16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਹਵਾਈ ਫ਼ੌਜ ਦੀ ਵਰਦੀ ਪਾ ਕੇ ਘੁੰਮ ਰਿਹਾ ਟੈਕਸੀ ਚਾਲਕ ਕਾਬੂ <br/>

ਅਜੀਤ ਡੈਸਕ 11-05-2026
ਚੰਡੀਗੜ੍ਹ, 10 ਮਈ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਨੇ ਭਾਰਤੀ ਹਵਾਈ ਫ਼ੌਜ ਦੀ ਵਰਦੀ ਗੈਰ-ਅਧਿਕਾਰਤ ਤਰੀਕੇ ਨਾਲ ਪਹਿਨਣ ਦੇ ਦੋਸ਼ ਹੇਠ ਇਕ ਟੈਕਸੀ ਚਾਲਕ ਨੂੰ ਗਿ੍ਫ਼ਤਾਰ ਕੀਤਾ ਹੈ | ਸੈਕਟਰ-31 ਥਾਣਾ ਪੁਲਿਸ ਵੱਲੋਂ ਮੁਲਜ਼ਮ ਖ਼ਿਲਾਫ਼ ਧਾਰਾ 168 ਬੀ.ਐਨ.ਐਸ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਮੁਲਜ਼ਮ ਦੀ ਪਛਾਣ ਸੁਮਿਤ ਕੁਮਾਰ ਵਾਸੀ ਗੜ੍ਹੀ ਮਾਨਸੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ | ਇਹ ਮਾਮਲਾ ਫਲਾਈਟ ਲੈਫ਼ਟੀਨੈਂਟ ਅਤੇ ਸਟੇਸ਼ਨ ਸੁਰੱਖਿਆ ਅਧਿਕਾਰੀ ਮਨੀਸ਼ ਦਿਓ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ | ਸ਼ਿਕਾਇਤ ਅਨੁਸਾਰ 8 ਮਈ ਨੂੰ 3ਬੀਆਰਡੀ ਏਅਰ ਫੋਰਸ ਗੇਟ ਨੇੜੇ ਪੀ ਬੀ1 ਨੰਬਰੀ ਮਰੂਤੀ ਸਜੂਕੀ ਕੰਪਨੀ ਦੀ ਗੱਡੀ 'ਚ ਬੈਠੇ ਵਿਅਕਤੀ ਨੂੰ ਭਾਰਤੀ ਹਵਾਈ ਫ਼ੌਜ ਦੀ ਵਰਦੀ ਪਹਿਨੇ ਹੋਏ ਦੇਖਿਆ ਗਿਆ, ਜਿਸ ਉੱਤੇ ਸਾਰਜੈਂਟ ਰੈਂਕ ਦੀਆ ਫੀਤੀਆਂ ਵੀ ਲੱਗੀਆਂ ਹੋਈਆਂ ਸਨ | ਸੂਤਰਾਂ ਅਨੁਸਾਰ ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਇਕ ਆਰਮੀ ਅਫ਼ਸਰ ਵੱਲੋਂ ਸਫ਼ਰ ਲਈ ਟੈਕਸੀ ਬੁੱਕ ਕੀਤੀ ਗਈ ਸੀ | ਜਦੋਂ ਟੈਕਸੀ ਚਾਲਕ ਅਫ਼ਸਰ ਨੂੰ ਪਿਕ ਕਰਨ ਲਈ ਪੁੱਜਿਆ ਤਾਂ ਉਸ ਨੇ ਹਵਾਈ ਫ਼ੌਜ ਦੀ ਵਰਦੀ ਪਹਿਨੀ ਹੋਈ ਸੀ | ਸ਼ੱਕ ਹੋਣ 'ਤੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਕਬੂਲਿਆ ਕਿ ਇਹ ਕਾਰ ਉਸ ਨੇ ਕਿਸੇ ਹੋਰ ਵਿਅਕਤੀ ਤੋਂ ਖਰੀਦੀ ਸੀ ਤੇ ਉਸ ਨੂੰ ਇਹ ਵਰਦੀ ਗੱਡੀ ਵਿਚੋਂ ਹੀ ਮਿਲੀ ਸੀ | ਪੁਲਿਸ ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕਰਨ ਉਪਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਵਿਦਿਆ ਵੈਲੀ ਸਕੂਲ ਖਰੜ 'ਚ ਮਾਂ ਦਿਵਸ ਮਨਾਇਆ <br/> ਅਗਲੀ ਖ਼ਬਰ ਸ਼ਿਵ ਕੁਮਾਰ ਬਟਾਲਵੀ ਤੇ ਡਾ. ਸੁਰਜੀਤ ਪਾਤਰ ਨੂੰ ਬਰਸੀ ਮੌਕੇ ਕਾਵਿਕ ਸ਼ਰਧਾਂਜਲੀ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।