04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸ਼ੈਮਰਾਕ ਸਕੂਲ ਸੈਕਟਰ-69 ਵਿਖੇ ਸਾਲਾਨਾ 'ਇਨਵੈਸਟੀਚਰ ਸੈਰੇਮਨੀ' ਸ਼ਾਨੋ-ਸ਼ੌਕਤ ਨਾਲ ਕਰਵਾਈ

ਮੁਹਾਲੀ ਦੇ ਸੈਕਟਰ-69 ਸਥਿਤ ਸ਼ੈਮਰਾਕ ਸਕੂਲ ਵਿਖੇ ਸਾਲਾਨਾ 'ਇਨਵੈਸਟੀਚਰ ਸਮਾਗਮ' ਦੌਰਾਨ ਚੁਣੀ ਗਈ ਨਵੀਂ ਵਿਦਿਆਰਥੀ ਕੌਂਸਲ ਦੇ ਸਮੂਹ ਅਹੁਦੇਦਾਰ ਮਹਿਮਾਨਾਂ ਤੇ ਸਕੂਲ ਪ੍ਰਬੰਧਕਾਂ ਨਾਲ | ਅਜੀਤ ਤਸਵੀਰ <br/> 20-05-2026
ਐੱਸ. ਏ. ਐੱਸ. ਨਗਰ, 19 ਮਈ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਸੈਕਟਰ-69 ਸਥਿਤ ਸ਼ੈਮਰਾਕ ਸਕੂਲ ਵਿਖੇ ਅਕਾਦਮਿਕ ਸੈਸ਼ਨ 2026-27 ਲਈ ਨਵੀਂ ਚੁਣੀ ਗਈ ਵਿਦਿਆਰਥੀ ਕੌਂਸਲ ਨੂੰ ਜ਼ਿੰਮੇਵਾਰੀਆਂ ਸੌਂਪਣ ਵਾਸਤੇ 'ਇਨਵੈਸਟੀਚਰ ਸੈਰੇਮਨੀ' ਸ਼ਾਨੋ-ਸ਼ੌਕਤ ਨਾਲ ਕਰਵਾਈ ਗਈ | ਇਸ ਵਿਸ਼ੇਸ਼ ਮੌਕੇ 'ਤੇ ਮੇਜਰ ਜਨਰਲ ਅਜੇ ਐੱਚ. ਚੌਹਾਨ (ਵੀ. ਐੱਸ. ਐੱਮ.) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਦੇ ਨਾਲ ਸਕੂਲ ਦੇ ਚੇਅਰਮੈਨ ਏ. ਐੱਸ. ਬਾਜਵਾ, ਮੈਨੇਜਿੰਗ ਡਾਇਰੈਕਟਰ ਕਰਨ ਬਾਜਵਾ, ਪਿ੍ੰ. ਪ੍ਰਨੀਤ ਸੋਹਲ, ਸਮੂਹ ਕੋਆਰਡੀਨੇਟਰ, ਅਧਿਆਪਕ, ਮਾਪੇ ਅਤੇ ਵਿਦਿਆਰਥੀ ਹਾਜ਼ਰ ਸਨ | ਇਸ ਦੌਰਾਨ ਮੁੱਖ ਮਹਿਮਾਨ ਮੇਜਰ ਜਨਰਲ ਅਜੇ ਐੱਚ. ਚੌਹਾਨ ਸਮੇਤ ਹੋਰਨਾਂ ਪਤਵੰਤਿਆਂ ਵਲੋਂ ਨਵੀਂ ਗਠਿਤ ਕੌਂਸਲ ਦੇ ਸਾਰੇ ਅਹੁਦੇਦਾਰਾਂ ਨੂੰ ਅਹੁਦੇ ਦੇ ਬੈਜ ਅਤੇ ਸੈਸ਼ (ਪਟਕੇ) ਪਹਿਨਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਰਗੁਣ ਕੌਰ (12ਵੀਂ-ਈ) ਨੂੰ ਹੈੱਡ ਗਰਲ, ਰਾਇਨ ਗਿੱਲ (12ਵੀਂ-ਐੱਮ) ਨੂੰ ਹੈੱਡ ਬੁਆਏ, ਪ੍ਰਥਮਨੂਰ ਸਿੰਘ ਧਾਮੀ (12ਵੀਂ-ਆਰ) ਤੇ ਸਤਕੀਰਤ ਕੌਰ (12ਵੀਂ-ਈ) ਨੂੰ ਸਪੋਰਟਸ ਕੈਪਟਨ ਅਤੇ ਨਵਸ਼ਾਨ ਸਿੰਘ ਮਾਂਗਟ (10ਵੀਂ-ਐੱਸ) ਤੇ ਕਾਵਿਆ (10ਵੀਂ-ਐੱਸ) ਨੂੰ ਸਪੋਰਟਸ ਵਾਈਸ ਕੈਪਟਨ ਦੀ ਜ਼ਿੰਮੇਵਾਰੀ ਸੌਂਪੀ ਗਈ, ਜਦਕਿ ਹਾਊਸ ਅਹੁਦੇਦਾਰਾਂ ਵਿਚ ਮਿ੍ਦੁਲ ਗਰਗ (12ਵੀਂ-ਐੱਮ) ਨੂੰ ਆਕਸਫੋਰਡ ਹਾਊਸ ਦਾ ਕੈਪਟਨ, ਆਦਿਤੀ ਪੰਚਾਲ (10ਵੀਂ-ਐੱਚ) ਨੂੰ ਵਾਈਸ ਕੈਪਟਨ, ਸ਼ੌਰਿਆ ਸਿੰਘ ਰਾਣਾ (5ਵੀਂ-ਈ) ਨੂੰ ਜੂਨੀਅਰ ਵਾਈਸ ਕੈਪਟਨ ਅਤੇ ਸੁਹਾਵੀ ਮਾਨ (12ਵੀਂ-ਐੱਸ) ਨੂੰ ਕੈਂਬਿ੍ਜ ਹਾਊਸ ਦਾ ਕੈਪਟਨ, ਲਕਸ਼ ਜਿੰਦਲ (10ਵੀਂ-ਐੱਸ) ਨੂੰ ਵਾਈਸ ਕੈਪਟਨ ਅਤੇ ਗੁਰਮੁੱਖ ਸਿੰਘ (5ਵੀਂ-ਈ) ਨੂੰ ਜੂਨੀਅਰ ਵਾਈਸ ਕੈਪਟਨ ਦੀ ਜ਼ਿੰਮੇਵਾਰੀ ਸੌਂਪੀ ਗਈ |
ਇਸੇ ਤਰ੍ਹਾਂ ਅਮਿਤ ਰਾਜ (12ਵੀਂ-ਆਰ) ਨੂੰ ਹਾਰਵਰਡ ਹਾਊਸ ਦਾ ਕੈਪਟਨ, ਸੋਨਧੂ ਪੋਪੋ ਸੇਠ (10ਵੀਂ-ਐੱਸ) ਨੂੰ ਵਾਈਸ ਕੈਪਟਨ, ਕਿ੍ਆਂਸ਼ ਚੌਧਰੀ (5ਵੀਂ-ਐੱਸ) ਨੂੰ ਜੂਨੀਅਰ ਵਾਈਸ ਕੈਪਟਨ ਦੀ ਜ਼ਿੰਮੇਵਾਰੀ ਸੌਂਪੀ ਗਈ, ਜਦਕਿ ਜਸ਼ਨਦੀਪ ਸਿੰਘ (12ਵੀਂ-ਆਰ) ਨੂੰ ਸਟੈਨਫੋਰਡ ਹਾਊਸ ਦਾ ਕੈਪਟਨ, ਦੇਵਾਂਸ਼ ਸ਼ਰਮਾ (10ਵੀਂ-ਐੱਸ) ਨੂੰ ਵਾਈਸ ਕੈਪਟਨ ਤੇ ਸੌਹਿਤਿਆ (5ਵੀਂ-ਈ) ਨੂੰ ਜੂਨੀਅਰ ਵਾਈਸ ਕੈਪਟਨ ਦੀ ਜ਼ਿੰਮੇਵਾਰੀ ਸੌਂਪੀ ਗਈ | ਇਸ ਦੇ ਨਾਲ ਹੀ ਸਕੂਲ ਦੇ ਸਟੂਡੈਂਟ ਐਡੀਟੋਰੀਅਲ ਬੋਰਡ (ਸੰਪਾਦਕੀ ਮੰਡਲ) ਦੇ ਮੈਂਬਰਾਂ ਦੀ ਜ਼ਿੰਮੇਵਾਰੀ ਗੁਰਮੰਨਤ ਕੌਰ (12ਵੀਂ-ਈ), ਹਿਮਾਂਸ਼ੂ ਝਾਅ (12ਵੀਂ-ਆਰ), ਕਿਰਨਦੀਪ ਕੌਰ ਐਧਨ (12ਵੀਂ-ਐੱਸ) ਅਤੇ ਵਿਰਾਜ ਸੇਠ (12ਵੀਂ-ਐੱਮ) ਨੂੰ ਬੈਜ ਲਗਾ ਕੇ ਸੌਂਪੀ ਗਈ | ਅੰਤ 'ਚ ਨਵੀਂ ਵਿਦਿਆਰਥੀ ਕੌਂਸਲ ਨੂੰ ਸਾਬਕਾ ਹੈੱਡ ਗਰਲ ਵਲੋਂ ਅਹੁਦੇ ਦੀ ਸਹੁੰ ਚੁਕਾਈ ਗਈ |
ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਇਕ ਮੁਲਜ਼ਮ ਕਾਬੂ ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਇਕ ਮੁਲਜ਼ਮ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।