ਨਿਗਮ ਮੀਟਿੰਗ ਦੌਰਾਨ ਜਿੱਥੇ ਮੁੱਖ, ਸਪਲੀਮੈਂਟਰੀ ਅਤੇ ਟੇਬਲ ਏਜੰਡੇ ਸਮੇਤ ਕੱੁਲ 46 ਪ੍ਰਸਤਾਵਾਂ ਵਿਚੋਂ 41 ਕਰੋੜਾਂ ਰੁਪਏ ਦੇ ਪ੍ਰਸਤਾਵ ਕੁੱਝ ਮਿੰਟਾਂ ਵਿਚ ਹੀ ਬਿਨਾਂ ਵਿਸਥਾਰ ਚਰਚਾ ਦੇ ਪਾਸ ਕਰ ਦਿੱਤੇ ਗਏ ¢ ਸਵੇਰੇ 11 ਵਜੇ ਸ਼ੁਰੂ ਹੋਈ ਮੀਟਿੰਗ ਕਈ ਵਾਰ ਆਪਣੀ ਦਿਸ਼ਾ ਤੋਂ ਭਟਕਦੀ ਨਜ਼ਰ ਆਈ ਅਤੇ ਪਿਛਲੀ ਮੀਟਿੰਗ ਦੇ ਮਿੰਟ ਦੀ ਪੁਸ਼ਟੀ ਕਰਨ ਵਿਚ ਹੀ ਕਰੀਬ 4 ਵੱਜ ਗਏ | ਇਸ ਤੋਂ ਬਾਅਦ ਜਦੋਂ ਮੁੱਖ ਏਜੰਡੇ 'ਤੇ ਚਰਚਾ ਸ਼ੁਰੂ ਹੋਈ ਤਾਂ ਦੱਖਣੀ ਸੈਕਟਰਾਂ ਦੀ ਸਫ਼ਾਈ ਕਰ ਰਹੀ ਲਾਇੰਸ ਸਰਵਿਸ ਦੇ ਵਾਧੇ ਮਾਮਲੇ 'ਤੇ ਹੰਗਾਮਾ ਵਧ ਗਿਆ¢ ਸਥਿਤੀ ਨੂੰ ਦੇਖਦੇ ਹੋਏ ਮੇਅਰ ਸÏਰਭ ਜੋਸ਼ੀ ਨੇ ਦੁਪਹਿਰ 1:25 ਵਜੇ ਮੀਟਿੰਗ ਨੂੰ ਲੰਚ ਬ੍ਰੇਕ ਲਈ ਮੁਅੱਤਲ ਕਰ ਦਿੱਤਾ ਅਤੇ ਸਾਰੇ ਕੌਂਸਲਰਾਂ ਨੂੰ ਆਪਣੇ ਦਫ਼ਤਰ ਚਰਚਾ ਲਈ ਬੁਲਾਇਆ ¢ ਦੁਪਹਿਰ ਦੇ ਖਾਣੇ ਤੋਂ ਬਾਅਦ ਕਰੀਬ 2:40 ਵਜੇ ਕਾਰਵਾਈ ਮੁੜ ਸ਼ੁਰੂ ਹੋਈ | ਮੱੁਖ ਏਜੰਡਿਆਂ ਵਿਚ ਨੰਬਰ 2 ਅਤੇ 3 'ਤੇ ਲੰਬੀ ਚਰਚਾ ਹੋਈ ਅਤੇ ਬਹਿਸ-ਨੋਕ ਝੋਕ ਕਾਰਨ ਕਈ ਵਾਰ ਪ੍ਰਸਤਾਵ ਡੈਫਰ ਅਤੇ ਕੈਂਸਲ ਕਰਨੇ ਪਏ ¢ ਰਾਏਪੁਰ ਕਲਾਂ ਵਿਚ ਪਸ਼ੂਆਂ ਦੇ ਗੋਬਰ ਲਈ ਨਵਾਂ ਇਲੈਕਟਿ੍ਕ ਸੈਨੇਟਰੀ ਵੈਸਟ ਇੰਸੀਨਰੇਟਰ ਲਗਾਉਣ ਦਾ ਪ੍ਰਸਤਾਵ ਡਿਫਰ ਕਰ ਦਿੱਤਾ ਗਿਆ, ਜਦਕਿ 60 ਟੀ.ਪੀ.ਡੀ ਸਮਰੱਥਾ ਵਾਲੇ ਬਾਗ਼ਬਾਨੀ ਵੈਸਟ ਪ੍ਰੋਸੈਸਿੰਗ ਪਲਾਂਟ 'ਤੇ ਵੋਟਿੰਗ ਕਰਵਾਈ ਗਈ, ਜਿਸ ਵਿਚ 7 ਕੌਂਸਲਰਾਂ ਨੇ ਹੱਕ 'ਚ ਅਤੇ 5 ਨੇ ਵਿਰੋਧ 'ਚ ਹੱਥ ਖੜੇ ਕੀਤੇ | ਮੀਟਿੰਗ ਦੇ ਆਖ ਰਲੇ ਹਿੱਸੇ ਵਿਚ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਬਿਨਾਂ ਚਰਚਾ ਏਜੰਡੇ ਪਾਸ ਕਰਨ 'ਤੇ ਇਤਰਾਜ਼ ਜਤਾਇਆ, ਜਿਸ ''ਤੇ ਕਾਂਗਰਸ ਅਤੇ ਭਾਜਪਾ ਕੌਂਸਲਰਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਆਮ ਆਦਮੀ ਪਾਰਟੀ ਨੂੰ ਵਿਕਾਸ ਵਿਰੋਧੀ ਕਰਾਰ ਦਿੱਤਾ ¢ ਦੋਹਾਂ ਧਿਰਾਂ ਵਿਚਕਾਰ ਤਿੱਖੇ ਇਲਜ਼ਾਮ ਲਗਾਉਣ ਦਾ ਦÏਰ ਚੱਲਿਆ ¢ ਇਸ ਦÏਰਾਨ ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ਸਾਰੇ ਪ੍ਰਸਤਾਵ 'ਇਨ ਐਂਟੀਸਿਪੇਸ਼ਨ' ਦੇ ਤਹਿਤ ਪਾਸ ਕੀਤੇ ਗਏ ਹਨ¢