ਚੰਡੀਗੜ੍ਹ, 30 ਅਪ੍ਰੈਲ (ਅਜਾਇਬ ਸਿੰਘ ਔਜਲਾ) - ਥੀਏਟਰ ਫ਼ਾਰ ਥੀਏਟਰ ਅਤੇ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਵਲੋਂ ਕਰਵਾਏ 6ਵਾਂ ਟੀ.ਐਫ.ਟੀ ਥੀਏਟਰ ਫੈਸਟੀਵਲ 2026 ਰੰਗਮੰਚ ਪ੍ਰੇਮੀਆਂ ਲਈ ਇਕ ਯਾਦਗਾਰ ਅਨੁਭਵ ਲੈ ਕੇ ਆਇਆ ਹੈ | ਇਸ ਦੇ ਤਹਿਤ ਅੱਜ ਟੈਗੋਰ ਥੀਏਟਰ ਵਿਖੇ ਥੀਏਟਰ ਫਾਰ ਥੀਏਟਰ ਗਰੁੱਪ ਵੱਲੋਂ ਵਿਅੰਗਮਈ ਨਾਟਕ Tਇੱਕ ਹੋਰ ਮੀਟਿੰਗU ਦੀ ਪੇਸ਼ਕਾਰੀ ਦਿੱਤੀ ਗਈ ਜੋ ਦਰਸ਼ਕਾਂ ਨੇ ਰੀਝ ਨਾਲ ਵੇਖੀ | ਇਸ ਨਾਟਕ ਦੇ ਲੇਖਕ ਜੈਵਰਧਨ ਸਨ ਅਤੇ ਨਿਰਦੇਸ਼ਕ ਕਰਨ ਚੌਹਾਨ ਵਲੋਂ ਦਿੱਤਾ ਗਿਆ | ਇਸ ਨਾਟਕ ਦੀ ਖ਼ਾਸ ਗੱਲ ਇਹ ਰਹੀ ਕਿ ਇਸ 'ਚ ਕਲਾਕਾਰਾਂ ਨੇ ਹਿਮਾਚਲੀ, ਰਾਜਸਥਾਨੀ, ਮਰਾਠੀ, ਵੈਸਟਰਨ, ਪੰਜਾਬੀ, ਹਿੰਦੀ ਅਤੇ ਸਾਊਥ ਦੀਆਂ ਭਾਸ਼ਾਵਾਂ ਦਾ ਪ੍ਰਯੋਗ ਕੀਤਾ, ਜੋ ਕਾਫ਼ੀ ਸਫਲ ਰਿਹਾ | ਇਹ ਪੇਸ਼ਕਾਰੀ ਸਰਕਾਰੀ ਤੰਤਰ ਵਿਚ ਕਮੇਟੀਆਂ ਅਤੇ ਮੀਟਿੰਗਾਂ ਦੀ ਉਸ Tਸੰਸਕਿ੍ਤੀUਨੂੰ ਕੇਂਦਰ ਵਿਚ ਰੱਖਦੀ ਹੈ, ਜਿੱਥੇ ਅਸਲੀ ਮਸਲਿਆਂ ਦੀ ਬਜਾਏ ਗੱਲਬਾਤ ਸਿਰਫ਼ ਰਸਮੀ ਕਾਰਵਾਈ ਅਤੇ ਦਿਖਾਵੇ ਤੱਕ ਹੀ ਸੀਮਿਤ ਰਹਿ ਜਾਂਦੀ ਹੈ | ਲਗਾਤਾਰ ਹੋਣ ਵਾਲੀਆਂ Tਮੀਟਿੰਗ 'ਤੇ ਮੀਟਿੰਗU ਅਤੇ ਉਨ੍ਹਾਂ ਤੋਂ ਨਿਕਲਦੇ ਅਧੂਰੇ ਨਤੀਜੇ ਅੱਜ ਦੇ ਪ੍ਰਸ਼ਾਸਨਿਕ ਢਾਂਚੇ ਦੀ ਵਿਡੰਬਣਾ ਨੂੰ ਉਜਾਗਰ ਕਰਦੇ ਹਨ | ਇਸ ਪੇਸ਼ਕਾਰੀ 'ਚ ਕਲਾਕਾਰ ਦੀਪੇਂਦਰ ਸਿੰਘ, ਖੁਸ਼ਵਿੰਦਰ ਸਿੰਘ ਸਿੱਧੂ, ਗੁਲਅਫ਼ਸ਼ਾ, ਸੋਨੂ, ਮਨੁ, ਕਮਲਦੀਪ ਕੌਰ, ਸੌਰਵ ਸ਼ਰਮਾ, ਰੋਬਿਨ ਅਤੇ ਕਾਜਲ ਗੁਪਤਾ ਨੇ ਆਪਣੇ ਕਿਰਦਾਰ ਬਾਖੂਬੀ ਨਾਲ ਨਿਭਾਏ | ਭੂਪਿੰਦਰ ਕੌਰ ਅਤੇ ਈਸ਼ਾ, ਹਰਵਿੰਦਰ ਸਿੰਘ, ਵਿਕਰਾਂਤ ਸੇਠ, ਗੁਰਪ੍ਰੀਤ ਸਿੰਘ, ਰਵਿੰਦਰ ਸਿੰਘ, ਅਮਿ੍ਤਪਾਲ ਜੱਸਲ ਅਤੇ ਪਿ੍ੰਸ ਸ਼ਰਮਾ ਦਾ ਰੋਲ ਵੀ ਬਾਖੂਬੀ ਰਿਹਾ |