12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਪੰਜਾਬ ਯੂਨੀਵਰਸਿਟੀ ਨੇ ਐਲ.ਐਲ.ਬੀ. ਪ੍ਰੋਫੈਸ਼ਨਲ 3 ਸਾਲਾ ਕੋਰਸ ਲਈ ਸਮਾਂ-ਸਾਰਣੀ ਦਾ ਕੀਤਾ ਐਲਾਨ

ਅਜੀਤ ਡੈਸਕ 10-05-2026
ਚੰਡੀਗੜ੍ਹ, 9 ਮਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਐਲ.ਐਲ.ਬੀ ਪ੍ਰੋਫੈਸ਼ਨਲ 3-ਸਾਲਾ ਕੋਰਸ (ਸਮੈਸਟਰ ਸਿਸਟਮ) ਦੇ ਦਾਖ਼ਲੇ ਪ੍ਰਵੇਸ਼ ਪ੍ਰੀਖਿਆ 2026 ਦੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ | ਇਹ ਪ੍ਰਵੇਸ਼ ਪ੍ਰੀਖਿਆ 28 ਜੂਨ ਦਿਨ ਐਤਵਾਰ ਨੂੰ ਲਈ ਜਾਵੇਗੀ | ਪ੍ਰਾਸਪੈਕਟਸ ਤੇ ਦਾਖਲਾ ਪ੍ਰੀਖਿਆ ਫਾਰਮ ਅਧਿਕਾਰਤ ਵੈੱਬਸਾਈਟ 'ਤੇ ਆਨਲਾਈਨ ਉਪਲਬਧ ਹਨ | ਉਮੀਦਵਾਰ 13 ਜੂਨ ਤੱਕ ਆਨਲਾਈਨ ਰਜਿਸਟਰ ਕਰ ਸਕਦੇ ਹਨ | ਬਿਨੈਕਾਰਾਂ ਨੂੰ 15 ਜੂਨ ਤੱਕ ਲੋੜੀਂਦੀ ਫ਼ੀਸ ਆਨਲਾਈਨ ਮੋਡ ਰਾਹੀਂ ਜਮ੍ਹਾਂ ਕਰਵਾਉਣੀ ਪਵੇਗੀ | ਸਫਲਤਾਪੂਰਵਕ ਫ਼ੀਸ ਜਮ੍ਹਾਂ ਕਰਨ ਤੋਂ ਬਾਅਦ ਉਮੀਦਵਾਰਾਂ ਨੂੰ 17 ਜੂਨ ਤੱਕ ਵੈੱਬਸਾਈਟ 'ਤੇ ਅਰਜ਼ੀ ਫਾਰਮ ਭਰਨਾ ਪਵੇਗਾ | ਕਾਨੂੰਨ ਵਿਭਾਗ ਪੀ.ਯੂ. ਚੰਡੀਗੜ੍ਹ ਵਿਚ 300 ਸੀਟਾਂ, ਪੀ.ਯੂ. ਦੇ ਖੇਤਰ ਕੇਂਦਰ ਮੁਕਤਸਰ, ਲੁਧਿਆਣਾ ਤੇ ਸਵਾਮੀ ਸਰਵਾਨੰਦ ਗਿਰੀ ਪੀ.ਯੂ. ਖੇਤਰੀ ਕੇਂਦਰ ਬਜਵਾੜਾ ਹੁਸ਼ਿਆਰਪੁਰ ਵਿਚ ਐਲ.ਐਲ.ਬੀ. ਪ੍ਰੋਗਰਾਮ ਲਈ 60-60 ਸੀਟਾਂ ਹਨ | ਦਾਖਲਾ ਪ੍ਰੀਖਿਆ ਫ਼ੀਸ ਵਿਚ ਰਿਆਇਤ ਦੀ ਮੰਗ ਕਰਨ ਵਾਲੇ ਐਸ.ਸੀ./ਐਸ.ਟੀ./ਪੀ.ਡਬਲਿਉ.ਡੀ. ਸ਼੍ਰੇਣੀਆਂ ਅਤੇ ਪੀ.