17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸੀ.ਜੀ.ਸੀ. ਯੂਨੀਵਰਸਿਟੀ ਮੁਹਾਲੀ ਵਿਖੇ 'ਉਜਵਲ ਪੰਜਾਬ' ਵਿਸ਼ੇ 'ਤੇ ਪ੍ਰਭਾਵਸ਼ਾਲੀ ਜਾਗਰੂਕਤਾ ਸਮਾਰੋਹ <br/>

ਅਜੀਤ ਡੈਸਕ 11-05-2026
ਐੱਸ. ਏ. ਐੱਸ. ਨਗਰ, 10 ਮਈ (ਪ੍ਰੋ. ਅਵਤਾਰ ਸਿੰਘ)- ਨਸ਼ਾ ਮੁਕਤ ਤੇ ਪ੍ਰਗਤੀਸ਼ੀਲ ਸਮਾਜ ਦੀ ਸਿਰਜਣਾ ਵੱਲ ਇਕ ਅਹਿਮ ਕਦਮ ਵਧਾਉਂਦੇ ਹੋਏ 'ਗ੍ਰੇਟ ਨਵਭਾਰਤ ਮਿਸ਼ਨ ਫਾਊਾਡੇਸ਼ਨ' ਵਲੋਂ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਿਖੇ 'ਉਜਵਲ ਪੰਜਾਬ: ਨਸ਼ੇ ਨੂੰ ਨਾਂਹ, ਤਰੱਕੀ ਨੂੰ ਹਾਂ' ਵਿਸ਼ੇ 'ਤੇ ਇਕ ਪ੍ਰਭਾਵਸ਼ਾਲੀ ਜਾਗਰੂਕਤਾ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਪਹਿਲਕਦਮੀ ਦੀ ਅਗਵਾਈ 'ਫਾਦਰ ਆਫ਼ ਐਜੂਕੇਸ਼ਨ' ਨਾਲ ਨਿਵਾਜੇ ਜਾ ਚੁੱਕੇ ਤੇ ਸੀ. ਜੀ. ਸੀ. ਦੇ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਨੇ ਕੀਤੀ | ਇਸ ਦੌਰਾਨ ਨਸ਼ਿਆਂ ਦੀ ਗੰਭੀਰ ਸਮੱਸਿਆ ਨਾਲ ਨਜਿੱਠਣ ਲਈ ਕਰਵਾਏ ਗਏ ਇਸ ਸਮਾਗਮ ਵਿਚ ਨਿਆਂਪਾਲਿਕਾ, ਰੱਖਿਆ ਸੇਵਾਵਾਂ, ਪੁਲਿਸ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ | ਸਮਾਗਮ ਵਿਚ ਸਾਬਕਾ ਜੱਜ ਇਮਾਨਬੀਰ ਸਿੰਘ ਧਾਲੀਵਾਲ, ਬਿ੍ਗੇਡੀਅਰ ਰਾਜ ਕੁਮਾਰ (ਸਾਬਕਾ ਡਿਪਟੀ ਡਾਇਰੈਕਟਰ ਜਨਰਲ, ਮਿਲਟਰੀ ਇੰਟੈਲੀਜੈਂਸ), ਬਿ੍ਗੇਡੀਅਰ ਐਚ. ਪੀ. ਐਸ. ਬੇਦੀ, ਸੇਵਾ-ਮੁਕਤ ਕਰਨਲ ਮੋਹਨ ਲਾਲ ਭੰਡਾਰੀ, ਲਖਵੀਰ ਸਿੰਘ ਰਾਣਾ (ਇੰਸਪੈਕਟਰ-ਵਿਜੀਲੈਂਸ), ਗੁਰਮੁਖ ਸਿੰਘ ਐਸ. ਐਚ. ਓ. ਮੋਰਿੰਡਾ, ਖੁਸ਼ਵੰਤ ਸਿੰਘ ਲੇਖਕ ਤੇ ਕੋ-ਫਾਊਾਡਰ ਮਦਰਜ਼ ਅਗੇਂਸਟ ਡਰੱਗਜ਼ ਮੁਹਿੰਮ, ਹਨੀ ਗਰੇਵਾਲ ਮਨੋਵਿਗਿਆਨੀ ਤੇ ਇਸ਼ੂਪਾਲ ਚੌਧਰੀ ਸਮਾਜ ਸੇਵੀ ਸ਼ਾਮਿਲ ਹੋਏ | ਇਸ ਮੌਕੇ ਬੁਲਾਰਿਆਂ ਨੇ ਨਸ਼ਿਆਂ ਦੇ ਬਹੁਪੱਖੀ ਮਾਰੂ ਪ੍ਰਭਾਵਾਂ ਬਾਰੇ ਚਰਚਾ ਕੀਤੀ | ਇਸ ਦੌਰਾਨ ਨਸ਼ਿਆਂ ਦੇ ਖਾਤਮੇ ਲਈ ਸ਼ਲਾਘਾਯੋਗ ਕੰਮ ਕਰਨ ਵਾਲੇ ਪੁਲਿਸ ਅਧਿਕਾਰੀਆਂ, ਨਿਆਂਪਾਲਿਕਾ ਦੇ ਮੈਂਬਰਾਂ, ਸਾਬਕਾ ਸੈਨਿਕਾਂ ਤੇ ਸਮਾਜ ਸੇਵੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਉਪਰੰਤ ਚਾਂਸਲਰ ਧਾਲੀਵਾਲ ਦੀ ਅਗਵਾਈ ਹੇਠ ਸਮੂਹ ਹਾਜ਼ਰੀਨ ਨੇ ਨਸ਼ਾ ਮੁਕਤ ਭਵਿੱਖ ਲਈ ਸਹੁੰ ਚੁੱਕੀ | ਸਮਾਗਮ ਵਿਚ ਇਕ ਵਿਸ਼ਾਲ 'ਡਰੱਗ ਅਵੇਅਰਨੈੱਸ ਰੈਲੀ' ਵੀ ਕੱਢੀ ਗਈ ਜਿਸ 'ਚ 500 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ |

ਪਿਛਲੀ ਖ਼ਬਰ ਜ਼ੀਰੋ ਟੋਲਰੈਂਸ ਨੀਤੀ ਦੀ ਡੇਰਾਬੱਸੀ ਵਿਖੇ ਉੱਡ ਰਹੀਆਂ ਧੱਜੀਆਂ, ਸੜਕ ਬਣਾਉਣ ਵਾਲ਼ੇ ਠੇਕੇਦਾਰ 'ਤੇ ਮਿਹਰਬਾਨੀ ਕਿਉਂ...... ਅਗਲੀ ਖ਼ਬਰ ਗੁਰਦਰਸ਼ਨ ਸਿੰਘ ਸੈਣੀ ਵਲੋਂ ਕੌਂਸਲ ਚੋਣਾਂ ਬਾਬਤ ਜ਼ੀਰਕਪੁਰ ਵਾਸੀਆਂ ਤੋਂ ਸਹਿਯੋਗ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।