ਕੁਰਾਲੀ, 18 ਮਈ (ਬਿੱਲਾ ਅਕਾਲਗੜ੍ਹੀਆ)- ਕੌਂਸਲ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ | ਇਸੇ ਤਹਿਤ ਅੱਜ ਵਾਰਡ ਨੰ. 14 ਤੋਂ ਭਾਜਪਾ ਉਮੀਦਵਾਰ ਹਰਵਿੰਦਰ ਸਿੰਘ ਸੰਨੀ ਰਾਣਾ ਨੇ ਆਪਣਾ ਦਫ਼ਤਰ ਖੋਲਿ੍ਹਆ ਜਿਸਦਾ ਉਦਘਾਟਨ ਛੋਟੀ ਬੱਚੀ ਤੇ ਭਾਜਪਾ ਆਗੂ ਚਰਨਜੀਤ ਸਿੰਘ ਕਾਲੇਵਾਲ ਵਲੋਂ ਕੀਤਾ ਗਿਆ | ਇਸ ਮੌਕੇ ਕਾਲੇਵਾਲ ਨੇ ਕਿਹਾ ਕਿ ਦੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇਕ ਨਵੇਂ ਭਾਰਤ ਦੇ ਨਿਰਮਾਣ ਵੱਲ ਕਦਮ ਵਧਾਏ ਹਨ ਤੇ ਅੱਜ ਜਨਤਾ ਭਾਜਪਾ 'ਤੇ ਭਰੋਸਾ ਕਰਦੀ ਹੈ | ਉਨ੍ਹਾਂ ਕਿਹਾ ਕਿ ਸਿਰਫ਼ ਭਾਜਪਾ ਹੀ ਸ਼ਹਿਰ ਨੂੰ ਵਿਕਾਸ 'ਚ ਮੋਹਰੀ ਬਣਾ ਸਕਦੀ ਹੈ | ਉਨ੍ਹਾਂ ਕਿਹਾ ਕਿ ਭਾਜਪਾ ਕੁਰਾਲੀ ਵਿਖੇ ਇਕ ਟੀਮ ਵਜੋਂ ਮਿਲ ਕੇ ਕੰਮ ਕਰ ਰਹੀ ਹੈ ਤੇ ਇਸ ਵਾਰ ਕੁਰਾਲੀ ਵਿਚ ਭਾਜਪਾ ਦੀ ਨਗਰ ਕੌਂਸਲ ਬਣਾਈ ਜਾਵੇਗੀ | ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਵਾਰਡਾਂ ਦੇ ਨਿਵਾਸੀਆਂ ਨੂੰ ਭਾਜਪਾ ਦਾ ਸਮਰਥਨ ਮਜ਼ਬੂਤ ਕਰਨ ਦੀ ਅਪੀਲ ਵੀ ਕੀਤੀ | ਇਸ ਮੌਕੇ ਰਾਣਾ ਹਰਮੇਸ਼ ਕੁਮਾਰ, ਮੰਡਲ ਪ੍ਰਧਾਨ ਤਰੁਣ ਕੌਸ਼ਲ, ਅਸ਼ਵਨੀ ਕੁਮਾਰ ਬਿੱਟੂ ਸਮੇਤ ਕਈ ਪਤਵੰਤੇ ਸ਼ਾਮਿਲ ਹੋਏ | ਇਸ ਮੌਕੇ ਅਭਿਸ਼ੇਕ ਗੁਪਤਾ, ਸੁੱਖੂ ਕੁਰਾਲੀ, ਵਿਸ਼ਵ ਬਜਾਜ, ਨਿਤੀਸ਼ ਗੋਇਲ, ਵਰੁਣ ਗੁਪਤਾ, ਵਿਜੇ ਗੁਪਤਾ, ਸ਼ਤਰੂਘਨ, ਜੋਗਿੰਦਰ ਅਗਰਵਾਲ, ਉੱਤਮ ਚੰਦ, ਸੰਜੀਵ ਰਾਠੌਰ, ਰਮੇਸ਼ ਰਾਠੌਰ, ਭਾਨੂ ਰਾਠੌਰ ਤੇ ਹੋਰ ਵੀ ਮੌਜੂਦ ਸਨ |