21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਜਨਰੇਟਰ ਦੀ ਬੈਟਰੀ ਚੋਰੀ ਕਰਦੇ ਚੋਰ ਰੰਗੇ ਹੱਥੀਂ ਕਾਬੂ

ਅਜੀਤ ਡੈਸਕ 29-04-2026
ਜ਼ੀਰਕਪੁਰ, 28 ਅਪ੍ਰੈਲ (ਮਨਿੰਦਰ ਸਿੰਘ)-ਜ਼ੀਰਕਪੁਰ-ਪਟਿਆਲਾ ਰੋਡ 'ਤੇ ਇਕ ਕਾਲੋਨੀ 'ਚ ਮਾਲਕ ਨੇ ਇਕ ਨੌਜਵਾਨ ਨੂੰ ਰਾਹਗੀਰਾਂ ਦੀ ਮਦਦ ਨਾਲ ਜਨਰੇਟਰ ਦੀਆਂ ਬੈਟਰੀਆਂ ਤੇ ਹੋਰ ਸਾਮਾਨ ਚੋਰੀ ਕਰਦੇ ਰੰਗੇ-ਹੱਥੀਂ ਕਾਬੂ ਕਰ ਲਿਆ | ਜ਼ੀਰਕਪੁਰ ਪੁਲਿਸ ਨੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਇੰਦਰਜੀਤ ਸਿੰਘ ਵਾਸੀ ਏ. ਕੇ. ਐਸ-1 ਕਾਲੋਨੀ ਨੇ ਦੱਸਿਆ ਕਿ ਉਹ ਜਨਰੇਟਰ ਕਿਰਾਏ 'ਤੇ ਦਿੰਦਾ ਹੈ ਅਤੇ ਉਸ ਕੋਲ 15-16 ਜਨਰੇਟਰ ਹਨ | 23 ਅਪ੍ਰੈਲ ਨੂੰ ਉਸ ਦੇ ਇਕ ਜਨਰੇਟਰ ਤੋਂ ਬੈਟਰੀ ਚੋਰੀ ਹੋ ਗਈ ਸੀ ਅਤੇ ਸ਼ਨੀਵਾਰ ਸਵੇਰੇ ਲਗਭਗ 6 ਵਜੇ ਜਦੋਂ ਉਹ ਜਨਰੇਟਰ ਚੈੱਕ ਕਰਨ ਲਈ ਬਾਹਰ ਗਿਆ ਤਾਂ ਉਸ ਨੇ ਇਕ ਨੌਜਵਾਨ ਨੂੰ ਬੈਟਰੀ ਕੱਢਦੇ ਤੇ ਹੋਰ ਸਾਮਾਨ ਨਾਲ ਛੇੜਛਾੜ ਕਰਦੇ ਦੇਖਿਆ | ਇੰਦਰਜੀਤ ਸਿੰਘ ਦੇ ਅਨੁਸਾਰ ਉਸ ਨੂੰ ਦੇਖ ਕੇ ਮੁਲਜ਼ਮ ਬੈਟਰੀ, ਚਾਬੀਆਂ ਵਾਲਾ ਬੈਗ ਤੇ ਸਾਈਕਲ ਮੌਕੇ 'ਤੇ ਛੱਡ ਕੇ ਖਿਸਕਣ ਲੱਗਾ, ਪਰ ਰਾਹਗੀਰਾਂ ਦੀ ਮਦਦ ਨਾਲ ਉਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ | ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣੀ ਪਛਾਣ ਸ਼ੁਭਮ ਸਿੰਘ ਮੂਲ ਵਾਸੀ ਅਮੇਠੀ (ਯੂ. ਪੀ.) ਤੇ ਹਾਲ ਵਾਸੀ ਮੌਲੀ ਜਾਗਰਾਂ ਚੰਡੀਗੜ੍ਹ ਵਜੋਂ ਦੱਸੀ | ਸ਼ਿਕਾਇਤਕਰਤਾ ਮੁਲਜ਼ਮ ਤੇ ਚੋਰੀ ਹੋਏ ਸਾਮਾਨ ਨੂੰ ਥਾਣੇ ਲੈ ਗਿਆ, ਜਿਸ ਬਾਅਦ ਪੁਲਿਸ ਨੇ ਮੁਲਜ਼ਮ ਵਿਰੁੱਧ ਬੀ. ਐੱਨ. ਐੱਸ. ਦੀ ਧਾਰਾ 303 (2) ਅਤੇ 317 (2) ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ |

ਪਿਛਲੀ ਖ਼ਬਰ ਸਕੂਲ ਬੱਸ ਦੇ ਚਾਲਕ ਦੀ ਅਣਗਹਿਲੀ ਕਾਰਨ ਮੌਤ ਦੇ ਮੂੰਹ 'ਚ ਜਾਣ ਤੋਂ ਬਚਿਆ ਬੱਚਾ ਅਗਲੀ ਖ਼ਬਰ ਖਰੜ ਦੀ ਵਿਧਾਇਕਾ ਆਪਣੇ ਨਜ਼ਦੀਕੀਆਂ ਨੂੰ ਚੋਣ ਅਧਿਕਾਰੀ ਨਿਯੁਕਤ ਕਰਵਾਉਣ ਦੀ ਫਿਰਾਕ 'ਚ- ਖੇੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।