08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੈਂਪਸ 'ਚ 'ਵਾਹਨ ਮੁਕਤ ਬੁੱਧਵਾਰ' ਮੁਹਿੰਮ 'ਚ ਲਿਆ ਹਿੱਸਾ

ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ. ਰੇਨੂੰ ਵਿਗ, ਰਜਿਸਟਰਾਰ ਵਾਈ.ਪੀ. ਵਰਮਾ ਤੇ ਹੋਰ ਸਟਾਫ਼ ਮੈਂਬਰ ਕੈਂਪਸ ਵਿਖੇ 'ਵਾਹਨ ਮੁਕਤ ਬੁੱਧਵਾਰ' ਮੁਹਿੰਮ 'ਚ ਹਿੱਸਾ ਲੈਂਦੇ ਹੋਏ | ਤਸਵੀਰ : ਗੁਰਿੰਦਰ ਸਿੰਘ <br/> 28-05-2026
ਚੰਡੀਗੜ੍ਹ, 27 ਮਈ (ਮਾਰਕੰਡਾ)- ਭਾਰਤ ਦੇ ਪ੍ਰਧਾਨ ਮੰਤਰੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਅਪੀਲ ਮੁਤਾਬਕ ਹਰ ਬੁੱਧਵਾਰ ਨੂੰ 'ਵਾਹਨ ਮੁਕਤ ਦਿਵਸ' ਮਨਾਉਣ ਦੀ ਪਹਿਲਕਦਮੀ ਦੇ ਅਨੁਸਾਰ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ, ਅਧਿਆਪਕਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅੱਜ ਸੈਕਟਰ 14 ਤੇ 25 ਦੇ ਪੀ.ਯੂ. ਕੈਂਪਸਾਂ ਵਿਚ 'ਵਾਹਨ ਮੁਕਤ ਬੁੱਧਵਾਰ' ਮੁਹਿੰਮ ਵਿਚ ਸਰਗਰਮੀ ਨਾਲ ਹਿੱਸਾ ਲਿਆ | ਇਹ ਪਹਿਲ ਪੀ.ਯੂ. ਦੀ ਉਪ ਕੁਲਪਤੀ ਪ੍ਰੋ. ਰੈਨੂੰ ਵਿਗ, ਪੀ.ਯੂ. ਰਜਿਸਟਰਾਰ ਪ੍ਰੋ. ਵਾਈ.ਪੀ. ਵਰਮਾ ਅਤੇ ਐਨ.ਐਸ.ਐਸ. ਪ੍ਰੋਗਰਾਮ ਕੋਆਰਡੀਨੇਟਰ ਡਾ. ਅਨੁਪਮ ਬਾਹਰੀ ਦੀ ਅਗਵਾਈ ਹੇਠ ਕੀਤੀ ਗਈ | ਪ੍ਰੋ. ਰੇਨੂੰ ਵਿਗ ਨੇ ਸਾਰੀਆਂ ਦਾ ਗਰਮੀ ਤੇ ਕਠੋਰ ਮੌਸਮ ਦੇ ਬਾਵਜੂਦ ਦਿਨ ਭਰ ਦੀ ਡਰਾਈਵ ਵਿਚ ਹਿੱਸਾ ਲੈਣ ਲਈ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ ਆਉਣ ਵਾਲੇ ਬੁੱਧਵਾਰਾਂ ਨੂੰ ਇਸ ਪਹਿਲ ਨੂੰ ਹੋਰ ਸਫਲ ਤੇ ਭਾਗੀਦਾਰ ਬਣਾਉਣ ਲਈ ਸਾਰੇ ਹਿੱਸੇਦਾਰਾਂ ਤੋਂ ਫੀਡਬੈਕ ਲਈ ਜਾ ਰਹੀ ਹੈ | ਪੰਜਾਬ ਯੂਨੀਵਰਸਿਟੀ ਦੀ ਰਾਸ਼ਟਰੀ ਸੇਵਾ ਯੋਜਨਾ (ਐਨ.ਐੱਸ.ਐੱਸ.) ਦੇ ਵਲੰਟੀਅਰਾਂ ਨੇ ਜਾਗਰੂਕਤਾ ਮੁਹਿੰਮ ਵਿਚ ਸਰਗਰਮੀ ਨਾਲ ਹਿੱਸਾ ਲਿਆ ਤੇ ਵਿਦਿਆਰਥੀਆਂ, ਫੈਕਲਟੀ ਮੈਂਬਰਾਂ, ਕਰਮਚਾਰੀਆਂ ਤੇ ਸੈਲਾਨੀਆਂ ਨੂੰ ਆਵਾਜਾਈ ਦੇ ਵਾਤਾਵਰਨ-ਅਨੁਕੂਲ ਢੰਗ ਅਪਣਾਉਣ ਲਈ ਪ੍ਰੇਰਿਤ ਕੀਤਾ | ਇਸ ਮੁਹਿੰਮ ਦਾ ਉਦੇਸ਼ ਵਾਤਾਵਰਨ ਸਥਿਰਤਾ ਨੂੰ ਉਤਸ਼ਾਹਿਤ ਕਰਨਾ, ਵਾਹਨ ਪ੍ਰਦੂਸ਼ਣ ਨੂੰ ਘਟਾਉਣਾ, ਊਰਜਾ ਬਚਾਉਣਾ ਤੇ ਯੂਨੀਵਰਸਿਟੀ ਭਾਈਚਾਰੇ ਦੇ ਅੰਦਰ ਜ਼ਿੰਮੇਵਾਰ ਨਾਗਰਿਕ ਵਿਵਹਾਰ ਨੂੰ ਉਤਸ਼ਾਹਿਤ ਕਰਨਾ ਸੀ |
ਪਿਛਲੀ ਖ਼ਬਰ 'ਰਾਸ਼ਟਰ ਪਹਿਲਾਂ' ਦੀ ਸੋਚ ਨਾਲ ਅਟਲ ਬਿਹਾਰੀ ਵਾਜਪਾਈ ਨੇ ਦੇਸ਼ ਨੂੰ ਨਵੀਂ ਦਿਸ਼ਾ ਦਿੱਤੀ-ਰਾਜਪਾਲ ਕਟਾਰੀਆ <br/> ਅਗਲੀ ਖ਼ਬਰ ਬੁੜੈਲ ਪਿੰਡ ਵਿਖੇ ਸਿਲੰਡਰ ਫਟਣ ਦੇ ਮਾਮਲੇ 'ਚ ਮੁਲਜ਼ਮ ਜ਼ੇਰੇ ਇਲਾਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।