ਚੰਡੀਗੜ੍ਹ, 10 ਮਈ (ਅਜਾਇਬ ਸਿੰਘ ਔਜਲਾ)- ਪੰਜਾਬ ਕਲਾ ਭਵਨ ਵਿਖੇ ਅੱਜ ਪੰਜਾਬੀ ਦੇ ਮਹਿਬੂਬ ਸ਼ਾਇਰਾਂ ਸ਼ਿਵ ਕੁਮਾਰ ਬਟਾਲਵੀ ਅਤੇ ਡਾ. ਸੁਰਜੀਤ ਪਾਤਰ ਦੀ ਯਾਦ ਵਿਚ ਇੱਕ ਨਿਵੇਕਲਾ ਸਮਾਗਮ ਕਰਵਾਇਆ ਜਿਸ ਵਿਚ ਹਾਜ਼ਰ ਸਰੋਤਿਆਂ ਵੱਲੋਂ ਇਹਨਾਂ ਦੋਹਾਂ ਕਵੀਆਂ ਦੀਆਂ ਸੱਠ ਤੋਂ ਵੱਧ ਨਜ਼ਮਾਂ ਪੇਸ਼ ਕਰ ਕੇ ਸਮਾਰੋਹ ਨੂੰ ਯਾਦਗਾਰੀ ਬਣਾਇਆ | ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਇਸ ਸਮਾਗਮ ਵਿਚ ਉਹ ਇਹਨਾਂ ਦੋਹਾਂ ਸ਼ਾਇਰਾਂ ਦੇ ਕਲਾਮ ਹੀ ਸੁਣਾਉਣ ਲਈ ਕਵੀਆਂ ਨੂੰ ਸੱਦਾ ਦਿੱਤਾ ਗਿਆ | ਸਟੇਜ 'ਤੇ ਦੋ ਹੀ ਕੁਰਸੀਆਂ ਰੱਖੀਆਂ ਗਈਆਂ ਜੋ ਇਸ ਗੱਲ ਦਾ ਪ੍ਰਤੀਕ ਸੀ ਕਿ ਸਮਾਗਮ ਦੇ ਮੁੱਖ ਮਹਿਮਾਨ ਡਾ. ਸੁਰਜੀਤ ਪਾਤਰ ਸਨ ਤੇ ਪ੍ਰਧਾਨਗੀ ਸ਼ਿਵ ਕੁਮਾਰ ਬਟਾਲਵੀ ਦੀ ਸੀ | ਇਸ ਹਾਲ ਵਿਚ ਪੁੱਜੇ ਸਰੋਤਿਆਂ ਦੀ ਸ਼ਮੂਲੀਅਤ ਆਪਣੇ ਆਪ ਵਿਚ ਵਿਲੱਖਣ ਸੀ | ਮੰਚ ਸੰਚਾਲਨ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਆਪੋ ਆਪਣੇ ਹਿੱਸੇ ਦੇ ਸ਼ਿਵ ਤੇ ਡਾ.ਪਾਤਰ ਨੂੰ ਉਨ੍ਹਾਂ ਦੀਆਂ ਰਚਨਾਵਾਂ ਰਾਹੀਂ ਯਾਦ ਕਰਨਾ ਅੱਜ ਦੇ ਸਮਾਗਮ ਦੀ ਖ਼ਾਸੀਅਤ ਸੀ | ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਇਹਨਾਂ ਦੋਹਾਂ ਮਹਾਨ ਕਵੀਆਂ ਨੂੰ ਮਿਲਿਆ ਪਿਆਰ ਦੱਸ ਰਹੈ ਕਿ ਉਹ ਕਿਸ ਪੱਧਰ ਦੀ ਮਕਬੂਲੀਅਤ ਰੱਖਦੇ ਸਨ | ਉਨ੍ਹਾਂ ਦੇ ਲਿਖੇ ਗੀਤ, ਗ਼ਜ਼ਲਾਂ, ਨਜ਼ਮਾਂ ਤੇ ਕਵਿਤਾਵਾਂ ਨਵੀਂ ਪੀੜ੍ਹੀ ਵਿਚ ਵੀ ਓਨੀਆਂ ਹੀ ਪਸੰਦ ਕੀਤੀਆਂ ਜਾਂਦੀਆਂ ਹਨ | ਅਕਾਦਮਿਕ ਮਾਹਿਰ ਡਾ. ਦੀਪਕ ਮਨਮੋਹਨ ਸਿੰਘ ਨੇ ਦੋਹਾਂ ਸ਼ਾਇਰਾਂ ਨਾਲ਼ ਆਪਣੀ ਨੇੜਤਾ ਦਾ ਜ਼ਿਕਰ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਪੰਜਾਬੀ ਲੇਖਕ ਸਭਾ ਵੱਲੋਂ ਕੈਪਟਨ ਨਰਿੰਦਰ ਸਿੰਘ ਆਈ.