15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

5 ਮਿੰਟਾਂ ਵਿਚ ਐਮ.ਐਸ.ਪੀ ਦੇਣ ਦਾ ਵਾਅਦਾ ਨਿਕਲਿਆ ਖੋਖਲਾ ਫ਼ਸਲ ਮੰਡੀਆਂ ਵਿਚ ਰੁਲ ਰਹੀ- ਐਸ.ਕੇ.ਐਮ (ਗੈਰ ਸਿਆਸੀ)

ਅਜੀਤ ਡੈਸਕ 15-04-2026
ਚੰਡੀਗੜ੍ਹ, 14 ਅਪ੍ਰੈਲ (ਅਜੀਤ ਬਿਊਰੋ)- ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਭਾਰਤ ਦੀ ਜੂਮ ਮੀਟਿੰਗ, ਜਿਸ ਵਿਚ ਕਿਸਾਨੀ ਮਸਲਿਆਂ ਬਾਰੇ ਵਿਚਾਰਿਆ ਗਿਆ, ਕਿਸਾਨਾਂ ਦੀ ਤਰਾਸਦੀ 1 ਤਰੀਕ ਤੋਂ ਚਾਲੂ ਹੋਣ ਵਾਲੀ ਕਣਕ ਦੀ ਖ਼ਰੀਦ ਅੱਜ 13 ਦਿਨ ਬੀਤ ਜਾਣ 'ਤੇ ਵੀ ਪੰਜਾਬ ਸਰਕਾਰ ਰਹੀ ਫ਼ੇਲ੍ਹ, ਪਹਿਲਾਂ ਗਰਮੀ ਅਤੇ ਲੰਮਾ ਸਮਾਂ ਬਾਰਸ਼ਿ ਪੈਣ ਕਰਕੇ ਅਤੇ ਕੁਦਰਤੀ ਕਰੋਪੀ ਤੋਂ ਨਿਕਲਿਆ ਕਿਸਾਨ ਸਰਕਾਰਾਂ ਦੇ ਜਬਰ, ਕਹਿਰ ਦਾ ਮੰਡੀਆਂ 'ਚ ਸਾਹਮਣਾ ਕਰ ਰਿਹਾ ਹੈ | ਇਹ ਪ੍ਰਗਟਾਵਾ ਅੱਜ ਪ੍ਰਮੁੱਖ ਕਿਸਾਨ ਆਗੂਆਂ ਵਲੋਂ ਕੀਤਾ ਗਿਆ | ਇਸ ਸਬੰਧੀ ਕਿਸਾਨ ਆਗੂ ਇੰਦਰਜੀਤ ਸਿੰਘ ਕੋਟਬੁੱਢਾ, ਗੁਰਿੰਦਰ ਸਿੰਘ ਭੰਗੂ, ਸੁਖਜੀਤ ਸਿੰਘ ਹਰਦੋਝੰਡੇ, ਲਖਵਿੰਦਰ ਸਿੰਘ ਔਲਖ, ਬਚਿੱਤਰ ਸਿੰਘ ਕੋਟਲਾ ਅਤੇ ਗੁਰਸੇਵਕ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਆਪ ਦੀਆਂ ਏਜੰਸੀਆਂ ਹੀ ਕਣਕ ਨਹੀਂ ਖ਼ਰੀਦ ਰਹੀਆਂ ਕਿਸੇ ਨਾ ਕਿਸੇ ਆਨੇ ਬਹਾਨੇ ਨਵੀਂ ਦਾ ਕਾਰਨ ਬਰੀਕ ਦਾਣੇ ਦਾ ਕਾਰਨ ਦਾਣਾ ਬਦਰੰਗ ਦਾ ਕਾਰਨ ਜਿਹੜੀ ਕਣਕ ਸਰਕਾਰ ਦੇ ਮਾਪਦੰਡ 12 ਮੁਆਚਰ ਵਾਲੀ ਵੀ ਸਰਕਾਰ ਦੇ ਇੰਸਪੈਕਟਰ ਨਹੀਂ ਖ਼ਰੀਦ ਰਹੇ | ਇਹ ਕਿਸਾਨ ਦੇ ਪਿੱਠ ਵਿਚ ਛੁਰਾ ਮਾਰਨੇ ਵਾਲੀ ਗੱਲ ਹੈ ਕਿਉਂਕਿ ਪੁੱਤਾਂ ਵਾਂਗੂੰ ਪਾਲੀ ਫ਼ਸਲ ਮੰਡੀਆਂ ਵਿਚ ਰੁਲ ਰਹੀ ਹੈ | ਸਰਕਾਰ ਹਰ ਫ਼ਰੰਟ ਤੋਂ ਫੈਲ ਹੋਈ ਸਿਰਫ਼ ਇਕ ਢੇਰੀ 'ਤੇ ਖੜ੍ਹ ਕੇ ਸਰਕਾਰ ਦੇ ਐਮ.ਐਲ.ਏ ਸਾਹਿਬਾਨ ਨੇ ਫ਼ੋਟੋਆਂ ਖਿੱਚਵਾ ਕੇ ਵਾਹਵਾ ਖੱਟ ਕੇ ਕਹਿ ਰਹੇ ਹਨ ਕਿ ਅਸੀਂ ਕਿਸਾਨਾਂ ਪੱਖੀ ਹਾਂ |
ਪਿਛਲੀ ਖ਼ਬਰ ਚੰਡੀਗੜ੍ਹ ਪ੍ਰਸ਼ਾਸਨ 'ਚ ਵੱਡੇ ਪੱਧਰ 'ਤੇ ਤਬਾਦਲੇ ਅਮਿਤ ਕੁਮਾਰ ਵਧੀਕ ਸਕੱਤਰ ਦੇ ਤੌਰ 'ਤੇ ਸੰਭਾਲਣਗੇ ਤਾਲਮੇਲ, ਗ੍ਰਹਿ,... ਅਗਲੀ ਖ਼ਬਰ ਕਾਰ ਦੀ ਲਪੇਟ 'ਚ ਆਉਣ ਕਾਰਨ 4 ਸਾਲਾ ਬੱਚੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।