03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਹਿਮਾਚਲ ਐਂਟਰੀ ਟੈਕਸ 'ਤੇ ਰਾਜਾ ਵੜਿੰਗ ਨੂੰ ਅੱਗੇ ਆਉਣਾ ਚਾਹੀਦਾ- ਬਲੀਏਵਾਲ <br/>

ਅਜੀਤ ਡੈਸਕ 01-05-2026
ਚੰਡੀਗੜ੍ਹ, 30 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) - ਭਾਜਪਾ ਪੰਜਾਬ ਦੇ ਬੁਲਾਰੇ ਪਿ੍ਤਪਾਲ ਸਿੰਘ ਬਲੀਏਵਾਲ ਨੇ ਹਿਮਾਚਲ ਪ੍ਰਦੇਸ਼ ਵਲੋਂ ਪੰਜਾਬੀ ਵਾਹਨਾਂ 'ਤੇ ਲੱਗੇ ਐਂਟਰੀ ਟੈਕਸ ਦੇ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ¢ ਉਨ੍ਹਾਂ ਕਿਹਾ ਕਿ ਜਦੋਂ ਹਿਮਾਚਲ ਦੇ ਮੱੁਖ ਮੰਤਰੀ ਸੁੱਖੂ ਨਾਲ ਉਨ੍ਹਾਂ ਦੀਆਂ ਮੁਲਾਕਾਤਾਂ ਅਤੇ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਤਾਂ ਪੰਜਾਬੀਆਂ ਦੇ ਹਿੱਤ 'ਚ ਇਸ ਮਸਲੇ ਦਾ ਤੁਰੰਤ ਹੱਲ ਵੀ ਲਿਆਉਣਾ ਚਾਹੀਦਾ ਹੈ¢ ਬਲੀਏਵਾਲ ਨੇ ਤੰਜ਼ ਕਸਦਿਆਂ ਕਿਹਾ ਕਿ ਅੱਜ ਜਦੋਂ ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਹਿਮਾਚਲ 'ਚ ਮÏਜੂਦ ਹਨ ਤਾਂ ਰਾਜਾ ਵੜਿੰਗ ਨੂੰ ਚਾਹੀਦਾ ਹੈ ਕਿ ਉਨ੍ਹਾਂ ਰਾਹੀਂ ਹਿਮਾਚਲ ਸਰਕਾਰ 'ਤੇ ਦਬਾਅ ਬਣਾਕੇ ਪੰਜਾਬੀ ਵਾਹਨਾਂ 'ਤੇ ਲੱਗੇ ਐਂਟਰੀ ਟੈਕਸ ਨੂੰ ਮਾਫ਼ ਕਰਵਾਉਣ ¢ ਉਨ੍ਹਾਂ ਕਿਹਾ ਕਿ ਸਿਰਫ਼ ਟਵੀਟਾਂ ਤੱਕ ਸੀਮਿਤ ਰਹਿਣ ਦੀ ਥਾਂ ਲੋਕਾਂ ਨੂੰ ਰਾਹਤ ਦੇਣ ਲਈ ਢੱੁਕਵੇਂ ਕਦਮ ਚੱੁਕਣੇ ਜ਼ਰੂਰੀ ਹਨ ¢ ਉਨ੍ਹਾਂ ਦੱਸਿਆ ਕਿ ਹਰ ਰੋਜ਼ ਲਗਭਗ 50 ਹਜ਼ਾਰ ਪੰਜਾਬ ਦੀਆਂ ਗੱਡੀਆਂ ਹਿਮਾਚਲ ਵਿਚ ਦਾਖਲ ਹੁੰਦੀਆਂ ਹਨ ਅਤੇ ਐਂਟਰੀ ਟੈਕਸ ਭਰਨ ਲਈ ਮਜਬੂਰ ਹਨ, ਜਿਸ ਨਾਲ ਆਮ ਲੋਕਾਂ, ਸੈਲਾਨੀਆਂ ਅਤੇ ਵਪਾਰੀਆਂ 'ਤੇ ਵੱਡਾ ਆਰਥਿਕ ਬੋਝ ਪੈਂਦਾ ਹੈ¢ ਇਹ ਮਸਲਾ ਦਿਨੋਂ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ¢ ਬਲੀਏਵਾਲ ਨੇ ਕਿਹਾ ਕਿ ਪੰਜਾਬ ਅਤੇ ਹਿਮਾਚਲ ਦੇ ਲੋਕਾਂ ਵਿਚ ਸਦੀਆਂ ਤੋਂ ਭਾਈਚਾਰਕ ਅਤੇ ਵਪਾਰਕ ਰਿਸ਼ਤੇ ਰਹੇ ਹਨ, ਪਰ ਇਸ ਕਿਸਮ ਦੇ ਟੈਕਸ ਲੋਕਾਂ ਵਿਚ ਅਣਚਾਹੀ ਦੂਰੀ ਪੈਦਾ ਕਰ ਰਹੇ ਹਨ ¢

ਪਿਛਲੀ ਖ਼ਬਰ ਹਿਮਾਚਲ ਐਂਟਰੀ ਟੈਕਸ 'ਤੇ ਰਾਜਾ ਵੜਿੰਗ ਨੂੰ ਅੱਗੇ ਆਉਣਾ ਚਾਹੀਦਾ- ਬਲੀਏਵਾਲ <br/> ਅਗਲੀ ਖ਼ਬਰ ਇਸ ਕਿ੍ਕਟ ਸੀਜ਼ਨ 'ਚ ਕੈਲੀਫੋਰਨੀਆ ਬਦਾਮ ਨਾਲ ਹਰ ਸੁਪਰ ਪਲ ਦਾ ਅਨੁਭਵ ਕਰੋ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।