ਚੰਡੀਗੜ੍ਹ, 29 ਅਪ੍ਰੈਲ (ਅ.ਬ.)- ਵੀਵੋ ਇੰਡੀਆ ਨੇ ਆਪਣੀ ਪ੍ਰਮੁੱਖ ਸਿੱਖਿਆ ਯੋਜਨਾ 'ਵੀਵੋ ਇਗਨਾਈਟ: ਟੈਕਨਾਲੋਜੀ ਅਤੇ ਨਵਚਾਰ ਦੀ ਪਹਿਲ' ਦੇ ਚੌਥੇ ਸੰਸਕਰਣ ਦੀ ਘੋਸ਼ਣਾ ਕੀਤੀ ਹੈ | 8ਵੀਂ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲਈ ਬਣਾਇਆ ਗਿਆ ਇਹ ਰਾਸ਼ਟਰੀ ਸਿੱਖਿਆ ਪ੍ਰੋਗਰਾਮ ਨੌਜਵਾਨ ਨਵਚਾਰੀਆਂ ਨੂੰ ਅੱਗੇ ਵਧਾਉਣ ਅਤੇ ਅਗਲੀ ਪੀੜੀ ਦੇ ਟੈਕਨਾਲੋਜੀ ਲੀਡਰ ਤਿਆਰ ਕਰਨ ਦੇ ਮਕਸਦ ਨਾਲ ਕਰਵਾਇਆ ਜਾਂਦਾ ਹੈ | ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਆਪਣੇ ਵਿਚਾਰਾਂ ਨੂੰ ਲਾਭਦਾਇਕ ਹੱਲਾਂ ਵਿੱਚ ਬਦਲਣ ਅਤੇ ਭਾਰਤ ਦੇ ਭਵਿੱਖ ਲਈ ਮਹੱਤਵਪੂਰਨ ਗਲੋਬਲ ਚੁਣੌਤੀਆਂ ਦਾ ਹੱਲ ਲੱਭਣ ਦਾ ਮੌਕਾ ਦਿੰਦਾ ਹੈ | ਇਸ ਮੌਕੇ 'ਤੇ ਵੀਵੋ ਇੰਡੀਆ ਦੇ ਚੀਫ ਕਾਰਪੋਰੇਟ ਕਮਿਊਨਿਕੇਸ਼ਨਜ਼ ਅਫਸਰ ਗੀਤਾਜ ਚੰਨਾਨਾ ਨੇ ਕਿਹਾ ਕਿ ਹਰ ਸਾਲ ਅਸੀਂ ਵੀਵੋ ਇਗਨਾਈਟ ਨੂੰ ਹੋਰ ਉੱਚੇ ਪੱਧਰ 'ਤੇ ਲੈ ਜਾਣ ਦੀ ਕੋਸ਼ਿਸ਼ ਕਰਦੇ ਹਾਂ | ਸਾਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਅੱਜ ਦੇ ਨੌਜਵਾਨ ਟੈਕਨਾਲੋਜੀ ਦੇ ਖੇਤਰ ਵਿੱਚ ਕਿੰਨੀ ਸੰਭਾਵਨਾਵਾਂ ਨਾਲ ਭਰੇ ਹੋਏ ਹਨ | ਉਨ੍ਹ੍ਹਾਂ ਦਾ ਸਮਰਪਣ ਅਤੇ ਸੋਚ ਹੀ ਵੀਵੋ ਇਗਨਾਈਟ ਨੂੰ ਅੱਗੇ ਵਧਾਉਂਦੀ ਹੈ ਅਤੇ ਇੱਕ ਬਿਹਤਰ ਭਵਿੱਖ ਲਈ ਟੈਕਨਾਲੋਜੀ ਆਧਾਰਿਤ ਹੱਲਾਂ ਨੂੰ ਮੰਚ ਦੇਣ ਦੇ ਸਾਡੇ ਜਜ਼ਬੇ ਨੂੰ ਮਜ਼ਬੂਤ ਕਰਦੀ ਹੈ |