ਬੰੁਗਾ ਸਾਹਿਬ, 19 ਮਈ (ਸੁਖਚੈਨ ਸਿੰਘ ਰਾਣਾ)-ਅੱਜ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਦੇ ਸੱਦੇ ਉਤੇ ਖੇਤੀਬਾੜੀ ਵਿਭਾਗ ਦੇ ਵੱਖ-ਵੱਖ ਅਧਿਕਾਰੀਆਂ ਵਲੋਂ ਪਿੰਡ ਡਾਢੀ ਵਿਖੇ ਵੱਡੇ ਪੱਧਰ 'ਤੇ ਕੈਂਪ ਲਗਾ ਕੇ ਕਿਸਾਨਾਂ ਨੂੰ ਫ਼ਸਲਾਂ ਦੀ ਵਿਭਿੰਨਤਾ ਸਬੰਧੀ ਜਾਗਰੂਕ ਕੀਤਾ ਅਤੇ ਇਲਾਕੇ ਵਿਚ ਪਿਛਲੇ ਸਾਲ ਝੋਨੇ ਦੀ ਫ਼ਸਲ ਨੂੰ ਜੋ ਬੌਨਾ ਰੋਗ ਪਿਆ ਸੀ, ਉਸਦੇ ਬਚਾ ਲਈ ਕਿਸਾਨਾਂ ਨੂੰ ਤਕਨੀਕੀ ਨੁਕਤਿਆਂ ਬਾਰੇ ਦੱਸਿਆ ਗਿਆ ਕਿ ਕਿਵੇਂ ਝੋਨੇ ਨੂੰ ਬੌਨਾ ਰੋਗ ਤੋਂ ਬਚਾਇਆ ਜਾ ਸਕਦਾ ਹੈ | ਇਸ ਦੇ ਨਾਲ ਹੀ ਫ਼ਸਲੀ ਵਿਭਿੰਨਤਾ ਨੂੰ ਦਰਸਾਉਂਦੇ ਹੋਏ ਸਬਜ਼ੀਆਂ ਦੀ ਕਾਸ਼ਤ ਬਾਰੇ ਅਤੇ ਫਲਦਾਰ ਬੂਟਿਆਂ ਦੀ ਕਾਸ਼ਤ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਇਸ ਦੌਰਾਨ ਖੇਤੀ ਵਾਲੀ ਵਿਭਾਗ ਵਲੋਂ ਆਏ ਮਾਹਿਰ ਡਾਕਟਰ ਦਿਲਰਾਜ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਵਲੋਂ ਝੋਨੇ ਦੀ ਥਾਂ ਮੱਕੀ ਖੇਤੀ ਕਰਨ ਦੇ ਲਈ ਸਰਕਾਰ ਦੀ ਸਕੀਮ ਦੀ ਰਜਿਸਟਰੇਸ਼ਨ ਕੀਤੀ ਗਈ, ਜਿਸ ਵਿਚ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ 7000 ਰੁਪਿਆ ਪ੍ਰਤੀ ਏਕੜ ਦਿੱਤਾ ਜਾਵੇਗਾ | ਸੋ ਇਹ ਕੈਂਪ ਬਹੁਤ ਹੀ ਜਾਣਕਾਰੀ ਭਰਪੂਰ ਰਿਹਾ ਕਿਸਾਨਾਂ ਨੇ ਭਰਪੂਰ ਨੁਕਤੇ ਅਤੇ ਆਪਣੀਆਂ ਸਮੱਸਿਆਵਾਂ ਡਾਕਟਰਾਂ ਦੀ ਟੀਮ ਨਾਲ ਸਾਂਝੀਆਂ ਕੀਤੀਆਂ | ਇਸ ਸਮੇਂ ਉਪਰੋਕਤ ਤੋਂ ਇਲਾਵਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਡਾਕਟਰ ਸ਼ਮਸ਼ੇਰ ਸਿੰਘ ਸ਼ੇਰਾ, ਡਾਕਟਰ ਸੰਜੀਵ ਅਹੂਜਾ, ਡਾਕਟਰ ਬਲਜੀਤ ਸਿੰਘ, ਡਾਕਟਰ ਸੁਖ ਸਾਗਰ ਸਿੰਘ ਕਿਸਾਨ ਸਿਖਲਾਈ ਕੇਂਦਰ ਰੋਪੜ, ਡਾਕਟਰ ਜੁਰਬੀ ਸ਼ਰਮਾ, ਮਹਿੰਦਰ ਸਿੰਘ ਬੁੰਗਾ ਸਾਹਿਬ, ਪ੍ਰੀਤਮ ਸਿੰਘ ਤੜਕਰਮਾ, ਮਹਿਮਾ ਸਿੰਘ ਮੀਆਂਪੁਰ ਹੰਡੂਰ, ਦਿਆਲ ਸਿੰਘ ਸਾਬਕਾ ਸਰਪੰਚ ਤਰਲੋਚਨ ਸਿੰਘ ਜਗਤਾਰ ਸਿੰਘ, ਜਸਪਾਲ ਕੌਰ, ਜਸਵੀਰ ਕੌਰ, ਕਰਮਜੀਤ ਕੌਰ, ਜਸਵਿੰਦਰ ਕੌਰ, ਹਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਨਾਮ ਸਿੰਘ, ਬਲਵੀਰ ਸਿੰਘ ਬੁੰਗਾ ਸਾਹਿਬ, ਮੱਖਣ ਸਿੰਘ, ਗੁਰਦੀਪ ਸਿੰਘ, ਕਰਮ ਸਿੰਘ, ਰਾਜਪਾਲ ਸਿੰਘ, ਸੰਤ ਸਿੰਘ ਹਜ਼ਾਰਾ, ਬਰਜਿੰਦਰ ਸਿੰਘ, ਪਰਮਿੰਦਰ ਸਿੰਘ, ਤਰਸੇਮ ਸਿੰਘ, ਸਦੀਕ ਮੁਹੰਮਦ, ਨੂਰਦੀਨ ਆਦਿ ਹਾਜ਼ਰ ਸਨ |