17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸ਼ੋਅਰੂਮ ਦੀ ਪਾਰਕਿੰਗ 'ਚੋਂ ਮੋਟਰਸਾਈਕਲ ਚੋਰੀ <br/>

ਅਜੀਤ ਡੈਸਕ 11-05-2026
ਜ਼ੀਰਕਪੁਰ, 10 ਮਈ (ਮਨਿੰਦਰ ਸਿੰਘ)- ਜ਼ੀਰਕਪੁਰ ਪੁਲਿਸ ਨੇ ਇਕ ਨੌਜਵਾਨ ਦੀ ਸ਼ਿਕਾਇਤ 'ਤੇ ਸ਼ੋਅਰੂਮ ਦੀ ਪਾਰਕਿੰਗ 'ਚੋਂ ਉਸ ਦਾ ਮੋਟਰਸਾਈਕਲ ਚੋਰੀ ਹੋਣ ਦੇ ਮਾਮਲੇ 'ਚ ਅਣਪਛਾਤੇ ਚੋਰ ਖਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਅਕਸ਼ਿਤ ਕੁਮਾਰ ਵਾਸੀ ਰਾਮ ਦਰਬਾਰ ਚੰਡੀਗੜ੍ਹ ਨੇ ਕਿਹਾ ਹੈ ਕਿ ਉਹ ਜ਼ੀਰਕਪੁਰ 'ਚ ਕੰਮ ਕਰਦਾ ਹੈ | ਉਸ ਨੇ ਦੱਸਿਆ ਕਿ ਹਾਲ ਹੀ 'ਚ ਉਹ ਆਪਣਾ ਮੋਟਰਸਾਈਕਲ ਸ਼ੋਅਰੂਮ ਦੀ ਪਾਰਕਿੰਗ ਵਿਚ ਖੜ੍ਹਾ ਕਰਕੇ ਕੰਮ 'ਤੇ ਗਿਆ ਸੀ ਅਤੇ ਜਦੋਂ ਉਹ ਰਾਤ 11 ਵਜੇ ਕੰਮ ਤੋਂ ਵਾਪਸ ਆਇਆ ਤਾਂ ਉਸ ਦੀ ਮੋਟਰਸਾਈਕਲ ਮੌਕੇ ਤੋਂ ਗਾਇਬ ਸੀ | ਉਸ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ | ਪੀੜਤ ਦੀ ਸ਼ਿਕਾਇਤ ਦੇ ਆਧਾਰ 'ਤੇ ਜ਼ੀਰਕਪੁਰ ਪੁਲਿਸ ਨੇ ਐਫ.ਆਈ.ਆਰ. ਦਰਜ ਕਰ ਲਈ ਹੈ | ਪੁਲਿਸ ਦੀ ਇਕ ਟੀਮ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ |

ਪਿਛਲੀ ਖ਼ਬਰ ਕੱਢੇ ਗਏ ਮੁਲਾਜ਼ਮਾਂ ਦੀ ਬਹਾਲੀ ਲਈ 22 ਮਈ ਨੂੰ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ-ਮਨਪ੍ਰੀਤ ਸਿੰਘ <br/> ਅਗਲੀ ਖ਼ਬਰ 'ਆਪ' ਸਰਕਾਰ ਦੇ ਮਨਸੂਬਿਆਂ ਨੂੰ ਪੰਜਾਬ ਦੇ ਨੌਜਵਾਨ ਸੂਬੇ ਦੀ ਧਰਤੀ 'ਤੇ ਸਫਲ ਨਹੀਂ ਹੋਣ ਦੇਣਗੇ : ਬਾਪੂ ਤਰਸੇਮ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।