13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਚੰਡੀਗੜ੍ਹ• ਸਾਈਬਰ ਕ੍ਰਾਈਮ ਪੁਲਿਸ ਦੀ ਵੱਡੀ ਕਾਰਵਾਈ

ਅਜੀਤ ਡੈਸਕ 31-05-2026

ਚੰਡੀਗੜ•, 30 ਮਈ (ਸੰਦੀਪ ਕੁਮਾਰ ਮਾਹਨਾ) - ਦੇਸ਼ ਦੇ ਕਈ ਸੂਬਿਆਂ 'ਚ ਵਾਪਰ ਰਹੀਆਂ ਸਾਈਬਰ ਠੱਗੀਆਂ ਦੇ ਤਾਰ ਚੰਡੀਗੜ• ਨਾਲ ਜੁੜਨ ਦਾ ਖ਼ੁਲਾਸਾ ਹੋਇਆ ਹੈ | ਚੰਡੀਗੜ• ਸਾਈਬਰ ਕ੍ਰਾਈਮ ਪੁਲਿਸ ਨੇ ਇੱਕ ਸੁਚੱਜੀ ਜਾਂਚ ਤੋਂ ਬਾਅਦ ਉਨ•ਾਂ ਬੈਂਕ ਖਾਤਿਆਂ ਦਾ ਪਤਾ ਲਗਾਇਆ ਹੈ, ਜਿਨ•ਾਂ ਰਾਹੀਂ ਠੱਗੀ ਦੀ ਰਕਮ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਇਆ ਜਾ ਰਿਹਾ ਸੀ | ਇਸ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਸਾਈਬਰ ਕ੍ਰਾਈਮ ਥਾਣਾ ਚੰਡੀਗੜ• 'ਚ ਮਾਮਲਾ ਦਰਜ ਕੀਤਾ ਗਿਆ ਹੈ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੁਹਾਲੀ ਦੇ ਮੁੱਲਾਂਪੁਰ ਨੇੜਲੇ ਪਿੰਡ ਮਿਲਖ ਦੇ ਰਹਿਣ ਵਾਲੇ 24 ਸਾਲਾ ਸਲਮਾਨ ਅੰਸਾਰੀ ਤੇ ਚੰਡੀਗੜ• ਦੇ ਖੁੱਡਾ ਲਾਹੌਰਾ ਇਲਾਕੇ ਦੇ ਰਹਿਣ ਵਾਲੇ 32 ਸਾਲਾ ਭੀਮ ਸਰੋਜ ਵਜੋਂ ਹੋਈ ਹੈ | ਪੁਲਿਸ ਅਨੁਸਾਰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਅਧੀਨ ਕੰਮ ਕਰ ਰਹੇ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਜਾਂਚ ਸ਼ੁਰੂ ਕੀਤੀ ਗਈ ਸੀ | ਸੂਚਨਾ 'ਚ ਸਾਹਮਣੇ ਆਇਆ ਸੀ ਕਿ ਚੰਡੀਗੜ• 'ਚ ਚੱਲ ਰਹੇ ਕੁੱਝ ਬੈਂਕ ਖਾਤੇ ਦਿੱਲੀ, ਤਾਮਿਲਨਾਡੂ, ਗੋਆ, ਮਹਾਰਾਸ਼ਟਰ, ਗੁਜਰਾਤ ਤੇ ਹੋਰ ਸੂਬਿਆਂ ਵਿਚ ਦਰਜ ਸਾਈਬਰ ਠੱਗੀ ਦੀਆਂ ਸ਼ਿਕਾਇਤਾਂ ਨਾਲ ਜੁੜੇ ਹੋਏ ਹਨ | ਜਾਂਚ ਦੌਰਾਨ ਪੁਲਿਸ ਨੇ ਪਾਇਆ ਕਿ ਇਹ ਖਾਤੇ ਆਮ ਬੈਂਕਿੰਗ ਲੈਣ-ਦੇਣ ਲਈ ਨਹੀਂ ਵਰਤੇ ਜਾ ਰਹੇ ਸਨ, ਸਗੋਂ ਸਾਈਬਰ ਅਪਰਾਧੀਆਂ ਵੱਲੋਂ ਠੱਗੀ ਰਾਹੀਂ ਹਾਸਲ ਕੀਤੀ ਰਕਮ ਨੂੰ ਟਰਾਂਸਫ਼ਰ ਕਰਨ ਤੇ ਉਸ ਦੇ ਸਰੋਤ ਨੂੰ ਲੁਕਾਉਣ ਲਈ ਵਰਤੇ ਜਾ ਰਹੇ ਸਨ | ਅਜਿਹੇ ਖਾਤਿਆਂ ਨੂੰ ਸਾਈਬਰ ਅਪਰਾਧ ਦੀ ਭਾਸ਼ਾ ਵਿਚ 'ਮਿਊਲ ਅਕਾਊਾਟ' ਕਿਹਾ ਜਾਂਦਾ ਹੈ | ਪੁਲਿਸ ਜਾਂਚ 'ਚ ਸਾਹਮਣੇ ਆਇਆ ਕਿ ਇੱਕ ਅਣਪਛਾਤੇ ਵਿਅਕਤੀ ਨੇ ਸਲਮਾਨ ਅੰਸਾਰੀ ਨਾਲ ਸੰਪਰਕ ਕਰ ਕੇ ਮਿਊਲ ਅਕਾਊਾਟ ਦੀ ਮੰਗ ਕੀਤੀ ਸੀ | ਇਸ ਤੋਂ ਬਾਅਦ ਸਲਮਾਨ ਨੇ ਭੀਮ ਸਰੋਜ ਨੂੰ ਨਵਾਂ ਬੈਂਕ ਖਾਤਾ ਖੋਲ•ਣ ਲਈ ਪ੍ਰੇਰਿਤ ਕੀਤਾ ਤੇ ਖਾਤਾ ਖੁੱਲ•ਣ ਤੋਂ ਬਾਅਦ ਉਸ ਦੀ ਜਾਣਕਾਰੀ ਸਾਈਬਰ ਠੱਗਾਂ ਨੂੰ ਮੁਹੱਈਆ ਕਰਵਾ ਦਿੱਤੀ | ਪੁੱਛਗਿੱਛ ਦੌਰਾਨ ਦੋਵੇਂ ਮੁਲਜ਼ਮਾਂ ਨੇ ਮੰਨਿਆ ਕਿ ਉਨ•ਾਂ ਦੇ ਖਾਤਿਆਂ 'ਚ ਵੱਡੀ ਮਾਤਰਾ ਵਿਚ ਰਕਮ ਜਮ•ਾਂ ਹੁੰਦੀ ਸੀ | ਇਸ ਰਕਮ ਨੂੰ ਸਲਮਾਨ ਅੰਸਾਰੀ ਚੈੱਕਾਂ ਰਾਹੀਂ ਕਢਵਾ ਕੇ ਅੱਗੇ ਠੱਗਾਂ ਤੱਕ ਪਹੁੰਚਾਉਂਦਾ ਸੀ | ਬਦਲੇ 'ਚ ਉਨ•ਾਂ ਨੂੰ ਕਮਿਸ਼ਨ ਦਿੱਤੀ ਜਾਂਦੀ ਸੀ, ਜਿਸ ਨੂੰ ਦੋਵੇਂ ਆਪਸ ਵਿਚ ਵੰਡ ਲੈਂਦੇ ਸਨ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੈਂਕ ਖਾਤਿਆਂ ਵਿਚ ਹੋਈਆਂ ਵਿੱਤੀ ਲੈਣ-ਦੇਣ ਦੀ ਜਾਂਚ ਤੋਂ ਮੁਲਜ਼ਮਾਂ ਦੀ ਭੂਮਿਕਾ ਦੀ ਪੁਸ਼ਟੀ ਹੋਈ ਹੈ | ਜਾਂਚ ਵਿਚ ਇਹ ਵੀ ਸਪਸ਼ਟ ਹੋਇਆ ਹੈ ਕਿ ਚੰਡੀਗੜ• ਦੇ ਇਹ ਖਾਤੇ ਇੱਕ ਵੱਡੇ ਅੰਤਰਰਾਜੀ ਸਾਈਬਰ ਠੱਗੀ ਨੈੱਟਵਰਕ ਦਾ ਹਿੱਸਾ ਸਨ, ਜੋ ਦੇਸ਼ ਦੇ ਕਈ ਸੂਬਿਆਂ 'ਚ ਸਰਗਰਮ ਸੀ | ਚੰਡੀਗੜ• ਸਾਈਬਰ ਕ੍ਰਾਈਮ ਪੁਲਿਸ ਦੀ ਇਸ ਕਾਰਵਾਈ ਨੂੰ ਸੰਗਠਿਤ ਸਾਈਬਰ ਅਪਰਾਧ ਖ਼ਿਲਾਫ਼ ਚਲਾਈ ਜਾ ਰਹੀ 'ਆਪ੍ਰੇਸ਼ਨ ਮਿਊਲ ਹੰਟ' ਮੁਹਿੰਮ ਦੀ ਅਹਿਮ ਸਫਲਤਾ ਮੰਨਿਆ ਜਾ ਰਿਹਾ ਹੈ | ਪੁਲਿਸ ਵੱਲੋਂ ਹੁਣ ਇਸ ਗਰੋਹ ਨਾਲ ਜੁੜੇ ਹੋਰ ਵਿਅਕਤੀਆਂ ਤੇ ਮਾਸਟਰਮਾਈਾਡਾਂ ਦੀ ਭਾਲ ਲਈ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ |

ਪਿਛਲੀ ਖ਼ਬਰ ਜ਼ਿਲ੍ਹਾ ਅਦਾਲਤ ਨੇ ਨਿੱਜੀ ਸਕੂਲ ਵਲੋਂ ਸਾਲ 2017-18 'ਚ ਕੀਤੇ ਫ਼ੀਸ ਵਾਧੇ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਅਗਲੀ ਖ਼ਬਰ 13ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਵਿਦਿਆਰਥੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।