13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸਟੇਟ ਬੈਂਕ ਆਫ਼ ਇੰਡੀਆ ਐਵਾਰਡ ਸਟਾਫ਼ 25 ਅਤੇ 26 ਮਈ, 2026 ਨੂੰ ਦੋ ਦਿਨਾਂ ਦੇਸ਼ ਵਿਆਪੀ ਹੜਤਾਲ ਕਰੇਗਾ-ਇਕਬਾਲ ਸਿੰਘ ਮੱਲ੍ਹੀ <br/>

ਅਜੀਤ ਡੈਸਕ 10-05-2026
ਚੰਡੀਗੜ੍ਹ, 9 ਮਈ (ਅਜਾਇਬ ਸਿੰਘ ਔਜਲਾ)- ਆਲ ਇੰਡੀਆ ਸਟੇਟ ਬੈਂਕ ਆਫ਼ ਇੰਡੀਆ ਸਟਾਫ਼ ਫੈਡਰੇਸ਼ਨ (ਏ.ਆਈ.ਐਸ.ਬੀ.ਆਈ. ਐਸ.ਐਫ) ਨੇ 25 ਅਤੇ 26 ਮਈ, 2026 ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ | ਫੈਡਰੇਸ਼ਨ ਨੇ ਇਹ ਹੜਤਾਲ ਇਸ ਲਈ ਕੀਤੀ ਹੈ ਕਿਉਂਕਿ ਐਵਾਰਡ ਸਟਾਫ਼ (ਕਲੈਰੀਕਲ ਅਤੇ ਅਧੀਨ) ਨਾਲ ਸਬੰਧਤ ਮੁੱਦੇ ਪ੍ਰਬੰਧਨ ਕੋਲ ਬਹੁਤ ਲੰਬੇ ਸਮੇਂ ਤੋਂ ਲਟਕ ਰਹੇ ਹਨ ਅਤੇ ਪ੍ਰਬੰਧਨ ਨੇ ਇਨ੍ਹਾਂ ਮੁੱਦਿਆਂ ਵੱਲ ਧਿਆਨ ਨਹੀਂ ਦਿੱਤਾ ਹੈ | ਐਸ.ਬੀ.ਆਈ ਸਟਾਫ਼ ਐਸੋਸੀਏਸ਼ਨ, ਚੰਡੀਗੜ੍ਹ ਸਰਕਲ ਦੇ ਜਨਰਲ ਸਕੱਤਰ ਇਕਬਾਲ ਸਿੰਘ ਮੱਲ੍ਹੀ ਨੇ ਪੱਤਰਕਾਰਾਂ ਨੂੰ ਐਵਾਰਡ ਸਟਾਫ਼ ਦੀਆਂ ਮੰਗਾਂ ਬਾਰੇ ਜਾਣੂ ਕਰਵਾਉਣ ਲਈ ਚੰਡੀਗੜ੍ਹ ਵਿਚ ਇਕ ਪ੍ਰੈਸ ਮਿਲਨੀ ਦੌਰਾਨ ਇਹ ਖ਼ੁਲਾਸਾ ਕੀਤਾ | ਉਨ੍ਹਾਂ ਕਿਹਾ ਕਿ ਮੁੱਦੇ/ਮੰਗਾਂ/ਸਮੱਸਿਆਵਾਂ ਆਮ ਤੌਰ 'ਤੇ ਦੁਵੱਲੀ ਚਰਚਾ ਰਾਹੀਂ ਹੱਲ ਕੀਤੀਆਂ ਜਾਂਦੀਆਂ ਹਨ | ਜਿੱਥੇ ਉਦਯੋਗਿਕ ਵਿਵਾਦ ਐਕਟ ਦੇ ਤਹਿਤ ਨਿਯਮਤ ਨਿਪਟਾਰੇ ਦੀ ਮੰਗ ਕੀਤੀ ਜਾਂਦੀ ਹੈ, ਉੱਥੇ ਸਮਝੌਤਿਆਂ 'ਤੇ ਦਸਤਖ਼ਤ ਕਰਕੇ ਮੁੱਦੇ/ਮੰਗਾਂ/ਸਮੱਸਿਆਵਾਂ ਦਾ ਹੱਲ ਕੀਤਾ ਜਾਂਦਾ ਹੈ | ਮੁੱਦਿਆਂ/ ਮੰਗਾਂ/ ਸਮੱਸਿਆਵਾਂ ਦਾ ਹੱਲ ਸੰਚਾਰ ਰਾਹੀਂ ਵੀ ਕੀਤਾ ਜਾਂਦਾ ਹੈ | ਇਸ ਤਰ੍ਹਾਂ ਸਥਾਪਿਤ ਦੁਵੱਲੀ ਮਸ਼ੀਨਰੀ ਕਾਫ਼ੀ ਸਮੇਂ ਤੋਂ ਤਸੱਲੀਬਖ਼ਸ਼ ਢੰਗ ਨਾਲ ਕੰਮ ਨਹੀਂ ਕਰ ਰਹੀ ਹੈ | ਸਮਝੌਤੇ/ਸਮਝੌਤਿਆਂ ਨੂੰ ਗ਼ਲਤ ਢੰਗ ਨਾਲ ਲਾਗੂ ਕਰਨਾ/ਸਮਝੌਤਿਆਂ ਦੀ ਉਲੰਘਣਾ ਆਮ ਗੱਲ ਹੋ ਗਈ ਹੈ | ਸਮਝੌਤਿਆਂ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ, ਜਿਸ ਕਰਕੇ ਹੜਤਾਲ 'ਤੇ ਜਾਣ ਦਾ ਫ਼ੈਸਲਾ ਲਿਆ ਗਿਆ ਹੈ |

ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਯੂ.ਆਈ.ਪੀ.ਐਸ 'ਚ ਸਾਲਾਨਾ ਸਮਾਗਮ ਕਰਵਾਇਆ ਅਗਲੀ ਖ਼ਬਰ ਪਿੰਡ ਮਾਣਕਪੁਰ ਸ਼ਰੀਫ ਦੇ ਸਾਲਾਨਾ ਉਰਸ 'ਚ ਵੱਡੀ ਗਿਣਤੀ ਸ਼ਰਧਾਲੂਆਂ ਨੇ ਭਰੀ ਹਾਜ਼ਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।