03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ 79 ਉਮੀਦਵਾਰ ਚੋਣ ਮੈਦਾਨ 'ਚ <br/>

ਅਜੀਤ ਡੈਸਕ 20-05-2026
ਡੇਰਾਬੱਸੀ, 19 ਮਈ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਮੰਗਲਵਾਰ ਨੂੰ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖਰੀ ਦਿਨ ਵੱਡੀ ਗਿਣਤੀ 'ਚ ਉਮੀਦਵਾਰਾਂ ਵਲੋਂ ਆਪਣੇ ਨਾਂਅ ਵਾਪਸ ਲਏ ਜਾਣ ਤੋਂ ਬਾਅਦ ਹੁਣ ਸ਼ਹਿਰ ਦੇ ਕੁੱਲ 19 ਵਾਰਡਾਂ 'ਚ 79 ਉਮੀਦਵਾਰ ਚੋਣ ਮੈਦਾਨ 'ਚ ਰਹਿ ਗਏ ਹਨ | ਅੱਜ ਨਾਂਅ ਵਾਪਸ ਲੈਣ ਦੇ ਪ੍ਰਕਿਰਿਆ ਦੌਰਾਨ ਕੁੱਲ 69 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੇਪਰ ਵਾਪਸ ਲਏ | ਹੁਣ ਸ਼ਹਿਰ ਦੇ 19 ਵਾਰਡਾਂ 'ਚੋਂ ਕੇਵਲ 18 ਵਾਰਡਾਂ 'ਤੇ ਹੀ ਵੋਟਿੰਗ ਹੋਵੇਗੀ ਕਿਉਂਕਿ ਵਾ. ਨੰ. 19 'ਚ ਆਮ ਆਦਮੀ ਪਾਰਟੀ ਦੀ ਇਕੱਲੀ ਉਮੀਦਵਾਰ ਰਹਿ ਜਾਣ ਕਾਰਨ ਹਰਜੀਤ ਕੌਰ ਨੂੰ ਅਧਿਕਾਰਤ ਤੌਰ 'ਤੇ ਬਿਨਾਂ ਮੁਕਾਬਲਾ ਜੇਤੂ ਐਲਾਨ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ ਕੌਂਸਲ ਚੋਣਾਂ ਲਈ ਕੁੱਲ 162 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਸਨ, ਜਿਨ੍ਹਾਂ 'ਚੋਂ ਸੋਮਵਾਰ ਨੂੰ ਪੜਤਾਲ ਦੌਰਾਨ 13 ਨਾਮਜ਼ਦਗੀਆਂ ਰੱਦ ਹੋ ਗਈਆਂ ਸਨ | ਇਸੇ ਦੌਰਾਨ ਵਾ. ਨੰ. 19 ਤੋਂ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਰੱਦ ਹੋਣ ਕਾਰਨ 'ਆਪ' ਦੀ ਉਮੀਦਵਾਰ ਹਰਜੀਤ ਕੌਰ ਪਤਨੀ ਜਸਵਿੰਦਰ ਸਿੰਘ ਪਹਿਲਾਂ ਹੀ ਨਿਰਵਿਰੋਧ ਜੇਤੂ ਬਣ ਗਈ ਸੀ, ਜਿਸ ਨੂੰ ਅੱਜ ਕਵਰਿੰਗ ਉਮੀਦਵਾਰ ਵਲੋਂ ਨਾਂਅ ਵਾਪਸ ਲਏ ਜਾਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਅਧਿਕਾਰਤ ਤੌਰ 'ਤੇ ਜੇਤੂ ਕਰਾਰ ਦੇ ਦਿੱਤਾ ਗਿਆ |
