13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਪੰਜਾਬ ਯੂਨੀਵਰਸਿਟੀ ਨੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਚੈਂਪੀਅਨਸ਼ਿਪ 'ਚ 3 ਸੋਨੇ, 1 ਚਾਂਦੀ ਤੇ 5 ਕਾਂਸੀ ਦੇ ਤਗਮਿਆਂ 'ਤੇ ਕੀਤਾ ਕਬਜ਼ਾ <br/>

ਅਜੀਤ ਡੈਸਕ 10-05-2026
ਚੰਡੀਗੜ੍ਹ, 9 ਮਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਨੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਚੈਂਪੀਅਨਸ਼ਿਪ 2025-26 ਵਿਚ ਪ੍ਰਭਾਵਸ਼ਾਲੀ ਤਗਮੇ ਹਾਸਲ ਕੀਤੇ ਜਿਸ ਵਿਚ ਖਿਡਾਰੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਸੁਭਾਸ਼ ਤੋਮਰ ਸੋਨੇ ਅਤੇ ਇਕ ਕਾਂਸੀ ਦੇ ਤਗਮੇ ਨਾਲ ਸਟਾਰ ਪ੍ਰਦਰਸ਼ਨਕਾਰ ਵਜੋਂ ਉਭਰਿਆ, ਜਦੋਂ ਕਿ ਕਿ੍ਸ਼, ਜਿਤੇਂਦਰ ਤੇ ਅੰਕਿਤਾ ਨੇ ਯੂਨੀਵਰਸਿਟੀ ਦੀ ਸੂਚੀ ਵਿਚ ਇਕ-ਇਕ ਕਾਂਸੀ ਦਾ ਤਗਮਾ ਜੋੜਿਆ | ਸੈਨਸ਼ੋ ਵਰਗ ਵਿਚ ਹਿਮਾਂਸ਼ੀ ਨੇ 60 ਕਿਲੋਗ੍ਰਾਮ ਵਰਗ ਵਿਚ ਸੋਨ ਤਗਮਾ ਜਿੱਤਿਆ, ਰੌਸ਼ਨੀ ਨੇ 52 ਕਿਲੋਗ੍ਰਾਮ ਵਰਗ ਵਿਚ ਚਾਂਦੀ ਦਾ ਤਗਮਾ ਤੇ ਯੋਗੇਸ਼ ਨੇ 75 ਕਿਲੋਗ੍ਰਾਮ ਵਰਗ ਵਿਚ ਕਾਂਸੀ ਦਾ ਤਗਮਾ ਜਿੱਤਿਆ | ਇਸ ਪ੍ਰਾਪਤੀ ਦੇ ਨਾਲ ਪੀ.ਯੂ. ਨੇ ਲੜਕਿਆਂ ਵਿਚ ਪਹਿਲਾ ਰਨਰ-ਅੱਪ ਅਤੇ ਸੈਨਸ਼ੋ ਕੁੜੀਆਂ ਵਿਚ ਦੂਜਾ ਰਨਰ-ਅੱਪ ਸਥਾਨ ਪ੍ਰਾਪਤ ਕੀਤਾ |

ਪਿਛਲੀ ਖ਼ਬਰ ਅਧਿਕਾਰੀਆਂ ਦੀ ਅਣਗਹਿਲੀ ਦਾ ਸ਼ਿਕਾਰ ਹੋਏ ਹਜ਼ਾਰ ਕਿਸਾਨ-ਜੰਗਵੀਰ ਚੌਹਾਨ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਯੂ.ਆਈ.ਪੀ.ਐਸ 'ਚ ਸਾਲਾਨਾ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।