07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਮਾਮਲਾ ਨਗਰ ਕੌਂਸਲ ਖਰੜ ਮੁਲਤਵੀ ਹੋਈ ਚੋਣ ਦਾ 6 ਪਿੰਡਾਂ ਦੇ ਲੋਕਾਂ ਨੇ ਵਕੀਲਾਂ ਨੂੰ ਕੀਤਾ ਸਨਮਾਨਿਤ

ਛੇ ਪਿੰਡਾਂ ਦੇ ਪਤਵੰਤੇ ਸੱਜਣ ਐਡਵੋਕੇਟ ਹਰਸ਼ ਚੋਪੜਾ ਤੇ ਐਡਵੋਕੇਟ ਕਾਰਤਿਕ ਬੈਕਟਰ ਦਾ ਸਨਮਾਨ ਕਰਦੇ ਹੋਏ | ਤਸਵੀਰ : ਜੰਡਪੁਰੀ <br/> 16-05-2026
ਖਰੜ, 15 ਮਈ (ਜੰਡਪੁਰੀ)- ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਖਰੜ ਦੀਆਂ ਚੋਣਾਂ ਮੁਲਤਵੀ ਹੋਣ ਦੇ ਜਾਰੀ ਹੁਕਮਾਂ 'ਤੇ ਛੇ ਪਿੰਡਾਂ ਦੇ ਪਤਵੰਤਿਆਂ ਵੱਲੋਂ ਐਡਵੋਕੇਟ ਹਰਸ਼ ਚੋਪੜਾ ਤੇ ਕਾਰਤਿਕ ਵੈਕਟਰ ਐਡਵੋਕੇਟ ਦਾ ਸਨਮਾਨ ਕੀਤਾ ਗਿਆ ਤੇ ਖ਼ੁਸ਼ੀ ਵਿਚ ਲੱਡੂ ਵੰਡੇ ਗਏ | ਇਸ ਸੰਬੰਧੀ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਉਕਤ ਪਿੰਡਾਂ ਦੀ ਵਾਰਡਬੰਦੀ ਨਾ ਹੋਣ ਕਰ ਕੇ ਨਗਰ ਕੌਂਸਲ ਦੀਆਂ 26 ਮਈ ਨੂੰ ਹੋਣ ਵਾਲੀਆਂ ਚੋਣਾਂ ਤੋਂ ਵਾਂਝੇ ਰੱਖਿਆ ਗਿਆ ਹੈ ਜਿਸ ਕਰ ਕੇ ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਹੈ | ਇਸ ਦੌਰਾਨ ਪਿੰਡ ਦੇ ਲੋਕਾਂ ਨੇ ਜਿੱਥੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਹੁਕਮਾਂ ਦਾ ਧੰਨਵਾਦ ਕੀਤਾ ਉਥੇ ਉਨ੍ਹਾਂ ਨੇ ਮੌਜੂਦਾ ਸਰਕਾਰ 'ਤੇ ਵੀ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਹਨ ਕਿ ਨਗਰ ਕੌਂਸਲ ਵੱਲੋਂ ਉਨ੍ਹਾਂ ਨੂੰ ਵਾਰਡਬੰਦੀ 'ਚ ਸ਼ਾਮਿਲ ਨਹੀਂ ਕੀਤਾ ਗਿਆ | ਇਸ ਮੌਕੇ ਸੰਜੀਵ ਰੂਬੀ ਤੇ ਪਿੰਡਾਂ ਦੇ ਹੋਰ ਲੋਕ ਵੀ ਮੌਜੂਦ ਸਨ |
ਪਿਛਲੀ ਖ਼ਬਰ ਬੀ. ਬੀ. ਐੱਮ. ਬੀ. ਦੇ 50 ਸਾਲ ਪੂਰੇ ਹੋਣ ਮੌਕੇ ਪੰਚਕੂਲਾ ਵਿਖੇ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਜਥੇਦਾਰ ਹਵਾਰਾ ਦੇ ਜਨਮ ਦਿਨ ਸਮਾਗਮ 'ਚ ਲੋਕ ਹਿਤ ਮਿਸ਼ਨ ਵੀ ਹੋਵੇਗਾ ਸ਼ਾਮਿਲ-ਭਾਈ ਸੁਖਦੇਵ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।