08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪੰਜਾਬ ਯੂਨੀਵਰਸਿਟੀ ਦੇ ਅੰਕੁਰ ਸਕੂਲ 'ਚ ਸੈਸ਼ਨ 2026-27 ਲਈ ਨਵੀਂ ਵਿਦਿਆਰਥੀ ਕੌਂਸਲ ਦੀ ਹੋਈ ਚੋਣ <br/>

ਅਜੀਤ ਡੈਸਕ 16-05-2026
ਚੰਡੀਗੜ੍ਹ, 15 ਮਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਕੁਰ ਸਕੂਲ 'ਚ ਸੈਸ਼ਨ 2026-27 ਲਈ ਵਿਦਿਆਰਥੀ ਕੌਂਸਲ ਦੀ ਚੋਣ ਕੀਤੀ ਗਈ ਜਿਸ ਨੇ ਅਧਿਕਾਰਤ ਤੌਰ 'ਤੇ ਕੰਮਕਾਜ ਨੂੰ ਸੰਭਾਲ ਲਿਆ | ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਯੂਨੀਵਰਸਿਟੀ ਅਧਿਆਪਕ ਡੀਨ ਪ੍ਰੋ. ਮੀਨਾਕਸ਼ੀ ਗੋਇਲ ਸ਼ਾਮਿਲ ਹੋਏ | ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਸਕੂਲ ਕੌਂਸਲ, ਹਾਊਸ ਕੌਂਸਲਾਂ, ਸਕੂਲ ਬੈਂਡ, ਸਕਾਊਟਸ-ਗਾਈਡਸ ਤੇ ਐਨ.ਸੀ.ਸੀ. ਵਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ | ਮੁੱਖ ਮਹਿਮਾਨ ਤੇ ਪਿ੍ੰ. ਅਰੁਣਾ ਧੀਮਾਨ ਵਲੋਂ ਨਵੇਂ ਅਹੁਦੇਦਾਰਾਂ ਨੂੰ ਜੀ-ਆਇਆਂ ਆਖਿਆ ਗਿਆ | ਪ੍ਰੋਗਰਾਮ ਵਿਚ ਜੇਤੂ ਵਿਦਿਆਰਥੀਆਂ 'ਚੋਂ ਅਨੰਨਯਾ ਕਲਾਸ 7ਵੀਂ ਨੂੰ ਸਕੂਲ ਦੀ ਮੁੱਖ ਵਿਦਿਆਰਥਣ, ਯੁਵਰਾਜ ਕਲਾਸ ਸੱਤਵੀਂ ਨੂੰ ਸਕੂਲ ਮੁੱਖ ਵਿਦਿਆਰਥੀ, ਦਿਸ਼ਾ ਕਲਾਸ ਪੰਜਵੀਂ ਨੂੰ ਜੂਨੀਅਰ ਕੈਪਟਨ ਵਿਦਿਆਰਥਣ ਤੇ ਸਵਾਸਤਿਕ ਕਲਾਸ ਪੰਜਵੀਂ ਨੂੰ ਜੂਨੀਅਰ ਕੈਪਟਨ ਵਿਦਿਆਰਥੀ ਚੁਣਿਆ ਗਿਆ |

ਪਿਛਲੀ ਖ਼ਬਰ ਦਸਵੀਂ 'ਚ ਨਤੀਜੇ 'ਚ ਮੱਲਾਂ ਮਾਰੀਆਂ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਯੂ.ਆਈ. ਸੀ.ਈ.ਟੀ. ਆਡੀਟੋਰੀਅਮ 'ਚ ਪੁਟਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।