07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਜਥੇਦਾਰ ਹਵਾਰਾ ਦੇ ਜਨਮ ਦਿਨ ਸਮਾਗਮ 'ਚ ਲੋਕ ਹਿਤ ਮਿਸ਼ਨ ਵੀ ਹੋਵੇਗਾ ਸ਼ਾਮਿਲ-ਭਾਈ ਸੁਖਦੇਵ ਸਿੰਘ <br/>

ਅਜੀਤ ਡੈਸਕ 16-05-2026
ਮੁੱਲਾਂਪੁਰ ਗਰੀਬਦਾਸ, 15 ਮਈ (ਦਿਲਬਰ ਸਿੰਘ ਖੈਰਪੁਰ)- ਚੰਡੀਗੜ੍ਹ-ਮੁਹਾਲੀ ਦੀ ਹੱਦ 'ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀ ਇਨਸਾਫ਼ ਮੋਰਚੇ ਵੱਲੋਂ 17 ਮਈ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਜਨਮ ਦਿਨ ਮੌਕੇ ਕਰਵਾਏ ਜਾ ਰਹੇ ਸਮਾਗਮ 'ਚ ਲੋਕ ਹਿਤ ਮਿਸ਼ਨ ਨੇ ਵੱਡੇ ਕਾਫ਼ਲੇ ਸਮੇਤ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ | ਇਸ ਸੰਬੰਧੀ ਮਿਸ਼ਨ ਆਗੂ ਭਾਈ ਸੁਖਦੇਵ ਸਿੰਘ ਸੁੱਖਾ ਕੰਸਾਲਾ, ਭਾਈ ਗੁਰਮੀਤ ਸਿੰਘ ਸ਼ਾਂਟੂ, ਭਾਈ ਹਰਜੀਤ ਸਿੰਘ ਹਰਮਨ, ਭਾਈ ਰਵਿੰਦਰ ਸਿੰਘ ਬਜੀਦਪੁਰ, ਭਾਈ ਭਗਤ ਸਿੰਘ, ਭਾਈ ਦਰਸ਼ਨ ਸਿੰਘ ਖੇੜਾ ਤੇ ਸਾਬਕਾ ਸਰਪੰਚ ਅਵਤਾਰ ਸਿੰਘ ਸਲੇਮਪੁਰ ਨੇ ਦੱਸਿਆ ਿਸਿੰਘ ਜੋ ਸਜ਼ਾਵਾਂ ਕੱਟ ਕੇ ਵੀ ਬੰਦੀ ਹਨ, ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੀ ਮਿਲੀ ਭੁਗਤ ਨਾਲ ਉਨ੍ਹਾਂ ਦੀ ਰਿਹਾਈ ਨਾ ਕਰਨ ਕਾਰਨ ਸਾਢੇ ਤਿੰਨ ਸਾਲ ਤੋਂ ਇਹ ਮੋਰਚਾ ਚੱਲ ਰਿਹਾ ਹੈ | ਇਸ ਦੌਰਾਨ ਮੋਰਚਾ ਕਮੇਟੀ ਵੱਲੋਂ ਜਥੇਦਾਰ ਹਵਾਰਾ ਦੇ ਜਨਮ ਦਿਨ ਮੌਕੇ ਸਮਾਗਮ ਕਰਵਾਉਣ ਦਾ ਕੀਤਾ ਗਿਆ ਫ਼ੈਸਲਾ ਸ਼ਲਾਘਾਯੋਗ ਹੈ | ਇਸ ਲਈ ਸਰਕਾਰਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਜਿੱਥੇ ਹਰ ਮਨੁੱਖੀ ਅਧਿਕਾਰਾਂ ਦੇ ਹਾਮੀ ਲੋਕਾਂ ਨੂੰ ਜ਼ਰੂਰੀ ਪੁੱਜਣਾ ਚਾਹੀਦਾ ਹੈ ਉਥੇ ਹੀ ਇਸ ਸਮਾਗਮ 'ਚ ਲੋਕ ਹਿਤ ਮਿਸ਼ਨ ਵੱਡੇ ਕਾਫ਼ਲੇ ਨਾਲ ਸ਼ਮੂਲੀਅਤ ਕਰੇਗਾ |

ਪਿਛਲੀ ਖ਼ਬਰ ਮਾਮਲਾ ਨਗਰ ਕੌਂਸਲ ਖਰੜ ਮੁਲਤਵੀ ਹੋਈ ਚੋਣ ਦਾ 6 ਪਿੰਡਾਂ ਦੇ ਲੋਕਾਂ ਨੇ ਵਕੀਲਾਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਹਥਿਆਰ ਲਾਇਸੰਸ ਧਾਰਕਾਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।