08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪੰਜਾਬ ਯੂਨੀਵਰਸਿਟੀ ਯੂ.ਆਈ. ਸੀ.ਈ.ਟੀ. ਆਡੀਟੋਰੀਅਮ 'ਚ ਪੁਟਾ

ਅਜੀਤ ਡੈਸਕ 16-05-2026
ਦੀਆਂ ਮੰਗਾਂ ਸਬੰਧੀ ਮੀਟਿੰਗ ਹੋਈ
ਚੰਡੀਗੜ੍ਹ, 15 ਮਈ (ਮਾਰਕੰਡਾ)- ਅੱਜ ਪੰਜਾਬ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ (ਪੁਟਾ) ਜਨਰਲ ਬਾਡੀ ਦੀ ਇਕ ਮੀਟਿੰਗ ਯੂ.ਆਈ.ਸੀ.ਈ.ਟੀ. ਆਡੀਟੋਰੀਅਮ ਵਿਖੇ ਹੋਈ ਜਿਸ ਵਿਚ ਮੁੱਖ ਏਜੰਡੇ 'ਤੇ ਗੱਲਬਾਤ ਕੀਤੀ ਗਈ | ਜਾਣਕਾਰੀ ਸਾਂਝੀ ਕਰਦੇ ਹੋਏ ਪੁਟਾ ਦੇ ਪ੍ਰਧਾਨ ਅਮਰਜੀਤ ਸਿੰਘ ਨੌਰਾ ਤੇ ਮਿ੍ਤੁੰਜੇ ਕੁਮਾਰ ਨੇ ਦੱਸਿਆ ਕਿ ਮੀਟਿੰਗ ਵਿਚ ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ 65 ਸਾਲ ਤੱਕ ਵਧਾਉਣ, ਸਾਰਿਆਂ ਲਈ ਪੈਨਸ਼ਨ, ਸੀ.ਏ.ਐਸ. ਅਧੀਨ ਅਧਿਆਪਕਾਂ ਦੀ ਤਰੱਕੀ, ਜਿਸ ਵਿਚ ਪ੍ਰੋਫੈਸਰ ਨੂੰ ਸੀਨੀਅਰ ਪ੍ਰੋਫੈਸਰ ਵਜੋਂ ਤਰੱਕੀ, ਪ੍ਰੋਗਰਾਮਰਾਂ ਤੇ ਸਹਾਇਕ ਲਾਇਬ੍ਰੇਰੀਅਨਾਂ ਦੀ ਤਰੱਕੀ ਨੀਤੀ, ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿਚ ਦਾਖਲੇ ਲਈ ਫੈਕਲਟੀ ਤੇ ਸਟਾਫ ਦੇ ਵਾਰਡਾਂ ਲਈ ਵਾਧੂ ਸੀਟਾਂ, ਪ੍ਰਯੋਗਸ਼ਾਲਾ ਉਪਕਰਣਾਂ ਦੀ ਦੇਖਭਾਲ ਤੇ ਮੁਰੰਮਤ, 2016 ਦੇ ਤਨਖਾਹ ਸਲੈਬਾਂ ਅਨੁਸਾਰ ਘਰ ਅਲਾਟਮੈਂਟ ਯੋਗਤਾ ਸ਼ਰਤਾਂ, ਨਿਰਮਾਣ ਦਫ਼ਤਰ ਨਾਲ ਸਬੰਧਤ ਮੁੱਦੇ, ਕੋਈ ਹੋਰ ਵਸਤੂਆਂ ਤੇ ਜਾਣਕਾਰੀ ਸਾਝੀ ਕੀਤੀ ਗਈ | ਜਿਸ ਨੂੰ ਸਰਕਾਰ ਤੇ ਪ੍ਰਸ਼ਾਸਨ ਅੱਗੇ ਉਠਾਉਣ ਲਈ ਆਪਣੇ-ਆਪਣੇ ਵਿਚਾਰ ਸਾਝੇ ਕੀਤੇ ਗਏ |

ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਅੰਕੁਰ ਸਕੂਲ 'ਚ ਸੈਸ਼ਨ 2026-27 ਲਈ ਨਵੀਂ ਵਿਦਿਆਰਥੀ ਕੌਂਸਲ ਦੀ ਹੋਈ ਚੋਣ <br/> ਅਗਲੀ ਖ਼ਬਰ ਮੁਨੀਸ਼ ਕੁਮਾਰ ਸੋਨੀ ਪੀ.ਸੀ.ਸੀ.ਏ.ਆਈ. ਦੇ ਉੱਤਰੀ ਜ਼ੋਨ ਦੇ ਉਪ ਪ੍ਰਧਾਨ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।