16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਪੰਜਾਬ ਯੂਨੀਵਰਸਿਟੀ ਦੇ ਸਮਾਜਿਕ ਕਾਰਜ ਕੇਂਦਰ ਦੇ ਪ੍ਰੋਫੈਸਰ ਨੇ ਜਾਗਰੂਕਤਾ ਮੁਹਿੰਮ ਚਲਾਈ

ਅਜੀਤ ਡੈਸਕ 29-05-2026
ਚੰਡੀਗੜ੍ਹ, 28 ਮਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੇ ਡਾ. ਗੌਰਵ ਗੌੜ ਐਸੋਸੀਏਟ ਪ੍ਰੋਫੈਸਰ ਸਮਾਜਿਕ ਕਾਰਜ ਕੇਂਦਰ (ਸੈਂਟਰ ਫ਼ਾਰ ਸੋਸ਼ਲ ਵਰਕ) ਨੇ ਪੰਜਾਬ ਯੂਨੀਵਰਸਿਟੀ ਵਿਖੇ ਆਪਣੇ ਖੋਜ ਵਿਦਵਾਨਾਂ ਨਾਲ ਮਾਹਵਾਰੀ ਬਾਰੇ ਚੁੱਪੀ ਤੋੜਨ ਅਤੇ ਯੂਨੀਵਰਸਿਟੀ ਸੋਸ਼ਲ ਰਿਸਪਾਂਸੀਬਿਲਟੀ ਦੇ ਤਹਿਤ ਇਕ ਵਿਲੱਖਣ ਪਹਿਲਕਦਮੀ ਕੀਤੀ ਗਈ | ਉਨ੍ਹਾਂ ਨੇ ਚੰਡੀਗੜ੍ਹ ਦੇ ਨੌਜਵਾਨਾਂ ਨੂੰ ਢੁਕਵੀਂ, ਮਹੱਤਵਪੂਰਨ ਅਤੇ ਜ਼ਰੂਰੀ ਜਾਣਕਾਰੀ ਸਾਈਕਲ ਰਾਹੀਂ ਦਿੱਤੀ ਗਈ | ਪਿਛਲੇ ਛੇ ਸਾਲਾਂ ਤੋਂ ਵੱਧ ਸਮੇਂ ਤੋਂ ਮਾਹਵਾਰੀ ਸਿਹਤ ਅਤੇ ਸਫ਼ਾਈ ਪ੍ਰਬੰਧਨ 'ਤੇ ਇਕ ਮਾਡਿਊਲ ਦੀ ਪਾਲਣਾ ਕਰ ਰਹੇ ਹਨ | ਜੋ ਮਾਹਵਾਰੀ ਬਾਰੇ ਸਹੀ ਵਿਗਿਆਨਕ ਜਾਣਕਾਰੀ ਪੈਦਾ ਕਰਨ ਲਈ ਤਿਆਰ ਕੀਤਾ ਗਿਆ ਹੈ | ਇਸ ਪਹਿਲ ਬਾਰੇ ਬੋਲਦਿਆਂ ਗੌਰਵ ਗੌੜ ਨੇ ਕਿਹਾ ਕਿ ਇਹ ਪਹਿਲ ਇਕ ਢਾਂਚਾਗਤ ਮਡਿਊਲ ਰਾਹੀਂ ਕੰਮ ਕਰਦੀ ਹੈ, ਜਿਸ ਨੂੰ ਤਿੰਨ ਮੁੱਖ ਹਿੱਸਾ ਵਿਚ ਵੰਡਿਆ ਗਿਆ ਹੈ, ਜਿਵੇ ਚੁੱਪੀ ਤੋੜਨਾ, ਮਾਹਵਾਰੀ ਸੰਬੰਧੀ ਮਿੱਥਾਂ ਤੇ ਗਲਤ ਧਾਰਨਾਵਾਂ ਨੂੰ ਸਪੱਸ਼ਟ ਕਰਨਾ ਤੇ ਬਾਜ਼ਾਰ ਵਿਚ ਉਪਲਬਧ ਵੱਖ-ਵੱਖ ਮਾਹਵਾਰੀ ਉਤਪਾਦਾਂ ਦੀ ਵੱਖ-ਵੱਖ ਵਰਤੋਂ ਤੇ ਨਿਪਟਾਰੇ ਆਦਿ ਹਨ, ਜਿਨ੍ਹਾਂ ਨੂੰ ਵੀਡੀਉਜ਼ ਤੇ ਭਾਗੀਦਾਰੀ ਪਹੁੰਚਾਂ ਰਾਹੀਂ ਕਵਰ ਕੀਤਾ ਗਿਆ ਹੈ | ਇਸ ਪਹਿਲਕਦਮੀ ਨੂੰ ਡਾ. ਗੌਰਵ ਗੌੜ ਅਤੇ ਉਨ੍ਹਾਂ ਦੇ ਵਿਭਾਗ ਦੇ ਖੋਜ ਵਿਦਵਾਨਾਂ ਦੀ ਇਕ ਕੋਰ ਟੀਮ ਦੁਆਰਾ ਚਲਾਇਆ ਜਾ ਰਿਹਾ ਹੈ ਜਿਸ ਵਿਚ ਸ਼ਿਸ਼ਪਾਲ, ਤਸਵੀਰ ਕੌਰ, ਪ੍ਰੀਤੀ ਤੇ ਰੌਬਿਨ ਸ਼ਾਮਲ ਹਨ | ਇਹ ਪਹਿਲ ਸਕੂਲ ਸਿੱਖਿਆ ਵਿਭਾਗ ਚੰਡੀਗੜ੍ਹ ਦੀ ਅਗਵਾਈ ਹੇਠ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਅਧੀਨ ਇਕ ਕੇਂਦਰੀ ਸਪਾਂਸਰਡ ਸਕੀਮ ਦੇ ਸਹਿਯੋਗ ਨਾਲ ਕੰਮ ਕਰਦੀ ਹੈ ਤੇ ਪਿਛਲੇ ਦੋ ਸਾਲਾਂ ਵਿਚ ਹੀ 9000 ਤੋਂ ਵੱਧ ਸਕੂਲੀ ਵਿਦਿਆਰਥੀਆਂ ਤੱਕ ਪਹੁੰਚ ਕੀਤੀ ਜਾ ਚੁੱਕੀ ਹੈ |
ਪਿਛਲੀ ਖ਼ਬਰ ਗੈਂਗਸਟਰਾਂ 'ਤੇ ਵਾਰ ਦਾ 128ਵਾਂ ਦਿਨ, ਪੰਜਾਬ ਪੁਲਿਸ ਵਲੋਂ 364 ਥਾਈਾ ਛਾਪੇਮਾਰੀ, 92 ਗਿ੍ਫ਼ਤਾਰ ਅਗਲੀ ਖ਼ਬਰ ਬਲੌਂਗੀ 'ਚ ਮਾਮੂਲੀ ਝਗੜੇ ਮਗਰੋਂ ਨੌਜਵਾਨ ਦਾ ਗਲ਼ਾ ਵੱਢ ਕੇ ਕਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।