14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਸਿਹਤ ਬੀਮਾ ਕਾਰਡ ਜ਼ਰੀਏ ਜ਼ਿਲ੍ਹੇ ਦੇ ਕਈ ਨਿੱਜੀ ਹਸਪਤਾਲਾਂ 'ਚ ਮੁਫ਼ਤ ਇਲਾਜ ਉਪਲਬਧ- ਸਿਵਲ ਸਰਜਨ

ਅਜੀਤ ਡੈਸਕ 30-04-2026
ਐੱਸ. ਏ. ਐੱਸ. ਨਗਰ, 29 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਹਸਪਤਾਲਾਂ 'ਚ ਮੁੱਖ ਮੰਤਰੀ ਸਿਹਤ ਬੀਮਾ ਕਾਰਡ ਜ਼ਰੀਏ ਮੁਫ਼ਤ ਡਾਕਟਰੀ ਇਲਾਜ ਕਰਵਾਇਆ ਜਾ ਸਕਦਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ 10 ਲੱਖ ਰੁ. ਦੇ ਮੁਫ਼ਤ ਸਿਹਤ ਬੀਮੇ ਦੀ ਸਹੂਲਤ ਦਿੱਤੀ ਗਈ ਹੈ, ਜਿਸ ਤਹਿਤ ਰੋਜ਼ਾਨਾ ਭਾਰੀ ਗਿਣਤੀ 'ਚ ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਕਾਰਡ ਧਾਰਕ ਵੱਖ-ਵੱਖ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ 'ਚ ਮੁਫ਼ਤ ਡਾਕਟਰੀ ਇਲਾਜ ਕਰਵਾ ਸਕਦੇ ਹਨ | ਕਾਰਡ ਧਾਰਕਾਂ ਦੇ ਹਸਪਤਾਲ 'ਚ ਇਲਾਜ ਲਈ ਦਾਖ਼ਲ ਹੋਣ ਦੌਰਾਨ ਉਨ੍ਹਾਂ ਦੇ ਟੈੱਸਟ ਵੀ ਮੁਫ਼ਤ ਕੀਤੇ ਜਾ ਰਹੇ ਹਨ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸੂਚੀਬੱਧ ਨਿੱਜੀ ਹਸਪਤਾਲਾਂ ਵਿਚ ਜੇ. ਪੀ. ਆਈ. ਹਸਪਤਾਲ ਮੁਹਾਲੀ, ਗ੍ਰੇਸ਼ੀਅਨ ਹਸਪਤਾਲ ਮੁਹਾਲੀ, ਕੌਸ਼ਲ ਹਸਪਤਾਲ ਖਰੜ, ਅਮਰ ਹਸਪਤਾਲ ਮੁਹਾਲੀ, ਕੰਬੋਜ ਮਲਟੀ ਸਪੈਸ਼ਲਿਟੀ ਹਸਪਤਾਲ ਖਰੜ, ਇੰਡਸ ਇੰਟਰਨੈਸ਼ਨਲ ਹਸਪਤਾਲ ਡੇਰਾਬੱਸੀ, ਐਮ. ਕੇਅਰ ਹਸਪਤਾਲ ਜ਼ੀਰਕਪੁਰ, ਇੰਡਸ ਸੁਪਰ ਸਪੈਸ਼ਲਿਟੀ ਹਸਪਤਾਲ ਮੁਹਾਲੀ, ਸੁਖਮਨੀ ਮਲਟੀ ਸਪੈਸ਼ਲਿਟੀ ਹਸਪਤਾਲ ਡੇਰਾਬੱਸੀ, ਬਹਿਗਲ ਹਸਪਤਾਲ ਮੁਹਾਲੀ, ਇੰਡਸ ਹਸਪਤਾਲ ਮੁਹਾਲੀ, ਸ੍ਰੀ ਗੁਰੂ ਹਰਕਿ੍ਸ਼ਨ ਸਾਹਿਬ ਹਸਪਤਾਲ ਸੋਹਾਣਾ, ਚੌਧਰੀ ਹਸਪਤਾਲ ਕੁਰਾਲੀ, ਜੇ. ਪੀ. ਹਸਪਤਾਲ ਜ਼ੀਰਕਪੁਰ, ਏਸ ਹਾਰਟ ਇੰਸਟੀਚਿਊਟ ਮੁਹਾਲੀ, ਚੀਮਾ ਮੈਡੀਕਲ ਕੰਪਲੈਕਸ ਮੁਹਾਲੀ, ਐਡੀਸਨ ਹਸਪਤਾਲ ਮੁਹਾਲੀ, ਮਾਈ ਹਸਪਤਾਲ ਮੁਹਾਲੀ, ਵੈਲਮੈਡ ਟ੍ਰਾਈਸਿਟੀ ਹਸਪਤਾਲ ਕੁਰਾਲੀ, ਸੇਜ ਮੈਡੀਸਨ ਖਰੜ, ਰੇਡੀਅੰਸ ਹਸਪਤਾਲ ਖਰੜ, ਕੁਰੇਸ਼ੀਆ ਮਲਟੀ ਸਪੈਸ਼ਲਿਟੀ ਹਸਪਤਾਲ ਜ਼ੀਰਕਪੁਰ, ਧੁਪਰ ਹਸਪਤਾਲ ਜ਼ੀਰਕਪੁਰ, ਹੋਲੀ ਬੇਸਿਲ ਮੈਡੀਕਲੀਨਿਕ ਖਰੜ, ਗੋਲਡਨ ਹਸਪਤਾਲ ਢਕੋਲੀ, ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲਰੀ ਸਾਇੰਸਜ਼ ਮੁਹਾਲੀ, ਹੈਲਥਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਖਰੜ, ਕਲੀਅਰਮੈਡੀ ਬਾਹਰਾ ਮਲਟੀ ਸਪੈਸ਼ਲਿਟੀ ਹਸਪਤਾਲ ਕੁਰਾਲੀ, ਅਲਫ਼ਾ ਚੰਡੀਗੜ• ਹਸਪਤਾਲ ਘੜੂੰਆਂ ਦੇ ਨਾਮ ਸ਼ਾਮਿਲ ਹਨ | ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਮੁਹਾਲੀ, ਖਰੜ, ਕੁਰਾਲੀ, ਡੇਰਾਬੱਸੀ, ਬਨੂੰੜ, ਲਾਲੜੂ, ਢਕੋਲੀ ਦੇ ਸਰਕਾਰੀ ਹਸਪਤਾਲਾਂ ਵਿਚ ਵੀ ਮੁਫ਼ਤ ਇਲਾਜ ਮਿਲ ਰਿਹਾ ਹੈ |
ਪਿਛਲੀ ਖ਼ਬਰ ਸੌਂਦ ਨੇ ਪਾਲੀ ਦੇਤਵਾਲੀਆ ਦੇ ਨੌਜਵਾਨ ਪੁੱਤਰ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ ਅਗਲੀ ਖ਼ਬਰ ਪੰਜਾਬ 'ਚ ਬਿਜਲੀ ਬੋਰਡ ਪ੍ਰਸ਼ਾਸਨ ਸਮਾਂ ਰਹਿੰਦੇ ਢਿੱਲੀਆਂ ਤਾਰਾਂ, ਢਿੱਲੇ ਜੰਪਰਾਂ, ਓਵਰਲੋਡ ਟਰਾਂਸਫਾਰਮਰਾਂ ਦੀ ਕਰੇ ਮੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।