19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਪੀ. ਐਸ. ਐਫ. ਸੀ. ਵਲੋਂ ਇਕ ਰੋਜ਼ਾ ਅੰਤਰਰਾਸ਼ਟਰੀ ਸਿੰਪੋਜ਼ੀਅਮ ਕਰਵਾਇਆ <br/>

ਅਜੀਤ ਡੈਸਕ 19-04-2026
ਚੰਡੀਗੜ੍ਹ, 18 ਅਪ੍ਰੈਲ (ਅਜੀਤ ਬਿਊਰੋ)-ਪੰਜਾਬ ਰਾਜ ਕਿਸਾਨ ਤੇ ਖੇਤ ਮਜ਼ਦੂਰ ਕਮਿਸ਼ਨ (ਪੀ. ਐਸ. ਐਫ. ਸੀ.) ਨੇ ਸ਼ਿਵਾਲਿਕ ਵਿਊ ਚੰਡੀਗੜ੍ਹ ਵਿਖੇ 'ਵਾਤਾਵਰਨ ਅਨੁਕੂਲ ਢੰਗਾਂ ਨਾਲ ਚੌਲਾਂ ਦੀ ਕਾਸ਼ਤ 'ਚ ਪ੍ਰਗਤੀ ਤੇ ਰਾਸ਼ਟਰੀ ਖੁਰਾਕ ਸੁਰੱਖਿਆ-ਪੰਜਾਬ ਵਿਚ ਚੌਲਾਂ ਦੀ ਸਿੱਧੀ ਬਿਜਾਈ (ਡੀ. ਐਸ. ਆਰ.) ਦੀਆਂ ਸੰਭਾਵਨਾਵਾਂ ਨੂੰ ਖੋਲ੍ਹਣ' ਵਿਸ਼ੇ 'ਤੇ ਇਕ ਰੋਜ਼ਾ ਅੰਤਰਰਾਸ਼ਟਰੀ ਸਿੰਪੋਜ਼ੀਅਮ ਕਰਵਾਇਆ | ਸਿੰਪੋਜ਼ੀਅਮ ਵਿਚ ਵਿਸ਼ੇਸ਼ ਮਹਿਮਾਨਾਂ ਵਜੋਂ ਡਾ. ਸਤਬੀਰ ਸਿੰਘ ਗੋਸਲ, ਵਾਈਸ ਚਾਂਸਲਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ, ਡਾ. ਜਤਿੰਦਰ ਪਾਲ ਸਿੰਘ ਗਿੱਲ ਵਾਈਸ ਚਾਂਸਲਰ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ, ਡਾ. ਵਰਿੰਦਰ ਕੁਮਾਰ ਰਿਸਰਚ ਡਾਇਰੈਕਟਰ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ-ਸਾਊਥ ਏਸ਼ੀਆ ਰਿਸਰਚ ਸੈਂਟਰ ਵਾਰਾਨਸੀ, ਡਾ. ਟੀ. ਐਨ. ਪ੍ਰਕਾਸ਼ ਕਮਰਦੀ ਸਾਬਕਾ ਚੇਅਰਮੈਨ ਕਰਨਾਟਕ ਐਗਰੀਕਲਚਰਲ ਪ੍ਰਾਈਸ ਕਮਿਸ਼ਨ (ਕੇਏਪੀਸੀ) ਬੰਗਲੁਰੂ, ਡਾ. ਪੁਸ਼ਪਿੰਦਰਪਾਲ ਸਿੰਘ ਪ੍ਰਾਜੈਕਟ ਡਾਇਰੈਕਟਰ, ਏ. ਡਬਲਿਊ. ਏ. ਡੀ. ਐਚ., ਆਈ. ਆਈ. ਟੀ. ਰੋਪੜ, ਅਤੇ ਡਾ. ਵਿਨੈ ਸਿੰਘ ਪ੍ਰਤੀਨਿਧੀ ਐਫ. ਏ. ਓ ਸੰਯੁਕਤ ਰਾਸ਼ਟਰ ਸ਼ਾਮਿਲ ਸਨ | ਮਾਹਿਰਾਂ ਨੇ ਟਿਕਾਊ ਢੰਗ-ਤਰੀਕਿਆਂ ਨਾਲ ਚੌਲਾਂ ਦੀ ਕਾਸ਼ਤ, ਤਕਨੀਕੀ ਨਵੀਨਤਾਵਾਂ ਅਤੇ ਪਾਣੀ ਤੇ ਜਲਵਾਯੂ ਚੁਣੌਤੀਆਂ ਦੇ ਹੱਲ ਲਈ ਡੀ. ਐਸ. ਆਰ. ਦੀ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਡਾ. ਕੁਲਵਿੰਦਰ ਸਿੰਘ ਗਿੱਲ ਨੇ ਪੰਜਾਬ ਰਾਜ ਕਿਸਾਨ ਤੇ ਖੇਤ ਮਜ਼ਦੂਰ ਕਮਿਸ਼ਨ ਨਾਲ ਇਕ ਆਗਾਮੀ ਸਹਿਯੋਗੀ ਪ੍ਰਾਜੈਕਟ 'ਤੇ ਚਾਨਣਾ ਪਾਇਆ, ਜਿਸ ਦਾ ਉਦੇਸ਼ ਪਰਾਲੀ ਸਾੜਨ ਦੇ ਲੰਬੇ ਸਮੇਂ ਦੇ ਹੱਲ ਨੂੰ ਵਿਕਸਤ ਕਰਨ ਲਈ ਝੋਨੇ ਦੇ ਜੈਨੇਟਿਕਸ ਨੂੰ ਸੋਧਣਾ ਹੈ | ਡਾ. ਗੁਰਦੇਵ ਸਿੰਘ ਖ਼ੁਸ਼ ਨੇ ਸਿੰਪੋਜ਼ੀਅਮ ਦੇ ਆਯੋਜਨ ਤੇ ਇਸ ਮਹੱਤਵਪੂਰਨ ਮੁੱਦੇ 'ਤੇ ਵੱਖ-ਵੱਖ ਹਿੱਸੇਦਾਰਾਂ ਨੂੰ ਇਕੱਠੇ ਕਰਨ ਵਿਚ ਕਮਿਸ਼ਨ ਦੇ ਯਤਨਾਂ ਦੀ ਸ਼ਲਾਘਾ ਕੀਤੀ | ਹਰਚੰਦ ਸਿੰਘ ਬਰਸਟ ਨੇ 'ਪੰਜਾਬ ਖੇਤੀਬਾੜੀ, 2026' ਸਿਰਲੇਖ ਵਾਲੀ ਇਕ ਪਾਕੇਟ ਡੇਟਾ ਕਿਤਾਬ ਜਾਰੀ ਕੀਤੀ, ਜੋ ਕਮਿਸ਼ਨ ਵਲੋਂ ਇਕ ਵਿਆਪਕ ਖੇਤੀਬਾੜੀ ਡੇਟਾ ਬੈਂਕ ਸਥਾਪਤ ਕਰਨ ਦੇ ਉਦੇਸ਼ ਨਾਲ ਆਪਣੇ ਚੱਲ ਰਹੇ ਯਤਨਾਂ ਦੇ ਹਿੱਸੇ ਵਜੋਂ ਤਿਆਰ ਕੀਤੀ ਗਈ ਹੈ | ਪ. ਐਸ. ਐਫ. ਸੀ. ਦੇ ਚੇਅਰਮੈਨ, ਪ੍ਰੋ. (ਡਾ.) ਸੁਖਪਾਲ ਸਿੰਘ ਨੇ ਪੰਜਾਬ ਦੇ ਖੇਤੀਬਾੜੀ ਮਾਹੌਲ ਖਾਸ ਕਰਕੇ ਚੌਲਾਂ ਦੇ ਉਤਪਾਦਨ ਅਤੇ ਖੁਰਾਕ ਸੁਰੱਖਿਆ ਉੱਪਰ ਇਸਦੇ ਪ੍ਰਭਾਵਾਂ 'ਤੇ ਕੇਂਦਰਿਤ ਵਿਸਤਿ੍ਤ ਜਾਣਕਾਰੀ ਪੇਸ਼ ਕੀਤੀ | ਸਿੰਪੋਜ਼ੀਅਮ 'ਚ ਡੀ. ਐਸ. ਆਰ. ਨੂੰ ਅਪਣਾਉਣ ਦੇ ਮਹੱਤਵਪੂਰਨ ਪਹਿਲੂਆਂ ਨੂੰ ਕਵਰ ਕਰਦਿਆਂ ਚਾਰ ਥੀਮੈਟਿਕ ਪੈਨਲ ਚਰਚਾਵਾਂ ਹੋਈਆਂ | ਡਾ. ਮੱਖਣ ਸਿੰਘ ਭੁੱਲਰ, ਡਾ. ਅਜਮੇਰ ਸਿੰਘ ਢੱਟ, ਡਾ. ਕੁਲਦੀਪ ਸਿੰਘ, ਡਾ. ਗੋਪਾਲ ਕਿ੍ਸ਼ਨ,ਡਾ. ਆਸ਼ੀਸ਼, ਡਾ. ਧਰਮਿੰਦਰ ਭਾਟੀਆ, ਨਵੀਨ ਕੁਮਾਰ, ਡਾ. ਜਤਿੰਦਰ ਸਿੰਘ, ਡਾ. ਵਰਿੰਦਰ ਕੁਮਾਰ ਤੇ ਡਾ. ਸਤਬੀਰ ਸਿੰਘ ਗੋਂਸਲ ਆਦਿ ਨੇ ਪੈਟਲ ਚਰਚਾ ਦੌਰਾਨ ਚੌਲਾਂ ਦੀ ਸਿੱਧੀ ਬਿਜਾਈ (ਡੀ. ਐਸ. ਆਰ.) ਦੀਆਂ ਸੰਭਾਵਨਾਵਾਂ 'ਤੇ ਵਿਚਾਰ-ਵਟਾਂਦਰਾ ਕਰਦਿਆਂ ਧਰਤੀ ਹੇਠਲੇ ਪਾਣੀ 'ਤੇ ਬੋਝ ਨੂੰ ਘਟਾਉਣ ਤੇ ਖੇਤੀ ਸਥਿਰਤਾ ਨੂੰ ਹੋਰ ਬਿਹਤਰ ਬਣਾਉਣ ਵਿਚ ਇਸਦੀ ਭੂਮਿਕਾ ਨੂੰ ਉਜਾਗਰ ਕੀਤਾ | ਅਮਰਪਾਲ ਸਿੰਘ ਭੁੱਲਰ ਵਲੋਂ ਸੰਚਾਲਿਤ ਇਕ ਹੋਰ ਸੈਸ਼ਨ ਕਰਵਾਇਆ, ਪੈਨਲ 'ਚ ਡਾ. ਹਰਜੀਤ ਸਿੰਘ, ਡਾ. ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ ਸੈਣੀ, ਡਾ. ਹਰਪ੍ਰੀਤ ਸਿੰਘ, ਕੋਮਲ ਜੈਸਵਾਲ, ਡਾ. ਵਿਨੈ ਸਿੰਘ, ਨੁਮਾਇੰਦਾ, ਸੰਯੁਕਤ ਰਾਸ਼ਟਰ ਐਫ. ਏ. ਓ. ਸ਼ਾਮਿਲ ਸਨ | ਪੰਜਾਬ ਰਾਜ ਕਿਸਾਨ ਤੇ ਖੇਤ ਮਜ਼ਦੂਰ ਕਮਿਸ਼ਨ ਦੇ ਚੇਅਰਮੈਨ ਪ੍ਰੋ. (ਡਾ.) ਸੁਖਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਏ ਸਮਾਪਤੀ ਸੈਸ਼ਨ ਨੂੰ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਸੰਬੋਧਨ ਕੀਤਾ | ਸੈਸ਼ਨ 'ਚ ਮਹਿੰਦਰ ਸਿੰਘ ਸਿੱਧੂ ਚੇਅਰਮੈਨ ਪਨਸੀਡ ਪ੍ਰਸਿੱਧ ਖੇਤੀਬਾੜੀ ਮਾਹਿਰ ਦਵਿੰਦਰ ਸ਼ਰਮਾ, ਡਾ. ਰਣਜੀਤ ਸਿੰਘ ਘੁੰਮਣ, ਪ੍ਰੋਫੈਸਰ ਆਫ਼ ਐਮੀਨੈਂਸ ਅਤੇ ਡਾ. ਟੀ. ਐਨ. ਪ੍ਰਕਾਸ਼ ਕਮਰਦੀ, ਸਾਬਕਾ ਚੇਅਰਮੈਨ, ਕਰਨਾਟਕ ਖੇਤੀਬਾੜੀ ਪ੍ਰਾਈਸ ਕਮਿਸ਼ਨ ਸ਼ਾਮਿਲ ਸਨ | ਪ੍ਰੋ. (ਡਾ.) ਸੁਖਪਾਲ ਸਿੰਘ ਨੇ ਸਾਰੇ ਭਾਈਵਾਲਾਂ ਦਾ ਉਨ੍ਹਾਂ ਦੇ ਕੀਮਤੀ ਯੋਗਦਾਨ ਲਈ ਧੰਨਵਾਦ ਕੀਤਾ ਤੇ ਸਿੰਪੋਜ਼ੀਅਮ ਦੇ ਸਫਲ ਆਯੋਜਨ ਲਈ ਸਾਰਿਆਂ ਨੂੰ ਵਧਾਈ ਦਿੱਤੀ | ਸੈਸ਼ਨ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ ਤੇ ਸਿੰਪੋਜ਼ੀਅਮ ਦੀ ਸ਼ਲਾਘਾ ਕੀਤੀ ਕਿਉਂਕਿ ਇਹ ਇਕ ਆਮ ਵਿਚਾਰ-ਵਟਾਂਦਰੇ ਦੀ ਬਜਾਏ ਅਸਲ ਤਬਦੀਲੀ ਲਿਆਉਣ ਵੱਲ ਇਕ ਸਾਰਥਕ ਯਤਨ ਹੈ |

ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ 'ਚ ਲਾਈਵ ਸਿਤਾਰ ਗਾਇਨ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਪਬਲਿਕ ਸਕੂਲ ਦਾ ਨਤੀਜਾ ਰਿਹਾ ਸੌ ਫੀਸਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।