08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਡੇਰਾਬੱਸੀ 'ਚ ਥਾਂ-ਥਾਂ ਲੱਗੇ ਕੂੜੇ ਦੇ ਢੇਰ

ਡੇਰਾਬੱਸੀ ਨਗਰ ਕੌਂਸਲ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਸਫ਼ਾਈ ਕਰਮਚਾਰੀ | (ਸੱਜੇ) ਮੁੱਖ ਸੜਕ 'ਤੇ ਸਬਜ਼ੀ ਮੰਡੀ ਨੇੜੇ ਤੇ ਤਹਿਸੀਲ ਸੜਕ 'ਤੇ ਲੱਗੇ ਕੂੜੇ ਦੇ ਢੇਰ | ਤਸਵੀਰਾਂ : ਗੁਰਮੀਤ ਸਿੰਘ <br/> 16-05-2026
ਡੇਰਾਬੱਸੀ, 15 ਮਈ (ਗੁਰਮੀਤ ਸਿੰਘ)- ਡੇਰਾਬੱਸੀ ਨਗਰ ਕੌਂਸਲ ਅਧੀਨ ਕੰਮ ਕਰਦੇ 150 ਤੋਂ ਵੱਧ ਸਫ਼ਾਈ ਕਰਮਚਾਰੀ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ 'ਚ ਹੜਤਾਲ 'ਤੇ ਚਲੇ ਗਏ ਹਨ | ਅੱਜ ਹੜਤਾਲ ਦੇ ਤੀਜੇ ਦਿਨ ਨਗਰ ਕੌਂਸਲ ਦਫ਼ਤਰ ਦੇ ਬਾਹਰ ਧਰਨੇ 'ਤੇ ਬੈਠੇ ਸਫ਼ਾਈ ਕਰਮਚਾਰੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਅਧਿਕਾਰੀ ਉਨ੍ਹਾਂ ਦੀਆਂ ਮੰਗਾਂ ਸੰਬੰਧੀ ਕਈ ਸਾਲਾਂ ਤੋਂ ਲਾਰੇ ਲਗਾ ਰਹੇ ਹਨ ਪਰ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਉਹ ਹੜਤਾਲ 'ਤੇ ਡਟੇ ਰਹਿਣਗੇ | ਇਸੇ ਦੌਰਾਨ ਯੂਨੀਅਨ ਦੇ ਪ੍ਰਧਾਨ ਹਰਵਿੰਦਰ ਕੁਮਾਰ ਨੇ ਕਿਹਾ ਕਿ ਸਮੂਹ ਸਫ਼ਾਈ ਕਰਮਚਾਰੀ ਨਗਰ ਡੇਰਾਬੱਸੀ ਵਿਖੇ ਡਿਊਟੀ ਕਰ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਤੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ | ਉਧਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਰਕੇ ਡੇਰਾਬੱਸੀ ਸ਼ਹਿਰ ਅੰਦਰ ਥਾਂ-ਥਾਂ 'ਤੇ ਕੂੜੇ ਦੇ ਢੇਰ ਲੱਗ ਗਏ ਹਨ | ਮੁੱਖ ਸੜਕ 'ਤੇ ਸਬਜ਼ੀ ਮੰਡੀ ਦੇ ਬਾਹਰ ਤੇ ਤਹਿਸੀਲ ਸੜਕ 'ਤੇ ਟੈਲੀਫ਼ੋਨ ਐਕਸਚੇਂਜ ਕੋਲ ਡੰਪਿੰਗ ਗਰਾਊਾਡ ਵਰਗੇ ਹਾਲਾਤ ਬਣ ਗਏ ਹਨ ਤੇ ਗੰਦਗੀ ਦੀ ਬਦਬੂ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ | ਜੇਕਰ ਹੜਤਾਲ ਖ਼ਤਮ ਨਾ ਹੋਈ ਤਾਂ ਸ਼ਹਿਰ 'ਚ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਖ਼ਰਾਬ ਹੋ ਜਾਵੇਗੀ, ਜਦਕਿ ਡੇਰਾਬੱਸੀ ਵਿਖੇ ਪਹਿਲਾਂ ਹੀ ਸਫ਼ਾਈ ਵਿਵਸਥਾ ਦਾ ਜਨਾਜ਼ਾ ਨਿਕਲਿਆ ਪਿਆ ਹੈ |
ਪਿਛਲੀ ਖ਼ਬਰ ਆਲ ਇੰਡੀਆ ਜੱਟ ਮਹਾਂ ਸਭਾ ਚੰਡੀਗੜ੍ਹ ਵਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦੀ ਨਿਖੇਧੀ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸ਼ਰਧਾ ਨਾਲ ਮਨਾਇਆ ਸਰਹਿੰਦ ਫ਼ਤਹਿ ਦਿਵਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।