14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਖੇਡਾਂ ਰਾਹੀਂ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਦੀ ਕੋਸ਼ਿਸ਼ 'ਚ ਚੰਡੀਗੜ੍ਹ ਭਾਜਪਾ ਅੰਡਰ-19 ਖਿਡਾਰੀਆਂ ਲਈ 'ਚੰਡੀਗੜ੍ਹ ਖੇਲੋ ਗੇਮਜ਼ 2026' ਦਾ ਕੀਤਾ ਐਲਾਨ <br/>

ਚੰਡੀਗੜ੍ਹ ਭਾਜਪਾ ਵਲੋਂ ਕਰਵਾਏ ਜਾਣ ਵਾਲੇ 'ਚੰਡੀਗੜ੍ਹ ਖੇਲੋ ਗੇਮਜ਼ 2026' ਸਬੰਧੀ ਪੋਸਟਰ ਜਾਰੀ ਚੰਡੀਗੜ੍ਹ ਭਾਜਪਾ ਦੇ ਸੂਬਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ, ਪ੍ਰਭਜੀਤ ਸਿੰਘ ਲਾਂਬਾ, ਰਾਮਵੀਰ ਭੱਟੀ, ਸੰਜੀਵ ਰਾਣਾ, ਮੀਨਾਕਸ਼ੀ ਠਾਕੁਰ, ਰਵੀ ਰਾਵਤ ਅਤੇ ਹਰੀਸ਼ ਕੱਕੜ | ਅਜੀਤ ਤਸਵੀਰ <br/> 30-04-2026
ਚੰਡੀਗੜ੍ਹ, 29 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) – ਨੌਜਵਾਨਾਂ ਨੂੰ ਸਕਾਰਾਤਮਕ ਗਤੀਵਿਧੀਆਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਚੰਡੀਗੜ੍ਹ ਭਾਜਪਾ ਵਲੋਂ 'ਚੰਡੀਗੜ੍ਹ ਖੇਲੋ ਗੇਮਜ਼ 2026' ਦੀ ਘੋਸ਼ਣਾ ਕੀਤੀ ਗਈ ਹੈ | ਇਸ ਸਬੰਧੀ ਅੱਜ ਸੈਕਟਰ 33 ਸਥਿਤ ਸੂਬਾ ਦਫ਼ਤਰ ਕਮਲਮ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਪ੍ਰੋਗਰਾਮ ਦੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ | ਇਸ ਮੌਕੇ ਚੰਡੀਗੜ੍ਹ ਭਾਜਪਾ ਦੇ ਸੂਬਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ, ਸੂਬਾ ਜਨਰਲ ਸਕੱਤਰ ਰਾਮਵੀਰ ਭੱਟੀ, ਸੰਜੀਵ ਰਾਣਾ, ਸੂਬਾ ਮੀਡੀਆ ਇੰਚਾਰਜ ਰਵੀ ਰਾਵਤ, ਖੇਡ ਸੈਲ ਦੇ ਕਨਵੀਨਰ ਪ੍ਰਭਜੀਤ ਸਿੰਘ ਲਾਂਬਾ, ਸਹਿ-ਕਨਵੀਨਰ ਹਰੀਸ਼ ਕੱਕੜ ਅਤੇ ਸੂਬਾ ਸਕੱਤਰ ਮੀਨਾਕਸ਼ੀ ਠਾਕੁਰ ਮੌਜੂਦ ਰਹੇ | ਪ੍ਰੈਸ ਕਾਨਫਰੰਸ ਦੋਰਾਨ ਜਤਿੰਦਰ ਪਾਲ ਮਲਹੋਤਰਾ ਅਤੇ ਪ੍ਰਭਜੀਤ ਸਿੰਘ ਲਾਂਬਾ ਨੇ ਦੱਸਿਆ ਕਿ ਇਹ ਖੇਡ ਮੁਕਾਬਲੇ ਖਾਸ ਤੌਰ 'ਤੇ ਅੰਡਰ-19 ਖਿਡਾਰੀਆਂ ਲਈ ਕਰਵਾਏ ਜਾ ਰਹੇ ਹਨ ਤਾਂ ਜੋ ਉਹ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰ ਸਕਣ ਅਤੇ ਖੇਡਾਂ ਵਿਚ ਅੱਗੇ ਵਧ ਸਕਣ | ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ 11 ਮਈ ਤੋਂ 17 ਮਈ 2026 ਤੱਕ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਕਰਵਾਏ ਜਾਣਗੇ | ਇਨ੍ਹਾਂ ਖੇਡਾਂ 'ਚ ਫੁੱਟਬਾਲ, ਬਾਸਕਟਬਾਲ, ਕਬੱਡੀ, ਰਗਬੀ, ਨੈਟਬਾਲ, ਵਾਲੀਬਾਲ, ਜੂਡੋ, ਕਰਾਟੇ, ਟੇਬਲ ਟੈਨਿਸ ਅਤੇ ਟਰੈਕ ਐਂਡ ਫੀਲਡ ਦੀਆਂ ਦੌੜਾਂ (100 ਮੀਟਰ, 200 ਮੀਟਰ, 400 ਮੀਟਰ), ਲੰਬੀ ਕੂਦ ਅਤੇ ਉੱਚੀ ਛਾਲ ਸਮੇਤ ਕੁੱਲ 11 ਖੇਡਾਂ ਸ਼ਾਮਿਲ ਹਨ | ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਨੇ ਦੱਸਿਆ ਕਿ ਚੰਡੀਗੜ੍ਹ ਭਾਜਪਾ ਦਾ ਖੇਡ ਸੈੱਲ ਅੱਗੇ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਦਾ ਰਹੇਗਾ | ਪ੍ਰਭਜੀਤ ਸਿੰਘ ਲਾਂਬਾ ਨੇ ਕਿਹਾ ਕਿ ਇਸ ਉਪਰਾਲੇ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ | ਉਨ੍ਹਾਂ ਦੱਸਿਆ ਕਿ 'ਚੰਡੀਗੜ੍ਹ ਖੇਲੋ ਗੇਮਜ਼ 2026' ਲਈ ਰਜਿਸਟਰੇਸ਼ਨ ਪੂਰੀ ਤਰ੍ਹਾਂ ਮੁਫ਼ਤ ਹੈ | ਰਜਿਸਟਰੇਸ਼ਨ ਦੀ ਆਖਰੀ ਤਾਰੀਖ 9 ਮਈ 2026 ਨਿਰਧਾਰਤ ਕੀਤੀ ਗਈ ਹੈ |

ਪਿਛਲੀ ਖ਼ਬਰ ਸਕੂਲ ਦੇ 30-35 ਬੱਚੇ ਮਧੂ-ਮੱਖੀਆਂ ਦੇ ਡੰਗ ਮਾਰੇ ਜਾਣ ਕਾਰਨ ਇਲਾਜ ਲਈ ਪਹੁੰਚੇ ਹਸਪਤਾਲ ਇਲਾਜ ਉਪਰੰਤ ਬੱਚਿਆਂ ਨੂੰ ਘਰ... ਅਗਲੀ ਖ਼ਬਰ ਕਣਕ ਦੀ ਖਰੀਦ ਦੇ ਮਾਮਲੇ ਵਿਚ ਹੁਣ ਤੱਕ ਸੰਗਰੂਰ ਮੋਹਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।