29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਨਗਰ ਨਿਗਮ ਚੋਣਾਂ ਦੌਰਾਨ ਸਰਕਾਰੀ ਤੰਤਰ ਦੀ ਦੁਰਵਰਤੋਂ ਕੀਤੀ ਗਈ - ਵਿਧਾਇਕ ਚੰਦਰ ਮੋਹਨ ਬਿਸ਼ਨੋਈ <br/>

ਨਗਰ ਨਿਗਮ ਚੋਣਾਂ 'ਚ ਈ. ਵੀ. ਐਮ. ਦੀ ਵਰਤੋਂ ਨੂੰ ਲੈ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਚਕੂਲਾ ਤੋਂ ਵਿਧਾਇਕ ਚੰਦਰ ਮੋਹਨ ਬਿਸ਼ਨੋਈ | ਤਸਵੀਰ : ਕਪਿਲ <br/> 15-05-2026
ਪੰਚਕੂਲਾ, 14 ਮਈ (ਕਪਿਲ)- ਪੰਚਕੂਲਾ ਨਗਰ ਨਿਗਮ ਚੋਣਾਂ 'ਚ ਭਾਜਪਾ ਦੀ ਜਿੱਤ ਤੋਂ ਬਾਅਦ ਪੰਚਕੂਲਾ ਤੋਂ ਕਾਂਗਰਸ ਦੇ ਵਿਧਾਇਕ ਚੰਦਰ ਮੋਹਨ ਬਿਸ਼ਨੋਈ ਨੇ ਚੋਣ ਪ੍ਰਕਿਰਿਆ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਹ ਚੋਣ ਸਿਰਫ਼ ਮੇਅਰ, ਕੌਂਸਲਰ ਜਾਂ ਵਿਧਾਇਕ ਦੀ ਨਹੀਂ ਸੀ, ਸਗੋਂ ਇਹ ਮੁੱਖ ਮੰਤਰੀ ਦਾ ਆਪਣਾ 'ਬਾਈ ਇਲੈਕਸ਼ਨ' ਬਣ ਚੁੱਕਾ ਸੀ | ਉਨ੍ਹਾਂ ਦੋਸ਼ ਲਗਾਇਆ ਕਿ ਚੋਣਾਂ ਦੌਰਾਨ ਸਰਕਾਰੀ ਤੰਤਰ ਦੀ ਦੁਰਵਰਤੋਂ ਕੀਤੀ ਗਈ ਤੇ ਭਾਜਪਾ ਨੇ ਜਿੱਤ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਏ, ਜੋ ਲੋਕਤੰਤਰ ਲਈ ਠੀਕ ਨਹੀਂ ਹੈ | ਉਨ੍ਹਾਂ ਮੰਗ ਕੀਤੀ ਕਿ ਭਵਿੱਖ 'ਚ ਚੋਣਾਂ ਈ. ਵੀ. ਐਮ. ਦੀ ਬਜਾਏ ਬੈਲਟ ਪੇਪਰ ਰਾਹੀਂ ਕਰਵਾਈਆਂ ਜਾਣ ਤਾਂ ਜੋ ਦੇਸ਼ ਦੇ ਲੋਕਾਂ ਦੇ ਮਨਾਂ ਵਿਚਲੇ ਸ਼ੰਕੇ ਦੂਰ ਹੋ ਸਕਣ | ਵਿਧਾਇਕ ਬਿਸ਼ਨੋਈ ਨੇ ਸਵਾਲ ਕਰਦਿਆਂ ਕਿਹਾ ਕਿ ਈ. ਵੀ. ਐਮ. ਨਾਲ ਚੋਣਾਂ ਕਰਵਾਉਣ ਦਾ ਕੀ ਲਾਭ ਹੈ ਤੇ ਬੈਲਟ ਪੇਪਰ ਨਾਲ ਚੋਣ ਕਰਵਾਉਣ 'ਚ ਕੀ ਨੁਕਸਾਨ ਹੈ, ਇਹ ਸਪੱਸ਼ਟ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਚੋਣ ਮੁਹਿੰਮ 'ਚ ਕੋਈ ਕਮੀ ਨਹੀਂ ਸੀ ਪਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਸ ਚੋਣ ਨੂੰ ਆਪਣੇ ਸਨਮਾਨ ਨਾਲ ਜੋੜ ਕੇ ਲੜਿਆ ਤੇ ਬਾਈ ਇਲੈਕਸ਼ਨ ਵਾਂਗ ਪੂਰੀ ਤਾਕਤ ਲਗਾਈ | ਉਨ੍ਹਾਂ ਇਹ ਵੀ ਕਿਹਾ ਕਿ ਹੁਣ ਕਾਂਗਰਸ ਸੰਗਠਨ ਦਾ ਨਵਾਂ ਪ੍ਰਧਾਨ ਬਣ ਚੁੱਕਾ ਹੈ ਤੇ ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਕਾਫ਼ੀ ਚੰਗੇ ਨਤੀਜੇ ਮਿਲਣਗੇ |


ਪਿਛਲੀ ਖ਼ਬਰ ਪੰਚਕੂਲਾ ਨਗਰ ਨਿਗਮ ਚੋਣਾਂ 'ਚ ਭਾਜਪਾ ਦੀ ਸ਼ਾਨਦਾਰ ਜਿੱਤ ਦੇ ਚਲਦਿਆਂ ਪੰਚ ਕਮਲ ਦਫ਼ਤਰ ਵਿਖੇ ਮਨਾਇਆ ਜਸ਼ਨ <br/> ਅਗਲੀ ਖ਼ਬਰ 'ਉੱਤਰ ਭਾਰਤ ਸੈਰ-ਸਪਾਟਾ ਐਕਸਪੋ ਤੇ ਕਾਨਫਰੰਸ 2026' ਚੰਡੀਗੜ੍ਹ ਵਿਖੇ 29 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।