ਰਾਜਸੀ ਪਾਰਟੀਆਂ ਤੋਂ ਨਾਰਾਜ਼ ਬਾਗੀ ਅਜਮਾ ਰਹੇ ਨੇ ਕਿਸਮਤ
ਪਾਰਟੀ ਟਿਕਟ ਨਾ ਮਿਲਣ ਕਾਰਨ ਬਾਗੀ ਹੋਏ ਆਗੂਆਂ ਨੇ ਸਿਆਸੀ ਪਾਰਟੀਆਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ | ਇਸ ਵਾਰ ਚੋਣ ਮੈਦਾਨ 'ਚ ਚਾਰ ਬਾਗੀ ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ 'ਚੋਂ ਤਿੰਨ ਬਾਗੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹਨ | 'ਆਪ' ਦੇ ਬਾਗੀਆਂ 'ਚ ਵਾ. ਨੰ. 9 ਤੋਂ ਐਡਵੋਕੇਟ ਰਾਕੇਸ਼ ਬੈਰਾਗੀ ਦੀ ਪਤਨੀ ਸੋਨੀਆ ਬੈਰਾਗੀ, ਵਾ. ਨੰ. 17 ਤੋਂ ਬਲਬੀਰ ਬੱਲੇ ਦੀ ਪਤਨੀ ਕਰਮਜੀਤ ਕੌਰ ਅਤੇ ਵਾ. ਨੰ. 18 ਤੋਂ ਸਾਬਕਾ ਕੌਂਸਲਰ ਹਰਵਿੰਦਰ ਸਿੰਘ ਆਜ਼ਾਦ ਤੌਰ 'ਤੇ ਚੋਣ ਲੜ ਰਹੇ ਹਨ | ਇਸੇ ਤਰ੍ਹਾਂ ਕਾਂਗਰਸ ਦੀ ਟਿਕਟ ਨਾ ਮਿਲਣ ਕਾਰਨ ਨਾਰਾਜ਼ ਹੋਏ ਇਕ ਸਾਬਕਾ ਕਾਂਗਰਸੀ ਉਮੀਦਵਾਰ ਨੇ ਆਖਰੀ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਨਾਮਜ਼ਦਗੀ ਦਾਖ਼ਲ ਕਰ ਦਿੱਤੀ ਸੀ, ਜੋ ਕਿ ਹੁਣ ਕਾਂਗਰਸ ਦੇ ਬਾਗੀ ਵਜੋਂ ਚੋਣ ਮੈਦਾਨ 'ਚ ਡੱਟੇ ਹੋਏ ਹਨ | ਇਨ੍ਹਾਂ ਚੋਣਾਂ ਦੌਰਾਨ ਸਭ ਤੋਂ ਵੱਧ ਮੁਕਾਬਲਾ ਵਾ. ਨੰ. 16 'ਚ ਦੇਖਣ ਨੂੰ ਮਿਲੇਗਾ, ਜਿਥੇ ਕਿ ਸਭ ਤੋਂ ਵੱਧ 6 ਉਮੀਦਵਾਰ ਆਹਮੋ-ਸਾਹਮਣੇ ਹਨ, ਜਦਕਿ ਸਭ ਤੋਂ ਘੱਟ 3 ਉਮੀਦਵਾਰ ਵਾ. ਨੰ. 1 'ਚ ਚੋਣ ਲੜ ਰਹੇ ਹਨ |

ਪਿਛਲੀ ਖ਼ਬਰ 364 ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਜ਼ਿਲ੍ਹਾ ਮੁਹਾਲੀ ਦੀਆਂ ਸਥਾਨਕ ਸਰਕਾਰ ਚੋਣਾਂ ਲਈ 695 ਉਮੀਦਵਾਰ ਚੋਣ ਮੈਦਾਨ 'ਚ <... ਅਗਲੀ ਖ਼ਬਰ ਪੰਜਾਬ ਦੇ ਬੇਅਦਬੀ ਕਾਨੂੰਨ ਦੇ ਗਲੋਬਲ ਪ੍ਰਭਾਵਾਂ 'ਤੇ ਐਨ. ਆਰ.ਆਈ-ਸਿੱਖਾਂ ਦੀ ਅੰਤਰਰਾਸ਼ਟਰੀ ਮੀਟਿੰਗ ਬੁਲਾਏਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।