03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਅੱਜ ਕੈਮਿਸਟ ਐਸੋਸੀਏਸ਼ਨ ਦੁਆਰਾ ਦੇਸ਼ ਭਰ ਹੜਤਾਲ ਦੇ ਫ਼ੈਸਲੇ ਦੌਰਾਨ ਚੰਡੀਗੜ੍ਹ 'ਚ 52 ਮੈਡੀਕਲ ਸਟੋਰ ਰਹਿਣਗੇ ਖੁੱਲ੍ਹੇ

ਅਜੀਤ ਡੈਸਕ 20-05-2026
ਚੰਡੀਗੜ੍ਹ, 19 ਮਈ (ਮਾਰਕੰਡਾ)-ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਵਲੋਂ 20 ਮਈ ਨੂੰ ਪੂਰੇ ਭਾਰਤ ਵਿਚ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਹੈ | ਚੰਡੀਗੜ੍ਹ ਕੈਮਿਸਟ ਐਸੋਸੀਏਸ਼ਨ ਨੇ ਹੜਤਾਲ ਦੇ ਸਮਰਥਨ ਦਾ ਫੈਸਲਾ ਕੀਤਾ ਹੈ | ਇਸ ਮੌਕੇ ਸਿਹਤ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੀਵਨ ਰੱਖਿਅਕ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਸ਼ਹਿਰ ਵਿਚ 52 ਮੈਡੀਕਲ ਸਟੋਰ ਖੁੱਲ੍ਹੇ ਰਹਿਣਗੇ | ਵਿਭਾਗ ਵਲੋਂ ਇਨ੍ਹਾਂ ਮੈਡੀਕਲ ਸਟੋਰਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ | ਜਿਨ੍ਹਾਂ ਵਿਚ ਪੀ.ਜੀ.ਆਈ 'ਚ ਨਿਊ ਓ.ਪੀ.ਡੀ, ਗੋਲ ਮਾਰਕੀਟ, ਐਡਵਾਂਸਡ ਆਈ ਸੈਂਟਰ, ਕਾਰਡੀਅਕ ਸੈਂਟਰ, ਐਡਵਾਂਸਡ ਟਰੌਮਾ ਸੈਂਟਰ, ਐਮਰਜੈਂਸੀ ਬਲਾਕ, ਐਡਵਾਂਸਡ ਪੀਡੀਆਟਿ੍ਕ ਸੈਂਟਰ ਅਤੇ ਨਿਊਰੋਸਾਇੰਸ ਬਿਲਡਿੰਗ ਦੇ ਨੇੜੇ ਸਥਿਤ ਮੈਡੀਕਲ ਸਟੋਰ ਸ਼ਾਮਲ ਹਨ | ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32, ਸਿਵਲ ਹਸਪਤਾਲਾਂ ਅਤੇ ਨਿੱਜੀ ਹਸਪਤਾਲਾਂ ਵਿਚ ਵੀ ਪ੍ਰਬੰਧ ਕੀਤੇ ਗਏ ਹਨ | ਜਿਨ੍ਹਾਂ ਵਿਚ ਜੀ.ਐਮ.ਸੀ.ਐਚ-32 ਵਿਖੇ ਸਥਿਤ ਪ੍ਰਧਾਨ ਮੰਤਰੀ ਜਨ ਅÏਸ਼ਧੀ ਕੇਂਦਰ, ਕੈਪੀਟਲ ਮੈਡੀਕੋਸ, ਸ਼ਿਵ ਗੋਇਲ ਕੈਮਿਸਟ, ਅੰਮਿ੍ਤ ਫਾਰਮੇਸੀ, ਆਰਕੇ ਆਪਟੀਕਲ, ਸ਼ਿਵ ਗੋਇਲ ਕੈਮਿਸਟ, ਮੈਡੀਹੋਮ, ਅੰਮਿ੍ਤ ਫਾਰਮੇਸੀ, ਸੈਕਟਰ-33 ਵਿਚ ਸਥਿਤ ਲੈਂਡਮਾਰਕ ਹਸਪਤਾਲ ਫਾਰਮੇਸੀ, ਬੇਦੀ ਹਸਪਤਾਲ ਫਾਰਮੇਸੀ, ਸੈਕਟਰ-34 ਵਿਚ ਸਥਿਤ ਹੀਲਿੰਗ ਫਾਰਮੇਸੀ, ਮੁਕਤ ਹਸਪਤਾਲ, ਸੈਕਟਰ-19 ਵਿਚ ਸਥਿਤ ਕਾਰਟ ਹਸਪਤਾਲ ਫਾਰਮੇਸੀ, ਹਾਈ ਕੋਰਟ ਕੰਪਲੈਕਸ ਸੈਕਟਰ-8, ਸੈਕਟਰ-22, ਸੈਕਟਰ-45 ਅਤੇ ਮਨੀਮਾਜਰਾ ਵਿਚ ਸਥਿਤ ਕਈ ਮੈਡੀਕਲ ਸਟੋਰ ਮਰੀਜ਼ਾਂ ਦੀ ਸਹੂਲਤ ਲਈ ਸੇਵਾਵਾਂ ਪ੍ਰਦਾਨ ਕਰਨਗੇ | ਇਨ੍ਹਾਂ ਤੋਂ ਇਲਾਵਾਂ ਜਨ ਅÏਸ਼ਧੀ ਕੇਂਦਰਾਂ, ਪ੍ਰਧਾਨ ਮੰਤਰੀ ਭਾਰਤੀ ਜਨ ਅÏਸ਼ਧੀ ਕੇਂਦਰਾਂ, ਮੌਲੀ ਜਾਗਰਣ, ਮਲੋਆ, ਸੈਕਟਰ 42, ਧਨਾਸ, ਸੈਕਟਰ 40, ਸੈਕਟਰ 45, ਮਨੀਮਾਜਰਾ, ਰਾਮ ਦਰਬਾਰ, ਦਾਦੂਮਾਜਰਾ, ਦੜੀਆ ਸਮੇਤ ਇਲਾਕੇ ਦੇ ਸੈਂਟਰ ਸ਼ਾਮਲ ਹਨ |
ਪਿਛਲੀ ਖ਼ਬਰ ਗੈਂਗਸਟਰਾਂ 'ਤੇ ਵਾਰ' ਦਾ 119ਵਾਂ ਦਿਨ ਪੰਜਾਬ ਪੁਲਿਸ ਵਲੋਂ 512 ਥਾਂਈਾ ਛਾਪੇਮਾਰੀ 218 ਗਿ੍ਫ਼ਤਾਰ ਅਗਲੀ ਖ਼ਬਰ ਖ਼ਜ਼ਾਨਾ ਮੰਤਰੀ ਨੇ 'ਰੰਗਲਾ ਪੰਜਾਬ ਵਿਕਾਸ ਸਕੀਮ' ਅਧੀਨ ਚੱਲ ਰਹੇ ਪ੍ਰੋਜੈਕਟਾਂ ਦੀ ਸਥਿਤੀ ਦਾ ਲਿਆ ਜਾਇਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।