ਏ.ਐਸ (ਰਿਟਾ.) ਨੂੰ ਕਲਾ, ਸਾਹਿੱਤ ਤੇ ਸਭਿਆਚਾਰ ਦੇ ਖੇਤਰ ਵਿਚ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ | ਨਿੰਮੀ ਵਸ਼ਿਸ਼ਟ ਨੇ ਸ਼ਿਵ ਦੀ ਰਚਨਾ 'ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿਚ' ਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ | ਲਾਭ ਸਿੰਘ ਲਹਿਲੀ ਨੇ ਸੁਰਜੀਤ ਪਾਤਰ ਦੀ ਕਵਿਤਾ 'ਕੋਈ ਡਾਲੀਆਂ 'ਚੋਂ ਲੰਘਿਆ' ਅਤੇ ਮੀਤ ਰੰਗਰੇਜ਼ ਨੇ 'ਭੱਠੀ ਵਾਲੀਏ ਚੰਬੇ ਦੀਏ ਡਾਲੀਏ' ਸੁਣਾ ਕੇ ਬਹੁਤ ਵਾਹ ਵਾਹ ਖੱਟੀ | ਰੇਖਾ ਮਿੱਤਲ ਨੇ ਮਾਂ ਦਿਵਸ ਨੂੰ ਸਮਰਪਿਤ ਡਾ. ਸੁਰਜੀਤ ਪਾਤਰ ਦੀ ਕਵਿਤਾ 'ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਹੀਂ ਆਈ' ਬਾਖ਼ੂਬੀ ਸੁਣਾਈ | ਗੁਰਨੀਤ ਕੌਰ ਨੇ ਸ਼ਿਵ ਦੀ ਕਵਿਤਾ ਵੱਖਰੇ ਅੰਦਾਜ਼ 'ਚ ਸੁਣਾ ਕੇ ਸਰੋਤਿਆਂ ਦਾ ਚੰਗਾ ਧਿਆਨ ਖਿੱਚਿਆ | ਇਸੇ ਲੜੀ ਵਿਚ ਡਾ. ਸੁਨੀਤ ਮਦਾਨ ਨੇ 'ਆਇਆ ਨੰਦ ਕਿਸ਼ੋਰ' ਨਜ਼ਮ ਨਾਲ ਵਧੀਆ ਸੁਨੇਹਾ ਦਿੱਤਾ | ਦੀਪਕ ਚਨਾਰਥਲ ਨੇ ਡਾ. ਸੁਰਜੀਤ ਪਾਤਰ ਦੀ ਇੱਕ ਕਵਿਤਾ ਪੇਸ਼ ਕਰ ਕੇ ਖੂਬ ਪ੍ਰਸ਼ੰਸਾ ਖੱਟੀ | ਇਸੇ ਲੜੀ ਵਿਚ ਜੰਗ ਬਹਾਦਰ ਗੋਇਲ, ਬਲਕਾਰ ਸਿੱਧੂ, ਲਿੱਲੀ ਸਵਰਨ, ਦਰਸ਼ਨ ਤਿਉਣਾ, ਪ੍ਰੋ. ਗੁਰਦੇਵ ਸਿੰਘ ਦੇਵ, ਸਤੀਸ਼ ਵਸ਼ਿਸ਼ਠ, ਹਰਿੰਦਰ ਸਿੰਘ ਸੋਹਲ, ਗੋਵਰਧਨ ਗੱਬੀ, ਕੁਲਦੀਪ ਕੌਰ, ਬਾਬੂ ਰਾਮ ਦੀਵਾਨਾ, ਸਰਬਜੀਤ ਸਿੰਘ ਪੱਡਾ, ਨਰਿੰਦਰ ਕੌਰ ਮਠਾੜੂ, ਨੀਨਾ ਸੈਣੀ, ਰਾਜੇਸ਼ ਬੇਨੀਵਾਲ, ਪ੍ਰਤਾਪ ਪਾਰਸ ਤੋਂ ਇਲਾਵਾ ਰਾਜ ਸਮੱਧਰ, ਆਰ.