19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਭਾਜਪਾ ਨੇ ਮਹਿਲਾ ਰਾਖਵੇਂਕਰਨ ਬਿੱਲ ਦੀ ਆੜ 'ਚ ਦੇਸ਼ ਦੇ ਨਕਸ਼ੇ ਨੂੰ ਵਿਗਾੜਨ ਦੀ ਕੀਤੀ ਕੋਸ਼ਿਸ਼-ਜੀਤੀ ਪਡਿਆਲਾ

ਅਜੀਤ ਡੈਸਕ 19-04-2026
ਕੁਰਾਲੀ, 18 ਅਪ੍ਰੈਲ (ਹਰਪ੍ਰੀਤ ਸਿੰਘ)-ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਲੋਕ ਸਭਾ 'ਚ ਪੇਸ਼ ਕੀਤਾ ਮਹਿਲਾ ਰਾਖਵਾਂਕਰਨ ਬਿੱਲ ਅਸਲ ਮਕਸਦ ਤੋਂ ਭਟਕਿਆ ਹੋਇਆ ਸੀ ਅਤੇ ਇਸ ਦੀ ਆੜ 'ਚ ਦੇਸ਼ ਦੇ ਨਕਸ਼ੇ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ | ਉਨ੍ਹਾਂ ਕਿਹਾ ਕਿ ਇਸੇ ਕਾਰਨ ਇਹ ਬਿੱਲ ਲੋਕ ਸਭਾ 'ਚ ਪਾਸ ਨਹੀਂ ਹੋ ਸਕਿਆ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਮਹਿਲਾਵਾਂ ਨੂੰ ਰਾਜਨੀਤੀ 'ਚ ਯੋਗ ਹਿੱਸੇਦਾਰੀ ਦੇਣ ਦੀ ਹਮਾਇਤੀ ਰਹੀ ਹੈ, ਪਰ ਮੌਜੂਦਾ ਬਿੱਲ 'ਚ ਅਜਿਹੀਆਂ ਸ਼ਰਤਾਂ ਤੇ ਪ੍ਰਬੰਧ ਜੋੜੇ ਗਏ ਸਨ ਜੋ ਕਿ ਦੇਸ਼ ਦੇ ਚੋਣ ਢਾਂਚੇ ਅਤੇ ਹਲਕਿਆਂ ਦੀ ਬਣਤਰ ਨੂੰ ਪ੍ਰਭਾਵਿਤ ਕਰ ਸਕਦੇ ਸਨ | ਉਨ੍ਹਾਂ ਕਿਹਾ ਕਿ ਇਸ ਬਿੱਲ ਦੇ ਨਾਲ ਹਲਕਾਬੰਦੀ (ਡੀਲਿਮੀਟੇਸ਼ਨ) ਤੇ ਹੋਰ ਤਕਨੀਕੀ ਮਾਮਲੇ ਜੋੜ ਕੇ ਕੇਂਦਰ ਸਰਕਾਰ ਵਲੋਂ ਦੇਸ਼ ਦੇ ਰਾਜਨੀਤਿਕ ਸੰਤੁਲਨ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮਹਿਲਾਵਾਂ ਲਈ ਇਕ ਸਾਫ਼ ਤੇ ਪਾਰਦਰਸ਼ੀ ਬਿੱਲ ਲਿਆਵੇ, ਜਿਸ 'ਚ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਚਲਾਕੀ ਨਾ ਹੋਵੇ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸ਼ੁਰੂ ਤੋਂ ਲੋਕਤੰਤਰ ਅਤੇ ਸੰਵਿਧਾਨ ਦੀ ਮਰਿਆਦਾ ਦੀ ਰਾਖੀ ਲਈ ਖੜ੍ਹਦੀ ਆ ਰਹੀ ਹੈ ਤੇ ਭਵਿੱਖ 'ਚ ਵੀ ਦੇਸ਼ ਦੇ ਹਿੱਤਾਂ ਦੀ ਰਾਖੀ ਕਰਦੀ ਰਹੇਗੀ |
ਪਿਛਲੀ ਖ਼ਬਰ ਮਰਨ ਉਪਰੰਤ ਅੱਖਾਂ ਤੇ ਸਰੀਰ ਦਾਨ ਕਰਨ ਵਾਲੇ ਪਰਿਵਾਰ ਦਾ ਭਾਰਤ ਵਿਕਾਸ ਪ੍ਰੀਸ਼ਦ ਵਲੋਂਾ ਵੱਡਾ ਸਨਮਾਨ ਸਰੀਰ ਦਾਨ ਕਰਨਾ ਸਭ... ਅਗਲੀ ਖ਼ਬਰ ਜੀ. ਸੀ. ਸੀ. ਸਕੂਲ ਤੇ ਪੀ. ਯੂ. ਸੀ. ਏ. ਨੇ ਚੰਡੀਗੜ੍ਹ ਲੀਡਰਸ਼ਿਪ ਮੀਟ ਵਿਖੇ ਕਾਮਰਸ ਸਿੱਖਿਆ ਨੂੰ ਮੁੜ ਪਰਿਭਾਸ਼ਿਤ ਕਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।