨਾਂ ਵਿਚ ਬੇਹੱਦ ਜੋਸ਼ ਹੈ ਅਤੇ ਜੇਕਰ ਇਸ ਜੋਸ਼ ਨੂੰ ਸਹੀ ਦਿਸ਼ਾ ਮਿਲੇ ਤਾਂ ਪੰਜਾਬ ਦਾ ਭਵਿੱਖ ਹੋਰ ਮਜ਼ਬੂਤ ਹੋ ਸਕਦਾ ਹੈ | ਉਨ੍ਹਾਂ ਦੱਸਿਆ ਕਿ ਉਹ ਮੁਹਾਲੀ ਨੂੰ ਹਰ ਖੇਤਰ 'ਚ ਨੰਬਰ ਇਕ ਬਣਾਉਣ ਲਈ ਵਚਨਬੱਧ ਹਨ ਅਤੇ ਗ੍ਰੀਨ ਮੁਹਾਲੀ, ਕਲੀਨ ਮੁਹਾਲੀ ਤੇ ਪਲਾਸਟਿਕ ਫ੍ਰੀ ਮੁਹਾਲੀ ਉਨ੍ਹਾਂ ਮੁੱਖ ਮਿਸ਼ਨ ਹੈ, ਜਿਨ੍ਹਾਂ ਵਿਚ ਨੌਜਵਾਨਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ | ਇਸ ਮੌਕੇ ਉਨ੍ਹਾਂ ਨੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਲੋਕਾਂ ਦਾ ਇਸ ਤਰ੍ਹਾਂ ਸਾਥ ਮਿਲਣਾ ਸਮਾਜਿਕ ਕੰਮਾਂ ਲਈ ਵੱਡੀ ਪ੍ਰੇਰਣਾ ਹੈ | ਇਸ ਦੇ ਨਾਲ ਹੀ ਉਕਤ ਫਾਊਾਡੇਸ਼ਨ ਵਲੋਂ ਸਮਾਜ ਸੇਵਾ ਦੇ ਤਹਿਤ ਮੈਡੀਕਲ ਕੈਂਪ ਵੀ ਲਗਾਇਆ ਗਿਆ |

ਪਿਛਲੀ ਖ਼ਬਰ ਪਿੰਡ ਦੁਰਾਲੀ ਵਿਖੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਸੁਣੀਆਂ ਵਸਨੀਕਾਂ ਦੀਆਂ ਸਮੱਸਿਆਵਾਂ <br/> ਅਗਲੀ ਖ਼ਬਰ ਕਲਾਗ੍ਰਾਮ 'ਚ ਵਿਸਾਖੀ ਉਤਸਵ-2026 ਤਹਿਤ ਲੋਕ ਨਾਚਾਂ ਦੀ ਰਹੀ ਧੂਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।