19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਮੁਹਾਲੀ ਦੇ ਸੈਕਟਰ-72 ਦੀ ਜਵੈਲਰੀ ਸ਼ਾਪ ਲੁੱਟ-ਖਸੁੱਟ ਹੋਣ ਦੇ ਮਾਮਲੇ 'ਚ 3 ਮੁਲਜ਼ਮ ਕਾਬੂ

ਅਜੀਤ ਡੈਸਕ 19-04-2026
ਐੱਸ. ਏ. ਐੱਸ. ਨਗਰ, 18 ਅਪ੍ਰੈਲ (ਕਪਿਲ ਵਧਵਾ)-ਸਥਾਨਕ ਫੇਜ਼-1 ਦੇ ਥਾਣੇ ਦੀ ਪੁਲਿਸ ਨੇ ਸੈਕਟਰ-72 ਸਥਿਤ ਇਕ ਨਿੱਜੀ ਜਵੈਲਰੀ ਸ਼ਾਪ ਵਿਚ ਹੋਈ ਲੁੱਟ-ਖਸੁੱਟ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਗਿ੍ਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਚੰਡੀਗੜ੍ਹ ਦੇ ਸੈਕਟਰ-38 ਦੇ ਰਹਿਣ ਵਾਲੇ ਵਿਜੈ ਸ਼ਰਮਾ ਤੇ ਸੈਕਟਰ-56 ਦੇ ਸੂਰਜ ਪ੍ਰਕਾਸ਼ ਤੇ ਸੰਜੀਵ ਕੁਮਾਰ ਵਜੋਂ ਹੋਈ ਹੈ | ਪੁਲਿਸ ਵਲੋਂ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਲੁੱਟਿਆ ਗਿਆ ਇਕ ਆਰਟੀਫੀਸ਼ੀਅਲ ਹਾਰ, 20 ਚੇਨਾਂ ਤੇ ਵਾਰਦਾਤ 'ਚ ਵਰਤੀ ਗਈ ਕਾਰ ਅਤੇ 2 ਚਾਕੂ ਬਰਾਮਦ ਕੀਤਾ ਗਿਆ ਹੈ | ਇਸ ਤੋਂ ਇਲਾਵਾ ਪੁਲਿਸ ਵਲੋਂ ਮਾਮਲੇ ਵਿਚ ਉਨ੍ਹਾਂ ਦੇ ਦੋ ਹੋਰ ਫ਼ਰਾਰ ਸਾਥੀਆਂ ਪੀਟਰ ਅਤੇ ਜਾਨੂਲ ਦੀ ਭਾਲ ਲਈ ਕੀਤੀ ਜਾ ਰਹੀ ਹੈ | ਜਾਣਕਾਰੀ ਮੁਤਾਬਕ ਵਰਕਸ਼ਾਪ ਮਾਲਕ ਕਰਨਵੀਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 4 ਅਪ੍ਰੈਲ ਨੂੰ 5 ਮੁਲਜ਼ਮ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਕਸ਼ਾਪ ਦੇ ਨੇੜੇ ਪਹੁੰਚੇ | ਇਸ ਦੌਰਾਨ ਇਕ ਮੁਲਜ਼ਮ ਕਾਰ ਵਿਚ ਬੈਠਾ ਰਿਹਾ, ਜਦਕਿ ਇਕ ਗੇਟ 'ਤੇ ਨਿਗਰਾਨੀ ਕਰਦਾ ਰਿਹਾ, ਜਦਕਿ ਤਿੰਨ ਨਕਾਬਪੋਸ਼ ਮੁਲਜ਼ਮ ਅੰਦਰ ਦਾਖ਼ਲ ਹੋ ਗਏ | ਮੁਲਜ਼ਮਾਂ ਕੋਲ ਚਾਕੂ, ਦਾਤਰ ਅਤੇ ਲੋਹੇ ਦੀ ਰੋਡ ਵਰਗੇ ਹਥਿਆਰ ਸਨ | ਮੁਲਜ਼ਮਾਂ ਨੇ ਕਰਨਵੀਰ ਸਿੰਘ ਤੋਂ ਤਿੰਜੌਰੀ ਦੀ ਚਾਬੀ ਮੰਗੀ ਗਈ, ਪਰ ਉਸ ਦੇ ਇਨਕਾਰ ਕਰਨ 'ਤੇ ਉਸ ਨਾਲ ਕੁੱਟਮਾਰ ਕੀਤੀ ਗਈ | ਇਸ ਤੋਂ ਬਾਅਦ ਮੁਲਜ਼ਮ ਇਕ ਆਰਟੀਫੀਸ਼ੀਅਲ ਹਾਰ, ਲਗਭਗ 400 ਤੋਂ 500 ਗ੍ਰਾਮ ਚਾਂਦੀ ਦੇ ਗਹਿਣੇ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਡੀ. ਵੀ. ਆਰ. ਲੈ ਕੇ ਮੌਕੇ ਤੋਂ ਫਰਾਰ ਹੋ ਗਏ | ਇਸ ਸੰਬੰਧ 'ਚ ਥਾਣਾ ਫੇਜ਼-1 ਦੀ ਪੁਲਿਸ ਨੇ ਜਾਂਚ ਦੌਰਾਨ ਪਹਿਲਾਂ ਵਿਜੈ ਸ਼ਰਮਾ ਨੂੰ ਕਾਬੂ ਕੀਤਾ ਤੇ ਬਾਅਦ 'ਚ ਸੂਰਜ ਪ੍ਰਕਾਸ਼ ਤੇ ਸੰਜੀਵ ਕੁਮਾਰ ਨੂੰ ਗਿ੍ਫ਼ਤਾਰ ਕਰ ਲਿਆ | ਪੁਲਿਸ ਅਨੁਸਾਰ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਫੇਜ਼-6 'ਚ ਇਕ ਕਮਰੇ ਦੀ ਦੀਵਾਰ ਕੋਲ ਛੁਪਾ ਕੇ ਰੱਖਿਆ ਲੁੱਟਿਆ ਸਾਮਾਨ ਤੇ ਹਥਿਆਰ ਬਰਾਮਦ ਕੀਤੇ ਗਏ ਹਨ | ਪੁਲਿਸ ਨੇ ਦੱਸਿਆ ਕਿ ਫ਼ਰਾਰ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਵੱਖ-ਵੱਖ ਟੀਮਾਂ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ |
ਪਿਛਲੀ ਖ਼ਬਰ ਪੰਜਾਬ ਨੇ 'ਮੁੱਖ ਮੰਤਰੀ ਸਿਹਤ ਯੋਜਨਾ' ਹੇਠ ਤਿਆਰੀ ਤੇਜ਼ ਕੀਤੀ, ਸਕ੍ਰੀਨਿੰਗ ਦਾ ਵਿਸਥਾਰ ਅਗਲੀ ਖ਼ਬਰ ਮਰਨ ਉਪਰੰਤ ਅੱਖਾਂ ਤੇ ਸਰੀਰ ਦਾਨ ਕਰਨ ਵਾਲੇ ਪਰਿਵਾਰ ਦਾ ਭਾਰਤ ਵਿਕਾਸ ਪ੍ਰੀਸ਼ਦ ਵਲੋਂਾ ਵੱਡਾ ਸਨਮਾਨ ਸਰੀਰ ਦਾਨ ਕਰਨਾ ਸਭ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।