31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਗਲੋਬਲ ਸਿਟੀ ਸੈਕਟਰ-124 ਵਲੋਂ ਵਿਕਾਸ ਕਾਰਜਾਂ ਲਈ 13 ਮੈਂਬਰੀ ਕਮੇਟੀ ਦਾ ਗਠਨ <br/>

ਅਜੀਤ ਡੈਸਕ 19-05-2026
ਖਰੜ, 18 ਮਈ (ਗੁਰਮੁੱਖ ਸਿੰਘ ਮਾਨ)- ਗਲੋਬਲ ਸਿਟੀ ਸੈਕਟਰ-124 ਹਰਲਾਲਪੁਰ (ਸੰਨੀ ਇਨਕਲੇਵ) ਵਲੋਂ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਦਾ ਗੁਰਚਰਨ ਸਿੰਘ ਬੈਦਵਾਣ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ | ਇਸ ਤੋਂ ਇਲਾਵਾ ਉਪ ਪ੍ਰਧਾਨ ਪ੍ਰਤਾਪ ਸਿੰਘ, ਸਕੱਤਰ ਯੋਗੇਸ਼ ਗੁਪਤਾ, ਉਪ ਸਕੱਤਰ ਚੇਤਨ ਸ਼ਰਮਾ, ਪ੍ਰਚਾਰ ਸਕੱਤਰ ਰਾਜੀਵ ਪਸਰੀਚਾ, ਵਿਕਰਮ ਸਿੰਘ ਭੂਰੀਆਂ, ਤਰਨਜੀਤ ਕੌਰ ਤੇ ਸੀਮਾ ਰਾਣੀ, ਉਪ ਪ੍ਰੈੱਸ ਸਕੱਤਰ ਸੰਦੀਪ ਸਿੰਘ, ਪ੍ਰੈਸ ਸਕੱਤਰ ਪ੍ਰਕਾਸ਼ ਚੰਦ ਚੁਣੇ ਗਏ | ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਗੁਰਚਰਨ ਸਿੰਘ ਬੈਦਵਾਣ ਨੇ ਕਿਹਾ ਕਿ ਇਸ ਕਾਲੋਨੀ ਦੀਆਂ ਜੋ ਵੀ ਸਮੱਸਿਆਵਾਂ ਹਨ, ਉਨ੍ਹਾਂ ਨੂੰ ਨਗਰ ਕੌਂਸਲ ਤੇ ਸਰਕਾਰ ਨਾਲ ਤਾਲਮੇਲ ਕਰਕੇ ਹੱਲ ਕਰਵਾਇਆ ਜਾਵੇਗਾ |

ਪਿਛਲੀ ਖ਼ਬਰ ਰਵੀਨਾ ਟੰਡਨ ਇੱਕ ਵਾਰ ਫਿਰ 'ਸੱਚੀ ਸਹੇਲੀ' ਦਾ ਚਿਹਰਾ ਬਣੀ <br/> ਅਗਲੀ ਖ਼ਬਰ ਗਰਮੀ ਤੋਂ ਬਚਾਅ ਲਈ ਤਰਲ ਪਦਾਰਥਾਂ ਦਾ ਸੇਵਨ ਬਹੁਤ ਜ਼ਰੂਰੀ : ਸਿਵਲ ਸਰਜਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।