25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਹਿਮਾਲਿਆ ਬੇਬੀ ਕੇਅਰ ਨੇ ਬੱਚੇ ਦੇ ਪਹਿਲੇ ਅਨੁਭਵਾਂ ਰਾਹੀਂ ਦਰਸਾਉਂਦੀ ਦਿਲ ਨੂੰ ਛੂਹਣ ਵਾਲੀ ਮਦਰਜ਼ ਡੇਅ 'ਤੇ ਡੀ.ਵੀ.ਸੀ. ਕੀਤੀ ਲਾਂਚ

ਅਜੀਤ ਡੈਸਕ 13-05-2026
ਚੰਡੀਗੜ੍ਹ, 12 ਮਈ (ਅ.ਬ.)-ਭਾਰਤ ਦੇ ਸਭ ਤੋਂ ਭਰੋਸੇਮੰਦ ਬੇਬੀ ਕੇਅਰ ਬ੍ਰਾਂਡਾਂ ਵਿੱਚੋਂ ਇੱਕ, ਬੱਚਿਆਂ ਵਲੋਂ ਪਿਆਰ ਕੀਤਾ ਜਾਣ ਵਾਲਾ ਹਿਮਾਲਿਆ ਬੇਬੀਕੇਅਰ, ਨੇ ਇਸ ਮਦਰਜ਼ ਡੇਅ 'ਤੇ ਇਕ ਦਿਲ ਨੂੰ ਛੂਹਣ ਵਾਲੀ ਡੀਵੀਸੀ ਲਾਂਚ ਕੀਤੀ ਹੈ, ਜੋ ਮਾਤਰਤਵ ਦੇ ਹਮੇਸ਼ਾ ਵਿਕਸਿਤ ਹੁੰਦੇ ਸਫ਼ਰ ਦਾ ਜਸ਼ਨ ਮਨਾਉਂਦੀ ਹੈ¢ ਇਹ ਕੈਂਪੇਨ ਬੱਚੇ ਦੇ ਵੱਖ-ਵੱਖ 'ਪਹਿਲੇ ਅਨੁਭਵਾਂ' ਅਤੇ ਉਨਾਂ ਨਾਲ ਜੁੜੀਆਂ ਗਰਮਜੋਸ਼ੀ ਭਾਵਨਾਵਾਂ ਰਾਹੀਂ ਇਸ ਯਾਤਰਾ ਨੂੰ ਦਰਸਾਉਂਦੀ ਹੈ¢ ਇਸ ਕੈਂਪੇਨ ਦਾ ਮੁੱਖ ਵਿਚਾਰ ਇਹ ਹੈ ਕਿ ਜਿਵੇਂ ਇਹ ਮੀਲ ਪੱਥਰ ਬੱਚੇ ਦੇ ਵਿਕਾਸ ਦਾ ਜਸ਼ਨ ਮਨਾਉਂਦੇ ਹਨ, ਓਹੋ ਹੀ ਇਹ ਪਲ ਮਾਂ ਲਈ ਵੀ ਉਨੇ ਹੀ ਮਹੱਤਵਪੂਰਨ ਅਤੇ ਭਾਵੁਕ ਹੁੰਦੇ ਹਨ¢ ਅਮਰ ਲੋਰੀ 'ਚੰਦਾ ਹੈ ਤੂੰ' ਤੋਂ ਪ੍ਰੇਰਿਤ ਇਹ ਫਿਲਮ ਇਕ ਸੰਵੇਦਨਸ਼ੀਲ ਕਹਾਣੀ ਵਜੋਂ ਸਾਹਮਣੇ ਆਉਂਦੀ ਹੈ, ਜੋ ਬੱਚੇ ਦੇ ਪਹਿਲੇ ਮੀਲ ਪੱਥਰਾਂ ਰਾਹੀਂ ਮਾਤਰਤਵ ਦੀ ਭਾਵਨਾਤਮਕ ਯਾਤਰਾ ਨੂੰ ਦਰਸਾਉਂਦੀ ਹੈ ਅਤੇ ਗਰਮਾਹਟ, ਨੋਸਟੈਲਜੀਆ ਅਤੇ ਸੱਭਿਆਚਾਰਕ ਜਾਣ-ਪਛਾਣ ਦਾ ਅਹਿਸਾਸ ਜਗਾਉਂਦੀ ਹੈ¢ ਫਿਲਮ ਦੀ ਸ਼ੁਰੂਆਤ ਇਕ ਫਲੈਸ਼ਬੈਕ ਨਾਲ ਹੁੰਦੀ ਹੈ, ਜਿੱਥੇ ਇਕ ਮਾਂ ਆਪਣੀ ਨਿੱਕੀ ਕੁੜੀ ਨੂੰ ਸਕੂਲ ਦੇ ਪਹਿਲੇ ਦਿਨ ਲਈ ਤਿਆਰ ਕਰ ਰਹੀ ਹੁੰਦੀ ਹੈ¢ ਇਹ ਇਕ ਵੱਡਾ ਮੀਲ ਪੱਥਰ ਹੈ ਅਤੇ ਇਹ ਪਲ ਮਾਂ ਲਈ ਵੀ ਉਤਨਾ ਹੀ ਭਾਵੁਕ ਹੁੰਦਾ ਹੈ ਜਿੰਨਾ ਕਿ ਬੱਚੀ ਲਈ¢ ਜਦੋਂ ਉਹ ਆਪਣੀ ਧੀ ਨੂੰ ਸਕੂਲ ਯੂਨੀਫਾਰਮ ਵਿੱਚ ਖੜ੍ਹੀ ਦੇੇਖਦੀ ਹੈ, ਤਾਂ ਯਾਦਾਂ ਦੀ ਇਕ ਲਹਿਰ ਉਸਦੇ ਮਨ ਵਿੱਚ ਤਾਜ਼ਾ ਹੋ ਜਾਂਦੀ ਹੈ¢
ਕੈਂਪੇਨ ਬਾਰੇ ਗੱਲ ਕਰਦਿਆਂ, ਹਿਮਾਲਿਆ ਵੈੱਲਨੈੱਸ ਕੰਪਨੀ ਦੇ ਡਾਇਰੈਕਟਰ
ਬੇਬੀਕੇਅਰ, ਚੱਕਰਵਰਤੀ ਐਨ. ਵੀ. ਨੇ ਕਿਹਾ, ਹਿਮਾਲਿਆ ਬੇਬੀਕੇਅਰ ਵਿੱਚ ਅਸੀਂ ਮੰਨਦੇ ਹਾਂ ਕਿ ਮਾਤਰਤਵ ਕਈ 'ਪਹਿਲੇ ਅਨੁਭਵਾਂ' ਨਾਲ ਬਣਦਾ ਹੈ ਅਜਿਹੇ ਛੋਟੇ ਪਰ ਬਹੁਤ ਮਹੱਤਵਪੂਰਨ ਪਲ, ਜੋ ਦਿਲ 'ਤੇ ਹਮੇਸ਼ਾ ਲਈ ਛਾਪ ਛੱਡ ਜਾਂਦੇ ਹਨ¢ ਇਸ ਕੈਂਪੇਨ ਰਾਹੀਂ ਅਸੀਂ ਉਹਨਾਂ ਰੋਜ਼ਾਨਾ ਦੇ ਅਨੁਭਵਾਂ ਦਾ ਜਸ਼ਨ ਮਨਾ ਰਹੇ ਹਾਂ, ਜੋ ਮਾਂ ਦੀ ਯਾਤਰਾ ਨੂੰ ਪਰਿਭਾਸ਼ਿਤ ਕਰਦੇ ਹਨ¢ 'ਮੰਮਾ ਵਾਲੀ ਫੀਲਿੰਗ' ਹਰ ਛੂਹ, ਹਰ ਮੀਲ ਪੱਥਰ ਅਤੇ ਹਰ ਯਾਦ ਨਾਲ ਹੋਰ ਡੂੰਘੀ ਹੁੰਦੀ ਜਾਂਦੀ ਹੈ¢
ਪਿਛਲੀ ਖ਼ਬਰ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵਲੋਂ ਡਾ. ਸੁਰਜੀਤ ਪਾਤਰ ਦੀ ਦੂਜੀ ਬਰਸੀ 'ਤੇ ਕਰਵਾਇਆ ਯਾਦਗਾਰੀ ਸਮਾਰੋਹ <br/> ਅਗਲੀ ਖ਼ਬਰ ਬੁਢਲਾਡਾ 'ਚ ਭਾਜਪਾ ਨੂੰ ਵੱਡੀ ਸਿਆਸੀ ਮਜ਼ਬੂਤੀ, ਅਕਾਲੀ ਆਗੂ ਬਲਵਿੰਦਰ ਸਿੰਘ ਪਟਵਾਰੀ ਦੀ ਅਗਵਾਈ 'ਚ ਕਈ ਸਰਪੰਚ ਤੇ ਪੰਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।