14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਚੋਰੀਸ਼ੁਦਾ ਈ-ਰਿਕਸ਼ਾ ਅਤੇ ਐਕਟਿਵਾ ਸਮੇਤ ਤਿੰਨ ਮੁਲਜ਼ਮ ਕਾਬੂ

ਅਜੀਤ ਡੈਸਕ 11-05-2026
ਚੰਡੀਗੜ੍ਹ, 10 ਮਈ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਵਲੋਂ ਅਸਮਾਜਿਕ ਅਨਸਰਾਂ ਖਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸੈਕਟਰ-31 ਤੇ ਸੈਕਟਰ-39 ਥਾਣਾ ਪੁਲਿਸ ਨੇ ਵੱਖ-ਵੱਖ ਕਾਰਵਾਈਆਂ ਦੌਰਾਨ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ | ਪਹਿਲੇ ਮਾਮਲੇ ਵਿਚ ਸੈਕਟਰ-31 ਥਾਣਾ ਪੁਲਿਸ ਨੇ ਈ-ਰਿਕਸ਼ਾ ਚੋਰੀ ਗਰੋਹ ਨਾਲ ਜੁੜੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਮੁਲਜ਼ਮਾਂ ਦੀ ਪਛਾਣ ਦੇਸਰਾਜ ਉਰਫ ਦੇਸੂ ਤੇ ਰਵੀ ਕੁਮਾਰ ਉਰਫ਼ ਪੱਪੂ ਵਾਸੀਆਨ ਸੁੰਦਰ ਨਗਰ ਮੌਲੀ ਜਾਗਰਾਂ ਵਜੋਂ ਹੋਈ ਹੈ | ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਮਹਿੰਦਰਾ ਪਿਕਅੱਪ ਗੱਡੀ, ਦੋ ਚੋਰੀਸ਼ੁਦਾ ਈ-ਰਿਕਸ਼ਾ ਤੇ 10 ਬੈਟਰੀਆਂ ਬਰਾਮਦ ਕੀਤੀਆਂ ਹਨ | ਥਾਣਾ ਮੁਖੀ ਇੰਸਪੈਕਟਰ ਹਰੀਓਮ ਸ਼ਰਮਾ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਅਰਜੁਨ ਵਾਸੀ ਹੱਲੋਮਾਜਰਾ ਨੇ ਪੁਲਿਸ ਨੂੰ ਦੱਸਿਆ ਸੀ ਕਿ 7 ਮਈ ਦੀ ਰਾਤ ਉਸ ਦਾ ਈ-ਰਿਕਸ਼ਾ ਮੰਡੀ ਗਰਾਊਾਡ ਫੇਜ਼-2 ਰਾਮ ਦਰਬਾਰ ਤੋਂ ਚੋਰੀ ਹੋ ਗਿਆ ਸੀ ਜਿਸ ਤੋਂ ਬਾਅਦ ਬੀ. ਐਨ. ਐਸ. ਦੀ ਧਾਰਾ 303(2) ਤੇ 317(2) ਤਹਿਤ ਮਾਮਲਾ ਦਰਜ ਕਰਕੇ ਜਾਂਚ ਦੌਰਾਨ ਸੈਕਟਰ-31 ਥਾਣਾ ਪੁਲਿਸ ਦੀ ਟੀਮ ਨੇ ਦੋਵਾਂ ਮੁਲਜ਼ਮਾਂ ਨੂੰ 9 ਮਈ ਨੂੰ ਗਿ੍ਫ਼ਤਾਰ ਕਰ ਲਿਆ | ਇਸੇ ਤਰ੍ਹਾਂ ਐਸ. ਐਚ. ਓ ਥਾਣਾ ਸੈਕਟਰ-39 ਇੰਸ. ਰਾਜੀਵ ਕੁਮਾਰ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਦੋ-ਪਹੀਆ ਵਾਹਨ ਦੀ ਚੋਰੀ ਦੇ ਮਾਮਲੇ ਵਿਚ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਇਕ ਚੋਰੀਸ਼ੁਦਾ ਐਕਟਿਵਾ ਬਰਾਮਦ ਕੀਤੀ ਹੈ | ਮੁਲਜ਼ਮ ਦੀ ਪਛਾਣ ਕਰਨ ਵਾਸੀ ਪਿੰਡ ਝਾਮਪੁਰ (ਮੁਹਾਲੀ) ਵਜੋਂ ਹੋਈ ਹੈ | ਪੁਲਿਸ ਅਨੁਸਾਰ ਸ਼ਿਕਾਇਤਕਰਤਾ ਵਿਜੈ ਵਾਸੀ ਧਨਾਸ ਨੇ ਆਪਣੀ ਐਕਟਿਵਾ ਚੋਰੀ ਹੋਣ ਦੀ ਸ਼ਿਕਾਇਤ ਦਿੱਤੀ ਸੀ | 8 ਮਈ ਨੂੰ ਗਸ਼ਤ ਦੌਰਾਨ ਪੁਲਿਸ ਨੇ ਸੈਕਟਰ-38 ਵੈਸਟ ਸਪੋਰਟਸ ਕੰਪਲੈਕਸ ਨੇੜੇ ਕਰਨ ਨੂੰ ਐਕਟਿਵਾ ਸਮੇਤ ਕਾਬੂ ਕੀਤਾ | ਜਾਂਚ ਦੌਰਾਨ ਉਕਤ ਵਾਹਨ ਚੋਰੀਸ਼ੁਦਾ ਨਿਕਲਿਆ ਜਿਸ ਤੋਂ ਬਾਅਦ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੰੂ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ | ਪੁਲਿਸ ਅਨੁਸਾਰ ਤਿੰਨਾਂ ਮੁਲਜ਼ਮਾਂ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ ਹੈ |
ਪਿਛਲੀ ਖ਼ਬਰ ਸ਼ਿਵ ਕੁਮਾਰ ਬਟਾਲਵੀ ਤੇ ਡਾ. ਸੁਰਜੀਤ ਪਾਤਰ ਨੂੰ ਬਰਸੀ ਮੌਕੇ ਕਾਵਿਕ ਸ਼ਰਧਾਂਜਲੀ ਭੇਟ <br/> ਅਗਲੀ ਖ਼ਬਰ ਖੇਤਰ ਕੋਈ ਵੀ ਹੋਵੇ, ਜਨੂੰਨ ਤੇ ਸ਼ਿੱਦਤ ਨਾਲ ਹੀ ਅੱਗੇ ਵਧਿਆ ਜਾ ਸਕਦੈ-ਸੀਮਾ ਠਾਕੁਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।