31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਕਵੀ ਦਰਬਾਰ ਕਰਵਾਇਆ <br/>

ਅਜੀਤ ਡੈਸਕ 01-06-2026
ਐੱਸ. ਏ. ਐੱਸ. ਨਗਰ, 31 ਮਈ (ਤਰਵਿੰਦਰ ਸਿੰਘ ਬੈਨੀਪਾਲ)- ਸਾਹਿਤ ਵਿਗਿਆਨ ਕੇਂਦਰ ਦੀ ਇਕੱਤਰਤਾ ਸਥਾਨਕ ਸੈਕਟਰ 70 ਸਥਿਤ ਰੋਟਰੀ ਕਲੱਬ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਸ਼੍ਰੋਮਣੀ ਪੱਤਰਕਾਰ ਕਮਲਜੀਤ ਸਿੰਘ ਬਨਵੈਤ ਵਲੋਂ ਕੀਤੀ ਗਈ ਜਦਕਿ ਪ੍ਰਧਾਨਗੀ ਮੰਡਲ ਵਿਚ ਪ੍ਰਸਿੱਧ ਸ਼ਾਇਰਾ ਪਰਮਜੀਤ ਕੌਰ ਪਰਮ, ਡਾ. ਅਵਤਾਰ ਸਿੰਘ ਪਤੰਗ, ਗੁਰਦਰਸ਼ਨ ਸਿੰਘ ਮਾਵੀ ਅਤੇ ਦਵਿੰਦਰ ਕੌਰ ਢਿੱਲੋਂ ਸ਼ਾਮਿਲ ਸਨ | ਇਸ ਮੌਕੇ ਕਵੀ ਦਰਬਾਰ ਦਾ ਆਗਾਜ਼ ਰਾਜਵਿੰਦਰ ਸਿੰਘ ਗੱਡੂ ਨਾਲ ਹੋਇਆ, ਜਿਸ ਉਪਰੰਤ ਡਾ. ਅਨਿਲ ਬਹਿਲ, ਸੁਮਨ ਰਾਣੀ, ਪ੍ਰਤਾਪ ਪਾਰਸ, ਸੁਰਿੰਦਰ ਕੁਮਾਰ, ਗੁਰਿੰਦਰ ਗੌਰੀ, ਸੁਰਜੀਤ ਸਿੰਘ ਧੀਰ, ਸ਼ਰਨਜੀਤ ਨਯੀਅਰ, ਸੁਦਰਸ਼ਨ ਕੌਰ ਮਝੈਲ ਅਤੇ ਲਾਭ ਸਿੰਘ ਲਹਿਲੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸੰਬੰਧਿਤ ਰਚਨਾਵਾਂ, ਮੰਦਰ ਗਿੱਲ, ਡਾ. ਰੁਪਿੰਦਰ ਕੌਰ, ਮਨਦੀਪ ਕੌਰ ਸੋਹਲ, ਸੁਖਦੇਵ ਸਿੰਘ ਕਾਹਲੋਂ, ਨਰਿੰਦਰ ਕੌਰ ਲੌਂਗੀਆ, ਰਤਨ ਬਾਬਕ ਵਾਲਾ ਤੇ ਬਾਬੂ ਰਾਮ ਦੀਵਾਨਾ ਨੇ ਵੱਖ-ਵੱਖ ਵਿਸ਼ਿਆਂ 'ਤੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਬਲਵਿੰਦਰ ਢਿੱਲੋਂ ਨੇ ਹੀਰ ਵਾਰਿਸ ਸ਼ਾਹ ਅਤੇ ਮਲਕੀਤ ਨਾਗਰਾ ਨੇ ਬੰਦਾ ਸਿੰਘ ਬਹਾਦਰ ਦੀ ਵਾਰ ਪੇਸ਼ ਕੀਤੀ |
ਇਸ ਮੌਕੇ ਪਰਮਜੀਤ ਕੌਰ ਪਰਮ, ਦਵਿੰਦਰ ਕੌਰ ਢਿੱਲੋਂ, ਅੰਸ਼ੁਕਰ ਮਹੇਸ਼, ਸੁਧੀਰ ਕੁਮਾਰ, ਤਿਲਕ ਸੇਠੀ, ਡਾ. ਮਨਜੀਤ ਸਿੰਘ ਮਝੈਲ, ਡਾ. ਜਤਿੰਦਰ ਅਰੋੜਾ, ਗੀਤਕਾਰ ਬਲਜੀਤ ਫਿੱਡਿਆਂ ਵਾਲਾ, ਕੁਲਵਿੰਦਰ ਕੌਰ, ਵੈਸ਼ਾਲੀ, ਨਰਿੰਦਰ ਸਿੰਘ ਦੌੜਕਾ ਤੇ ਅਤਰ ਸਿੰਘ ਆਦਿ ਨੇ ਵੀ ਇਸ ਸਮਾਗਮ 'ਚ ਸ਼ਮੂਲੀਅਤ ਕੀਤੀ |

ਪਿਛਲੀ ਖ਼ਬਰ ਵਿਜੇ ਸ਼ਰਮਾ ਟਿੰਕੂ ਵਲੋਂ ਨਵਾਂਗਰਾਓਾ ਤੋਂ ਕਾਂਗਰਸ ਦੀ ਜੇਤੂ ਉਮੀਦਵਾਰ ਕੁਸਮ ਨੂੰ ਵਧਾਈ <br/> ਅਗਲੀ ਖ਼ਬਰ ਸੜਕ ਹਾਦਸੇ 'ਚ ਵਿਅਕਤੀ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।