ਯੂ. ਕਰਮਚਾਰੀਆਂ ਦੇ ਵਾਰਡਾਂ ਨਾਲ ਸਬੰਧਤ ਉਮੀਦਵਾਰਾਂ ਨੂੰ ਅਰਜ਼ੀ ਫਾਰਮ ਦਾ ਪਿ੍ੰਟਆਊਟ ਸਹਾਇਕ ਦਸਤਾਵੇਜ਼ਾਂ ਦੇ ਨਾਲ 19 ਜੂਨ ਤੱਕ ਰਜਿਸਟਰਡ ਡਾਕ, ਸਪੀਡ ਪੋਸਟ ਜਾਂ ਹੱਥੀਂ ਸਹਾਇਕ ਰਜਿਸਟਰਾਰ ਸੀ.ਈ.ਟੀ. ਸੈੱਲ, ਅਰੁਣਾ ਰਣਜੀਤ ਚੰਦਰ ਹਾਲ, ਪੀ.ਯੂ. ਚੰਡੀਗੜ੍ਹ ਵਿਚ ਜਮ੍ਹਾ ਕਰਵਾਉਣਾ ਪਵੇਗਾ | ਐਡਮਿਟ ਕਾਰਡ 23 ਜੂਨ ਤੋਂ ਵੈੱਬਸਾਈਟ 'ਤੇ ਡਾਊਨਲੋਡ ਕਰਨ ਲਈ ਆਨਲਾਈਨ ਉਪਲਬਧ ਹੋਣਗੇ ਜਿਨ੍ਹਾਂ ਉਮੀਦਵਾਰਾਂ ਨੇ ਲੋੜੀਂਦੀ ਫੀਸ ਅਦਾ ਕਰ ਦਿੱਤੀ ਹੈ ਪਰ ਫਾਰਮ ਨਹੀਂ ਭਰ ਸਕੇ, ਉਹ 25 ਜੂਨ ਸ਼ਾਮ 4:00 ਵਜੇ 500 ਰੁਪਏ ਦੀ ਲੇਟ ਫੀਸ ਜਮ੍ਹਾ ਕਰਵਾ ਕੇ ਅਜਿਹਾ ਕਰ ਸਕਦੇ ਹਨ | ਅਜਿਹੇ ਉਮੀਦਵਾਰਾਂ ਲਈ ਐਡਮਿਟ ਕਾਰਡ 26 ਜੂਨ ਨੂੰ ਸੀ.ਈ.ਟੀ. ਸੈੱਲ ਦੁਆਰਾ ਹੱਥੀਂ ਜਾਰੀ ਕੀਤੇ ਜਾਣਗੇ | ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਪਲਾਈ ਕਰਨ ਤੋਂ ਪਹਿਲਾਂ ਪੀ.ਯੂ. ਦੀ ਵੈੱਬਸਾਈਟ 'ਤੇ ਯੋਗਤਾ ਸ਼ਰਤਾਂ, ਪ੍ਰਾਸਪੈਕਟਸ ਤੇ ਹੋਰ ਨਿਯਮਾਂ ਨੂੰ ਧਿਆਨ ਨਾਲ ਪੜ੍ਹਨ |
ਪਿਛਲੀ ਖ਼ਬਰ ਸੀ.ਪੀ. ਡੀ. ਐਲ. ਦੀ ਮਨੁੱਖਤਾ ਭਰੀ ਪਹਿਲ, ਮਿ੍ਤਕ ਕਰਮਚਾਰੀ ਦੇ ਪਰਿਵਾਰ ਨੂੰ 25 ਲੱਖ ਦੀ ਮਦਦ ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਭਿ੍ਸ਼ਟ ਨੇਤਾਵਾਂ ਤੇ ਅਫ਼ਸਰਾਂ ਵਿਰੁੱਧ ਕੀਤੀ ਜਾ ਰਹੀ ਸਖ਼ਤ ਕਾਰਵਾਈ : ਯਾਦਵਿੰਦਰ ਸਿੰਘ ਬੁੱਟਰ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।