ਕੇ. ਭਸੀਨ, ਰਬਿੰਦਰ ਸਿੰਘ ਲੁਬਾਣਾ, ਗੁਰਦਾਸ ਸਿੰਘ ਦਾਸ, ਹਰਜੀਤ ਸਿੰਘ, ਬਲਵਿੰਦਰ ਸਿੰਘ ਢਿੱਲੋਂ, ਕਰਨੈਲ ਸਿੰਘ, ਅਤਰ ਸਿੰਘ ਖੁਰਾਣਾ, ਨਰਿੰਦਰ ਨਸਰੀਨ, ਮਾਨ ਸਿੰਘ, ਰਮਨਦੀਪ ਰਮਣੀਕ, ਨਰਿੰਦਰ ਕੌਰ ਲੌਂਗੀਆ, ਰਤਨ ਬਾਬਕਵਾਲਾ, ਪਿਆਰਾ ਸਿੰਘ ਰਾਹੀ, ਬਿੰਦੂ ਜੈਤਕਾ, ਅਮਰ ਵਿਰਦੀ, ਮੰਦਰ ਗਿੱਲ, ਆਰ. ਐੱਸ. ਲਿਬਰੇਟ, ਨਵਨੀਤ ਕੌਰ ਮਠਾੜੂ ਦੇ ਨਾਲ ਨਾਲ ਸ਼ੀਨੂ ਵਾਲੀਆ, ਰਜਿੰਦਰ ਕੌਰ ਸਰਾਓ, ਕੰਵਲ ਨੈਣ ਸਿੰਘ ਸੇਖੋਂ, ਚਰਨਜੀਤ ਸਿੰਘ ਕਲੇਰ, ਪਵਨ ਕੁਮਾਰ, ਨੀਲਮ ਗੋਇਲ, ਗੁਰਿੰਦਰ ਕੌਰ, ਰੂਪ ਸਿੰਘ ਦਿਓਲ, ਇਮਰੋਜ਼ ਮਾਨ ਨੇ ਵੀ ਸ਼ਿਵ ਤੇ ਪਾਤਰ ਦੀ ਸ਼ਾਇਰੀ ਪੇਸ਼ ਕਰ ਕੇ ਖੂਬ ਰੌਣਕ ਲਾਈ | ਦਵਿੰਦਰ ਸਿੰਘ ਸਰੋਇਆ, ਸੁਖਵਿੰਦਰ ਸਿੰਘ ਸਿੱਧੂ, ਮਿੰਨੀ ਸਰਕਾਰੀਆ, ਪਿ੍ੰ. ਗੁਰਦੇਵ ਪਾਲ, ਡਾ. ਅਵਤਾਰ ਸਿੰਘ ਪਤੰਗ, ਸਿਮਰਜੀਤ ਗਰੇਵਾਲ, ਚਰਨਜੀਤ ਕੌਰ ਬਾਠ, ਸੁਰਿੰਦਰ ਸ਼ਰਮਾ, ਵਰਿੰਦਰ ਸਿੰਘ ਚੱਠਾ, ਵਿਜੇ ਗਰੋਵਰ, ਪ੍ਰੀਤਮ ਸਿੰਘ ਰੁਪਾਲ, ਮਹਿੰਦਰ ਸਿੰਘ ਸੰਧੂ, ਕੁਲਵੰਤ ਕੌਰ, ਸੁਨੀਤਾ ਭਸੀਨ, ਸੰਜੀਵ ਵਸ਼ਿਸ਼ਟ ਤੋਂ ਇਲਾਵਾ ਗੁਰਚਰਨ ਸਿੰਘ, ਤੇਜਾ ਸਿੰਘ ਥੂਹਾ, ਵਿੰਦਰ ਮਾਝੀ, ਨਰਿੰਦਰ ਸਿੰਘ ਦੌੜਕਾ, ਪਰਮਿੰਦਰ ਮਦਾਨ, ਗੁਰਦਰਸ਼ਨ ਮਾਵੀ, ਦੀਪਕ ਰਿਖੀ, ਗੁਰਜੰਟ ਸਿੰਘ, ਡਾ. ਜੋਧ ਸਿੰਘ, ਸਤਵੰਤ ਸਿੰਘ, ਡਾ. ਮਨਜੀਤ ਸਿੰਘ ਮਝੈਲ ਦੇ ਨਾਲ ਨਾਲ ਦਿਲਦਾਰ ਸਿੰਘ, ਅਮੀਰ ਸੁਲਤਾਨਾ, ਵਿਨੋਦ ਜੈਦਕਾ, ਪ੍ਰਭਜੋਤ ਸਿੰਘ, ਰਮਨਦੀਪ ਸਿੰਘ, ਰੈਕਟਰ ਕਥੂਰੀਆ, ਕਾਰਤਿਕਾ ਸਿੰਘ, ਅਮਨਦੀਪ ਸਿੰਘ ਸੈਣੀ, ਜਸਪਾਲ ਸਿੰਘ ਦੇਸੂਵੀ, ਜਗਸੀਰ ਸਿੰਘ ਤੇ ਨਰੇਸ਼ ਕੁਮਾਰ ਆਦਿ ਲੇਖਕਾਂ, ਕਵੀਆਂ ਨੇ ਵੀ ਸ਼ਮੂਲੀਅਤ ਕੀਤੀ |