25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

20 ਕੁਇੰਟਲ ਸਰੀਆ ਚੋਰੀ ਕਰਨ ਦੇ ਦੋਸ਼ ਹੇਠ ਕੰਪਨੀ ਦੇ 2 ਕਰਮਚਾਰੀਆਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 13-05-2026
ਜ਼ੀਰਕਪੁਰ, 12 ਮਈ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਇਕ ਕੰਪਨੀ ਦੇ ਦੋ ਕਰਮਚਾਰੀਆਂ ਵਿਰੁੱਧ ਐਰੋਸਿਟੀ ਦੇ ਐਚ ਬਲਾਕ 'ਚ ਚੱਲ ਰਹੇ ਇਕ ਪ੍ਰਾਜੈਕਟ ਦੀ ਸਾਈਟ ਤੋਂ ਲਗਭਗ 20 ਕੁਇੰਟਲ ਸਰੀਆ ਚੋਰੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧ 'ਚ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਸੁਰੱਖਿਆ ਅਧਿਕਾਰੀ ਗੁਰਮੇਲ ਸਿੰਘ ਨੇ ਕਿਹਾ ਕਿ ਉਸ ਦੀ ਕੰਪਨੀ ਐਰੋਸਿਟੀ ਦੇ ਐਚ ਬਲਾਕ 'ਚ ਇਕ ਪ੍ਰਾਜੈਕਟ ਸੰਬੰਧੀ ਨਿਰਮਾਣ ਦਾ ਕੰਮ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ 26 ਅਪ੍ਰੈਲ ਨੂੰ ਰਾਤ ਦੇ 9 ਵਜੇ ਦੇ ਕਰੀਬ ਕੰਪਨੀ ਦੇ ਸਿਵਲ ਸੁਪਰਵਾਈਜ਼ਰ ਰਣਵੀਰ ਸਿੰਘ ਨੇ 18 ਤੋਂ 20 ਕੁਇੰਟਲ ਸਰੀਆ ਕਿਰਾਏ ਦੇ ਟਰੈਕਟਰ-ਟਰਾਲੀ 'ਚ ਲੋਡ ਕੀਤਾ ਅਤੇ ਆਪਣੇ ਸਾਥੀ ਰਮਾਕਾਂਤ ਸ਼ਾਹ ਨਾਲ ਸਾਈਟ ਤੋਂ ਭੇਜ ਦਿੱਤਾ | ਦੋਸ਼ ਹੈ ਕਿ ਦੋਵੇਂ ਵਿਅਕਤੀ ਸਰੀਏ ਨੂੰ ਪਿੰਡ ਬਾਕਰਪੁਰ ਦੇ ਇਕ ਸਕਰੈਪ ਡੀਲਰ ਦੇ ਗੋਦਾਮ 'ਚ ਵੇਚਣ ਲਈ ਲੈ ਕੇ ਗਏ ਸਨ | ਘਟਨਾ ਦੀ ਜਾਣਕਾਰੀ ਮਿਲਣ 'ਤੇ ਕੰਪਨੀ ਪ੍ਰਬੰਧਕਾਂ ਨੇ ਟਰੈਕਟਰ ਦਾ ਪਿੱਛਾ ਕੀਤਾ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਪਿੰਡ ਬਾਕਰਪੁਰ ਦੇ ਗੋਦਾਮ 'ਚੋਂ ਟਰੈਕਟਰ-ਟਰਾਲੀ ਤੇ ਸਰੀਆ ਬਰਾਮਦ ਕਰ ਲਿਆ, ਪਰ ਦੋਵੇਂ ਕਰਮਚਾਰੀ ਹਨ੍ਹੇਰੇ ਦਾ ਫਾਇਦਾ ਚੁਕਦੇ ਹੋਏ ਫ਼ਰਾਰ ਹੋ ਗਿਆ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਵਰਕਸ਼ਾਪ 'ਚ ਔਰਤਾਂ ਨੂੰ ਆਪਣੇ ਆਪ ਨੂੰ ਸਮਝਣ ਦੇ ਦਿੱਤੇ ਗੁਰ <br/> ਅਗਲੀ ਖ਼ਬਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸਰਹੰਦ ਫ਼ਤਹਿ ਦਿਵਸ ਦੀ ਖੁਸ਼ੀ 'ਚ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।