19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਮਰਨ ਉਪਰੰਤ ਅੱਖਾਂ ਤੇ ਸਰੀਰ ਦਾਨ ਕਰਨ ਵਾਲੇ ਪਰਿਵਾਰ ਦਾ ਭਾਰਤ ਵਿਕਾਸ ਪ੍ਰੀਸ਼ਦ ਵਲੋਂਾ ਵੱਡਾ ਸਨਮਾਨ ਸਰੀਰ ਦਾਨ ਕਰਨਾ ਸਭ ਤੋਂ ਵੱਡਾ ਸਮਾਜ ਸੇਵੀ ਸੋਚ : ਨਿਤਨ ਜਿੰਦਲ <br/>

ਅਜੀਤ ਡੈਸਕ 19-04-2026
ਡੇਰਾਬੱਸੀ, 18 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਏ. ਟੀ. ਐਸ. ਅਪਾਰਟਮੈਂਟ ਦੇ ਰਹਿਣ ਵਾਲੇ 90 ਸਾਲਾ ਸਮਾਜ ਸੇਵੀ ਦੇਵ ਨਿਸ਼ਚਲ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਲੋਂਾ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਸਰੀਰ ਜੀ. ਐਮ. ਸੀ. ਐਚ. ਚੰਡੀਗੜ੍ਹ ਨੂੰ ਦਾਨ ਕਰ ਦਿੱਤਾ ਗਿਆ | ਇਸ ਨੇਕ ਕਾਰਜ ਦੀ ਸ਼ੁਰੂਆਤ ਵਜੋਂ ਸਭ ਤੋਂ ਪਹਿਲਾਂ ਉਨ੍ਹਾਂ ਦੇ ਨੇਤਰ ਦਾਨ ਕੀਤੇ ਗਏ, ਜਿਸ ਨਾਲ ਦੋ ਜ਼ਰੂਰਤਮੰਦ ਲੋਕਾਂ ਦੇ ਹਨੇ੍ਹਰੇ ਭਰੇ ਜੀਵਨ 'ਚ ਰੌਸ਼ਨੀ ਆ ਸਕੀ ਹੈ | ਮੌਤ ਮਗਰੋਂ ਸਰੀਰ ਦਾਨ ਕਰਨ ਵਾਲੇ ਵਿਰਲੇ ਲੋਕ ਹੁੰਦੇ ਹਨ, ਜੋ ਕਿ ਸਮਾਜ ਸੇਵਾ ਨੂੰ ਸਮਰਪਿਤ ਹੁੰਦੇ ਹਨ, ਜਿਸ ਦੀ ਡੇਰਾਬੱਸੀ ਹਲਕੇ 'ਚ ਖੂਬ ਸ਼ਲਾਘਾ ਹੋ ਰਹੀ ਹੈ | ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਵੀ ਵੇਖ ਵਲੋਂ ਸਵ. ਦੇਵ ਨਿਸ਼ਚਲ ਦੇ ਅੰਤਿਮ ਭੋਗ ਮੌਕੇ ਉਨ੍ਹਾਂ ਦੇ ਪਰਿਵਾਰ ਦੀ ਇਸ ਮਿਸਾਲੀ ਪਹਿਲਕਦਮੀ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ | ਪ੍ਰੀਸ਼ਦ ਦੇ ਵਾਤਾਵਰਣ ਸੰਯੋਜਕ ਬਰਖਾ ਰਾਮ, ਪ੍ਰਧਾਨ ਨਿਤਿਨ ਜਿੰਦਲ, ਸਕੱਤਰ ਅਸ਼ਵਨੀ ਸ਼ਰਮਾ, ਉਪੇਸ਼ ਬਾਂਸਲ ਅਤੇ ਮੋਨਿਕਾ ਅਰੋੜਾ ਨੇ ਸਵ. ਨਿਸ਼ਚਲ ਦੀ ਪਤਨੀ ਅਤੇ ਬੇਟੀ ਨੂੰ ਸਨਮਾਨਿਤ ਕੀਤਾ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਨੇਤਰਦਾਨ ਤੋਂ ਇਲਾਵਾ ਪੂਰਾ ਸਰੀਰ ਮੈਡੀਕਲ ਖੋਜ ਲਈ ਦਾਨ ਕਰਕੇ ਪਰਿਵਾਰ ਨੇ ਸਮਾਜ 'ਚ ਇਕ ਬਹੁਤ ਵੱਡਾ ਅਤੇ ਪ੍ਰੇਰਨਾਦਾਇਕ ਸੁਨੇਹਾ ਦਿੱਤਾ ਹੈ | ਅਜਿਹੇ ਦਾਨ ਨਾਲ ਨਾ ਸਿਰਫ਼ ਮਨੁੱਖਤਾ ਦੀ ਸੇਵਾ ਹੁੰਦੀ ਹੈ, ਸਗੋਂ ਮਰਨ ਤੋਂ ਬਾਅਦ ਵੀ ਇਨਸਾਨ ਦੂਜਿਆਂ ਦੇ ਕੰਮ ਆ ਸਕਦਾ ਹੈ |



ਪਿਛਲੀ ਖ਼ਬਰ ਮੁਹਾਲੀ ਦੇ ਸੈਕਟਰ-72 ਦੀ ਜਵੈਲਰੀ ਸ਼ਾਪ ਲੁੱਟ-ਖਸੁੱਟ ਹੋਣ ਦੇ ਮਾਮਲੇ 'ਚ 3 ਮੁਲਜ਼ਮ ਕਾਬੂ ਅਗਲੀ ਖ਼ਬਰ ਭਾਜਪਾ ਨੇ ਮਹਿਲਾ ਰਾਖਵੇਂਕਰਨ ਬਿੱਲ ਦੀ ਆੜ 'ਚ ਦੇਸ਼ ਦੇ ਨਕਸ਼ੇ ਨੂੰ ਵਿਗਾੜਨ ਦੀ ਕੀਤੀ ਕੋਸ਼ਿਸ਼-ਜੀਤੀ ਪਡਿਆਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।