16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਖ਼ਾਲਸਾ ਸ. ਸ. ਸ. ਖਰੜ ਵਿਖੇ ਵੱਖ-ਵੱਖ ਕਲਾਸਾਂ ਲਈ ਦਾਖ਼ਲਾ ਸ਼ੁਰੂ-ਪਿ੍ੰ. ਧਨੋਆ <br/>

ਅਜੀਤ ਡੈਸਕ 11-05-2026
ਖਰੜ, 10 ਮਈ (ਗੁਰਮੁੱਖ ਸਿੰਘ ਮਾਨ)-ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਖੇਤਰ ਦੀ ਪੁਰਾਣੀ ਸੰਸਥਾ ਹੈ, ਜਿਸ 'ਚ ਪ੍ਰੀ-ਨਰਸਰੀ ਤੋਂ ਲੈ ਕੇ ਬਾਰ੍ਹਵੀਂ ਤੱਕ ਮੈਡੀਕਲ, ਨਾਨ-ਮੈਡੀਕਲ ਤੇ ਆਰਟਸ ਗਰੁੱਪ ਦੀ ਸਿੱਖਿਆ ਦਿੱਤੀ ਜਾ ਰਹੀ ਹੈ | ਸਕੂਲ ਦਾ ਉੱਚ ਸਿੱਖਿਅਤ ਤੇ ਤਜ਼ਰਬੇਕਾਰ ਸਟਾਫ਼ ਹਰ ਸਾਲ ਸ਼ਾਨਦਾਰ ਨਤੀਜੇ ਲੈ ਕੇ ਆਉਂਦਾ ਹੈ | ਇਹ ਪ੍ਰਗਟਾਵਾ ਸਕੂਲ ਪਿ੍ੰ. ਜਸਵੀਰ ਸਿੰਘ ਧਨੋਆ ਨੇ ਸਕੂਲ ਕੈਂਪਸ ਵਿਖੇ ਵੱਖ-ਵੱਖ ਕਲਾਸਾਂ ਲਈ ਦਾਖ਼ਲ ਲੈਣ ਆਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਮੀਟਿੰਗ ਕਰਨ ਮੌਕੇ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਸਕੂਲ ਵਿਚ ਸਾਰੀਆਂ ਕਲਾਸਾਂ ਲਈ ਦਾਖ਼ਲ ਚੱਲ ਰਿਹਾ ਹੈ, ਜਿਸ ਲਈ ਵਿਸ਼ੇਸ਼ ਤੌਰ 'ਤੇ ਟੇਬਲ ਲਗਾਏ ਗਏ ਹਨ ਤਾਂ ਕਿ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਦਾਖ਼ਲਾ ਲੈਣ ਤੋਂ ਪਹਿਲਾਂ ਸਕੂਲ ਬਾਰੇ ਪੂਰੀ ਜਾਣਕਾਰੀ ਮਿਲ ਸਕੇ | ਐਨ. ਸੀ. ਸੀ. ਅਤੇ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਵੱਡਾ ਖੇਡ ਮੈਦਾਨ, ਬੈਡਮਿੰਟਨ, ਵਾਲੀਬਾਲ ਲਈ ਆਸਟ੍ਰੇਟਰਫ ਦਾ ਮੈਦਾਨ ਵੀ ਉਪਲੱਬਧ ਹੈ | ਉਨ੍ਹਾਂ ਦੱਸਿਆ ਕਿ ਸਕੂਲ ਵਿਚ ਗ਼ਰੀਬ ਵਿਦਿਆਰਥੀਆਂ ਨੂੰ ਖਾਸ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ | ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਉਨ੍ਹਾਂ ਨੂੰ ਇਸ ਸਕੂਲ ਵਿਚ ਦਾਖ਼ਲ ਕਰਵਾਉਣ | ਇਸ ਮੌਕ ਕਮਲਪ੍ਰੀਤ ਕੌਰ ਡੀ. ਪੀ. ਈ., ਗੁਰਵਿੰਦਰ ਕੌਰ ਲਾਇਬ੍ਰੇਰੀਅਨ, ਹਰਮੀਤ ਕੌਰ ਤੇ ਜਸਵੀਰ ਸਿੰਘ ਸਮੇਤ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਵਿਧਾਇਕ ਕੁਲਵੰਤ ਸਿੰਘ ਵਲੋਂ ਪਿੰਡ ਮਾਣਕ ਮਾਜਰਾ ਵਿਖੇ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ <br/> ਅਗਲੀ ਖ਼ਬਰ ਵਿਦਿਆ ਵੈਲੀ ਸਕੂਲ ਖਰੜ 'ਚ ਮਾਂ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।