14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਆਈ. ਪੀ. ਐਲ. 2026 ਪੰਜਾਬ ਕਿੰਗਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਕਾਰ ਖੇਡੇ ਮੈਚ ਦੌਰਾਨ ਪੰਜਾਬ ਕਿੰਗਜ਼ ਦੇ ਬੱਲੇਬਾਜ਼ਾਂ ਨੇ ਦਰਸ਼ਕਾਂ ਦਾ ਜਿੱਤਿਆ ਦਿਲ

ਮੈਚ ਦੌਰਾਨ ਆਨੰਦ ਮਾਣਦੇ ਹੋਏ ਦਰਸ਼ਕ |
ਮੈਚ ਦੌਰਾਨ ਪੰਜਾਬ ਟੀਮ ਨੂੰ ਹੱਲਾ ਸ਼ੇਰੀ ਦਿੰਦੇ ਹੋਏ ਦਰਸ਼ਕ | ਤਸਵੀਰਾਂ : ਗੁਰਿੰਦਰ ਸਿੰਘ
ਆਈ. ਪੀ. ਐਲ. ਕਿ੍ਕਟ ਟੂਰਨਾਮੈਂਟ ਦੌਰਾਨ ਮੁਹਾਲੀ ਸਟੇਡੀਅਮ 'ਚ ਪੰਜਾਬ ਕਿੰਗਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਕਾਰ ਖੇਡੇ ਮੈਚ ਦੌਰਾਨ ਚਿਅਰਸ ਲੀਡਰਜ਼ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ |
20-04-2026
ਐੱਸ. ਏ. ਐੱਸ. ਨਗਰ, 19 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਨਿਊ ਚੰਡੀਗੜ੍ਹ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕਿ੍ਕਟ ਸਟੇਡੀਅਮ ਵਿਖੇ ਪੰਜਾਬ ਕਿੰਗਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਕਾਰ ਅੱਜ ਸ਼ਾਮ 7:30 ਵਜੇ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ 2026 ਸੀਜ਼ਨ ਦੇ 29ਵੇਂ ਮੈਚ ਅਤੇ ਇਸ ਸਟੇਡੀਅਮ ਵਿਚ ਇਸ ਲੀਗ ਦੇ ਖੇਡੇ ਗਏ ਤੀਜੇ ਮੈਚ ਦੌਰਾਨ ਦਰਸ਼ਕਾਂ ਵਿਚ ਭਾਰੀ ਉਤਸ਼ਾਹ ਦੇ ਚੱਲਦਿਆਂ ਸਟੇਡੀਅਮ ਦਰਸ਼ਕਾਂ ਨਾਲ ਖਚਾ ਖੱਚ ਭਰਿਆ ਹੋਇਆ ਸੀ | ਇਸ ਦੌਰਾਨ ਪੰਜਾਬ ਕਿੰਗਜ਼ ਦੇ ਬੱਲੇਬਾਜ਼ਾਂ ਨੇ ਇਕ ਤੋਂ ਬਾਅਦ ਇਕ ਚੌਕੇ ਛੱਕੇ ਲਗਾ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ | ਇਸ ਮੈਚ ਨੂੰ ਦੇਖਣ ਲਈ ਪੰਜਾਬ ਤੋਂ ਇਲਾਵਾ ਨੇੜਲੇ ਸੂਬਿਆਂ ਤੋਂ ਵੀ ਵੱਡੀ ਗਿਣਤੀ ਦਰਸ਼ਕ ਪਹੁੰਚੇ ਹੋਏ ਸਨ | ਪੰਜਾਬ ਕਿੰਗਜ਼ ਵਲੋਂ ਸਰਕਾਰੀ ਸਕੂਲਾਂ ਦੇ 500 ਤੋਂ ਵਧੇਰੇ ਵਿਦਿਆਰਥੀਆਂ ਨੂੰ ਮੁਫ਼ਤ ਵਿਚ ਮੈਚ ਦਿਖਾਇਆ ਗਿਆ | ਅੱਜ ਸ਼ਾਮ ਇਸ ਮੈਚ ਦੌਰਾਨ ਆਸਮਾਨ ਵਿਚ ਬੱਦਲ ਛਾ ਜਾਣ ਕਾਰਨ ਅਤੇ ਤੇਜ ਹਵਾ ਕਾਰਨ ਬਣੇ ਸੁਹਾਵਣੇ ਮੌਸਮ ਦੌਰਾਨ ਦਰਸ਼ਕਾਂ ਨੇ ਮੈਚ ਦਾ ਭਰਪੂਰ ਲੁਤਫ਼ ਉਠਾਇਆ | ਅੱਜ ਸ਼ਾਮ 4 ਵਜੇ ਤੋਂ ਹੀ ਦਰਸ਼ਕ ਸਟੇਡੀਅਮ ਦੇ ਗੇਟਾਂ ਅੱਗੇ ਪਹੁੰਚਣੇ ਸ਼ੁਰੂ ਹੋ ਗਏ ਅਤੇ ਸ਼ਾਮ 7 ਵਜੇ ਤੱਕ ਸਟੇਡੀਅਮ ਦੇ ਗੇਟਾਂ ਅੱਗੇ ਦਰਸ਼ਕਾਂ ਦੀਆਂ ਲੰਬੀਆਂ ਲਾਈਨਾਂ ਦੇਖੀਆਂ ਗਈਆਂ ਅਤੇ ਮੈਚ ਸ਼ੁਰੂ ਹੋਣ ਤੱਕ ਸਟੇਡੀਅਮ ਦਰਸ਼ਕਾਂ ਨਾਲ ਪੂਰ ਭਰ ਗਿਆ | ਅੱਜ ਮੈਚ ਦੌਰਾਨ ਚਿਹਰੇ 'ਤੇ ਟੈਟੂ ਬਣਾਉਣ ਵਾਲਿਆਂ ਅਤੇ ਖਿਡਾਰੀਆਂ ਦੇ ਨਾਵਾਂ ਵਾਲੀਆਂ ਟੀ ਸ਼ਰਟਾਂ ਵੇਚਣ ਵਾਲੀਆਂ ਦੀ ਚਾਂਦੀ ਰਹੀ, ਜਿਸ ਦੌਰਾਨ ਵੱਡੀ ਗਿਣਤੀ ਦਰਸ਼ਕਾਂ ਵਲੋਂ ਆਪਣੀ ਪਸੰਦ ਦੀ ਟੀਮ ਦੇ ਲੋਗੋ ਦਾ ਟੈਟੂ ਆਪਣੇ ਚਿਹਰੇ 'ਤੇ ਬਣਵਾਇਆ ਗਿਆ, ਜਦਕਿ ਜ਼ਿਆਦਾਤਰ ਦਰਸ਼ਕਾਂ ਵਲੋਂ ਆਪਣੇ ਪਸੰਦੀਦਾ ਖਿਡਾਰੀਆਂ ਦੀਆਂ ਨੰਬਰ ਵਾਲੀਆਂ ਤੇ ਨਾਂਅ ਵਾਲੀਆਂ ਟੀ ਸ਼ਰਟਾਂ ਪਾਈਆਂ ਹੋਈਆਂ ਸਨ | ਇਸ ਮੌਕੇ ਸਟੇਡੀਅਮ ਅੰਦਰ ਪੰਜਾਬ ਕਿੰਗਜ਼ ਦੀਆਂ ਟੀ ਸ਼ਰਟ ਪਾਈ ਹਜ਼ਾਰਾਂ ਦਰਸ਼ਕ ਪਹੁੰਚੇ ਹੋਏ ਸਨ, ਜਿਸ ਕਾਰਨ ਸਟੇਡੀਅਮ ਲਾਲ ਰੰਗ ਵਿਚ ਰੰਗਿਆ ਨਜ਼ਰ ਆ ਰਿਹਾ ਸੀ | ਇਸ ਦੌਰਾਨ ਖਿਡਾਰੀਆਂ ਵਲੋਂ ਚੌਕਾ ਛੱਕਾ ਲਗਾਏ ਜਾਣ 'ਤੇ ਦਰਸ਼ਕਾਂ ਵਲੋਂ ਹੂਟਿੰਗ ਕਰਕੇ ਖਿਡਾਰੀਆਂ ਦਾ ਉਤਸ਼ਾਹ ਵਧਾਇਆ ਜਾਂਦਾ ਰਿਹਾ, ਜਦਕਿ ਚੀਅਰ ਲੀਡਰਜ਼ ਵਲੋਂ ਖਿਡਾਰੀਆਂ ਵਲੋਂ ਲਗਾਏ ਚੌਕੇ ਛੱਕੇ ਮੌਕੇ ਡਾਂਸ ਕਰਕੇ ਅਤੇ ਪ੍ਰਬੰਧਕਾਂ ਵਲੋਂ ਆਤਿਸ਼ਬਾਜ਼ੀ ਚਲਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ | ਇਸ ਮੈਚ ਦੀ ਪਹਿਲੀ ਪਾਰੀ ਮੁੱਕਣ 'ਤੇ ਪੰਜਾਬੀ ਗੱਭਰੂ ਤੇ ਮੁਟਿਆਰਾਂ ਨੇ ਭੰਗੜਾ ਪਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਅਤੇ ਇਸ ਦੌਰਾਨ ਪੰਜਾਬੀ ਗੀਤਾਂ ਦੀਆਂ ਧੁਨਾ ਲਗਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ | ਪਹਿਲੀ ਪਾਰੀ ਦੀ ਸਮਾਪਤੀ 'ਤੇ ਲੇਜ਼ਰ ਸੋਅ ਕਰਵਾਇਆ ਗਿਆ |
ਪਿਛਲੀ ਖ਼ਬਰ ਡਾ. ਬਲਬੀਰ ਸਿੰਘ ਢੋਲ ਪੀ. ਸੀ. ਐਸ. ਸੇਵਾ-ਮੁਕਤ ਅਧਿਕਾਰੀ ਐਸੋਸੀਏਸ਼ਨ ਦੇ ਮੁੜ ਪ੍ਰਧਾਨ ਬਣੇ
ਅਗਲੀ ਖ਼ਬਰ ਸਰਕਾਰੀ ਕਾਲਜ ਸੈਕਟਰ-11 'ਚ 68ਵਾਂ ਸਾਲਾਨਾ ਡਿਗਰੀ ਵੰਡ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।