15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਇਪਟਾ ਪੰਜਾਬ ਤਿੰਨ ਦਹਾਕਿਆਂ ਤੋਂ ਭਾਸ਼ਾ, ਸਾਹਿਤ, ਰੰਗਮੰਚ ਤੇ ਨਿਰੋਏ ਸੱਭਿਆਚਾਰ ਦੇ ਹੱਕ 'ਚ ਆਵਾਜ਼ ਬੁਲੰਦ ਕਰਦੀ ਆ ਰਹੀ ਹੈ-ਸੰਜੀਵਨ <br/>

ਅਜੀਤ ਡੈਸਕ 25-05-2026
ਚੰਡੀਗੜ੍ਹ, 24 ਮਈ (ਅਜਾਇਬ ਸਿੰਘ ਔਜਲਾ) -ਇਪਟਾ ਦੇ ਸੂਬਾ ਪ੍ਰਧਾਨ ਸੰਜੀਵਨ ਸਿੰਘ, ਇਪਟਾ ਬਾਰੇ ਗੱਲ ਕਰਦਿਆਂ ਕਿਹਾ, 'ਕਲਾ ਨਹੀਂ, ਲੋਕਾਂ ਲਈ' ਦੇ ਸਿਧਾਂਤ 'ਤੇ ਅਮਲ ਕਰਦੀ 1943 ਸਥਾਪਤ ਹੋਈ ਤੇ ਪਿਛਲੇ ਤਿੰਨ ਦਹਾਕਿਆਂ ਤੋਂ ਸਭਿਆਚਾਰਕ ਪ੍ਰਦੂਸ਼ਣ ਖ਼ਿਲਾਫ਼ ਤੇ ਪੰਜਾਬੀ ਭਾਸ਼ਾ, ਸਾਹਿਤ, ਰੰਗਮੰਚ ਤੇ ਨਿਰੋਏ ਸਭਿਆਚਾਰ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੀ ਆ ਰਹੀ ਹੈ |
ਪ੍ਰਗਤੀਸ਼ੀਲ ਲੇਖਕ ਸੰਘ ਤੇ ਪੰਜਾਬੀ ਪ੍ਰਸਾਰ ਦੇ ਵਿਸ਼ੇਸ਼ ਸਹਿਯੋਗ ਨਾਲ ਹੋ ਰਹੀ ਵਿਚਾਰ-ਚਰਚਾ ਦੌਰਾਨ ਹਾਜ਼ਰ ਗਾਇਕਾਂ ਵੱਲੋਂ ਲੋਕ-ਮਸਲਿਆਂ ਦਾ ਜ਼ਿਕਰ ਤੇ ਫ਼ਿਕਰ ਕਰਦੀ ਗਾਇਕੀ ਵੀ ਪੇਸ਼ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਪਟਾ, ਪੰਜਾਬ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਇਪਟਾ ਦੇ 83 ਵੇਂ ਸਥਾਪਨਾ ਦਿਵਸ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਨੂੰ ਸਮਰਪਿਤ 'ਲੋਕ-ਪੱਖੀ ਗਾਇਕੀ-ਸੰਗੀਤ ਨੂੰ ਚਣੌਤੀਆਂ 'ਤੇ ਵਿਚਾਰ ਸਮਾਰੋਹ 23 ਮਈ ਦਿਨ ਸਨਿੱਚਰਵਾਰ ਨੂੰ ਵਿਸ਼ਵ ਪੰਜਾਬੀ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਹੋਵੇਗਾ | ਪ੍ਰਗਤੀਸ਼ੀਲ ਲੇਖਕ ਸੰਘ ਦੇ ਸੂਬਾ ਜਨਰਲ ਸਕੱਤਰ ਡਾ. ਕੁਲਦੀਪ ਦੀਪ ਤੇ ਵਿਸ਼ਵ ਪੰਜਾਬੀ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਮੌਕੇ ਪ੍ਰਧਾਨਗੀ ਡਾ. ਰਾਜਿੰਦਰਪਾਲ ਸਿੰਘ ਬਰਾੜ ਹੋਵੇਗੀ ਅਤੇ ਚਰਚਾਕਾਰ ਵੱਜੋਂ ਜਗਰਾਜ ਧੌਲਾ, ਮਾਸਟਰ ਰਾਮ ਕੁਮਾਰ, ਡਾ. ਗੁਰਸੇਵਕ ਲੰਬੀ ਅਥੇ ਜਗਸੀਰ ਜੀਦਾ ਸ਼ਮੂਲੀਅਤ ਕਰਨਗੇ |

ਪਿਛਲੀ ਖ਼ਬਰ ਸਾਬਕਾ ਡਿਪਟੀ ਮੇਅਰ ਬੇਦੀ ਨੇ ਬੇਸਹਾਰਾ ਕੁੱਤਿਆਂ ਦੇ ਮੁੱਦੇ 'ਤੇ ਕਮਿਸ਼ਨਰ ਨੂੰ ਲਿਖਿਆ ਪੱਤਰ <br/> ਅਗਲੀ ਖ਼ਬਰ ਪਿੰਡ ਭੁੱਖੜੀ ਸਥਿਤ ਮੋਬਾਈਲਾਂ ਵਾਲੀ ਦੁਕਾਨ 'ਚ ਚੋਰੀ ਖਰੜ, 24 ਮਈ (ਜੰਡਪੁਰੀ)- ਨੇੜਲੇ ਪਿੰਡ ਭੱੁਖੜੀ ਸਥਿਤ ਵਰਮਾ ਕਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।