15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਸਵੇਰ ਵੇਲੇ ਸੜਕ ਦਾ ਕੰਮ ਸਾਬਕਾ ਕੌਂਸਲਰ ਜੋਨੀ ਰਾਣਾ ਨੇ ਸ਼ੁਰੂ ਕਰਵਾਇਆ ਦੁਪਹਿਰ ਸਮੇਂ ਬਲਾਕ ਸੰਮਤੀ ਦੇ ਚੇਅਰਮੈਨ ਦੀ ਘਰਵਾਲੀ ਨੇ ਕੀਤਾ ਉਦਘਾਟਨ <br/>

ਨਗਰ ਕੌਂਸਲ ਦੇ ਸਾਬਕਾ ਕੌਂਸਲਰ ਜਸਬੀਰ ਸਿੰਘ ਜੋਨੀ ਰਾਣਾ ਸੜਕ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ | (ਸੱਜੇ) ਬਲਾਕ ਸੰਮਤੀ ਦੇ ਚੇਅਰਮੈਨ ਰਘਵੀਰ ਸਿੰਘ ਮੋਦੀ ਦੀ ਪਤਨੀ ਪਰਮਜੀਤ ਕੌਰ ਸੜਕ ਦੇ ਕੰਮ ਦਾ ਉਦਘਾਟਨ ਕਰਦੀ ਹੋਈ | ਤਸਵੀਰਾਂ : ਜੰਡਪੁਰੀ <br/> 20-04-2026
ਖਰੜ, 19 ਅਪ੍ਰੈਲ (ਜੰਡਪੁਰੀ)-ਨਗਰ ਕੌਂਸਲ ਦੇ ਪੰਜ ਸਾਲਾ ਕਾਰਜਕਾਲ ਦੀ ਮਿਆਦ ਖ਼ਤਮ ਹੁੰਦਿਆਂ ਹੀ ਖਰੜ ਸ਼ਹਿਰ ਵਿਚ ਹੋਣ ਵਾਲੇ ਵਿਕਾਸ ਦੇ ਕੰਮਾਂ ਨੂੰ ਲੈ ਕੇ ਰੌਲੇ ਪੈਣੇ ਸ਼ੁਰੂ ਹੋ ਗਏ ਹਨ | ਅੱਜ ਵਾਰਡ ਨੰ. 26 ਦੀ ਗੁੱਗਾ ਮਾੜੀ ਤੋਂ ਰੇਲਵੇ ਸਟੇਸ਼ਨ ਨੂੰ ਜਾਂਦੀ ਸੜਕ 'ਤੇ ਪ੍ਰੀਮਿਕਸ ਪਾਉਣ ਦਾ ਕੰਮ ਸਾਬਕਾ ਕੌਂਸਲਰ ਜਸਵੀਰ ਸਿੰਘ ਜੋਨੀ ਰਾਣਾ ਨੇ ਸ਼ੁਰੂ ਕਰਵਾਇਆ ਅਤੇ ਉਹੀ ਕੰਮ ਦੁਪਹਿਰ ਵੇਲੇ ਬਲਾਕ ਸੰਮਤੀ ਦੇ ਚੇਅਰਮੈਨ ਰਘਬੀਰ ਸਿੰਘ ਮੋਦੀ ਦੀ ਪਤਨੀ ਪਰਮਜੀਤ ਕੌਰ ਵਲੋਂ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਮੋਦੀ ਨੇ ਸਾਬਕਾ ਕੌਂਸਲਰ ਜੋਨੀ ਰਾਣਾ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ 'ਚ ਇਨ੍ਹਾਂ ਨੇ ਕੋਈ ਕੰਮ ਨਹੀਂ ਕੀਤਾ ਤੇ ਹੁਣ ਇਨ੍ਹਾਂ ਨੂੰ ਵਿਕਾਸ ਦੇ ਕੰਮਾਂ ਦੇ ਉਦਘਾਟਨ ਕਰਨੇ ਯਾਦ ਆ ਗਏ | ਉਨ੍ਹਾਂ ਕਿਹਾ ਕਿ ਹੁਣ ਨਗਰ ਕੌਂਸਲ ਅਧੀਨ ਸ਼ੁਰੂ ਹੋਣ ਵਾਲੇ ਕੰਮਾਂ ਦੇ ਉਦਘਾਟਨ ਸਰਕਾਰ ਦੇ ਨੁਮਾਇੰਦੇ ਕਰਨਗੇ, ਨਾ ਕਿ ਸਾਬਕਾ ਕੌਂਸਲ ਜਾਂ ਹੋਰ ਸਿਆਸੀ ਆਗੂ ਕਰਨਗੇ | ਉਨ੍ਹਾਂ ਕਿਹਾ ਕਿ ਇਸ ਬਣ ਰਹੀ ਸੜਕ 'ਤੇ 25 ਲੱਖ ਰੁ. ਦੀ ਲਾਗਤ ਆਵੇਗੀ ਅਤੇ ਵਾਰਡ ਨੰ. 27 ਤੇ 7 ਵਿਚ ਸੜਕਾਂ 'ਤੇ ਪ੍ਰੀਮਿਕਸ ਪਾਉਣ ਦੇ ਕੰਮ ਭਲਕੇ ਸ਼ੁਰੂ ਕੀਤੇ ਜਾਣਗੇ | ਇਸ ਮੌਕੇ ਸਾਬਕਾ ਕੌਂਸਲਰ ਜੋਨੀ ਰਾਣਾ ਨੇ ਕਿਹਾ ਕਿ ਜੋ ਅੱਜ ਸੜਕ ਬਣਾਈ ਗਈ ਹੈ, ਉਹ ਉਨ੍ਹਾਂ ਵਲੋਂ ਪਾਸ ਕਰਵਾਈ ਗਈ ਸੀ, ਪਰ ਉਨ੍ਹਾਂ ਦੇ ਕੰਮ ਸ਼ੁਰੂ ਕਰਵਾਉਣ ਤੋਂ ਪਹਿਲਾਂ ਕੌਂਸਲ ਦੀ ਮਿਆਦ ਖ਼ਤਮ ਹੁੰਦਿਆਂ ਹੀ ਉਨ੍ਹਾਂ ਨੂੰ ਦਰਕਿਨਾਰੇ ਕਰਦਿਆਂ ਉਦਘਾਟਨ ਹੋਣ ਲੱਗੇ | ਉਨ੍ਹਾਂ ਕਿਹਾ ਕਿ ਵਿਕਾਸ ਦੇ ਕੰਮਾਂ ਦੇ ਵਿਚ ਕਿਸੇ ਨੂੰ ਖਲਲ ਨਹੀਂ ਪਾਉਣੀ ਚਾਹੀਦੀ | ਇਸ ਮਾਮਲੇ ਨੂੰ ਲੈ ਕੇ ਪਹਿਲਾਂ ਨਗਰ ਕੌਂਸਲ ਅਧਿਕਾਰੀਆਂ ਤੇ ਸਾਬਕਾ ਕੌਂਸਲਰ ਦੇ ਕੁਝ ਅਧਿਕਾਰੀਆਂ ਵਿਚ ਗਰਮਾ ਗਰਮੀ ਵੀ ਦੇਖਣ ਨੂੰ ਮਿਲੀ | ਇਸ ਮੌਕੇ ਜਸਵੰਤ ਸਿੰਘ, ਮੇਵਾ ਸਿੰਘ ਅਤੇ ਗੁਰਪਿੰਦਰ ਸਿੰਘ ਤੋਂ ਇਲਾਵਾ ਨਗਰ ਕੌਂਸਲ ਦੇ ਕਾਰਜ ਅਫਸਰ ਸੁਖਦੇਵ ਸਿੰਘ, ਮਨੋਜ ਕੁਮਾਰ ਆਦਿ ਵੀ ਮੌਜੂਦ ਸਨ |

ਪਿਛਲੀ ਖ਼ਬਰ ਸੱਥ ਵਲੋਂ ਡਾ. ਜਲੌਰ ਸਿੰਘ ਖੀਵਾ ਦਾ ਰੂ-ਬਰੂ ਅਤੇ ਕਵੀ ਦਰਬਾਰ ਕਰਵਾਇਆ <br/> ਅਗਲੀ ਖ਼ਬਰ ਡੇਰਾਬੱਸੀ ਪੁਲਿਸ ਵਲੋਂ ਬੰਦ ਪਈ ਫੈਕਟਰੀ 'ਚੋਂ ਤਾਂਬਾ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।