31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਪਹਿਲੇ ਕਬੀਰ ਬਾਜਵਾ ਮੈਮੋਰੀਅਲ ਟੇਬਲ ਟੈਨਿਸ ਟੂਰਨਾਮੈਂਟ 'ਚ ਲਰਨਿੰਗ ਪਾਥ ਸਕੂਲ ਨੇ ਮਾਰੀ ਬਾਜ਼ੀ-ਮੇਜ਼ਬਾਨ ਸ਼ੈਮਰਾਕ ਸਕੂਲ ਰਿਹਾ ਉਪ-ਜੇਤੂ

'ਪਹਿਲੇ ਕਬੀਰ ਬਾਜਵਾ ਮੈਮੋਰੀਅਲ ਟੇਬਲ ਟੈਨਿਸ ਟੂਰਨਾਮੈਂਟ 2026' ਦੇ ਸਮਾਪਤੀ ਸਮਾਰੋਹ ਦੌਰਾਨ ਜੇਤੂ ਟੀਮਾਂ ਨਾਲ ਤਸਵੀਰ ਸਾਂਝੀ ਕਰਵਾਉਂਦੇ ਹੋਏ ਪ੍ਰਬੰਧਕ | ਅਜੀਤ ਤਸਵੀਰ <br/> 01-06-2026
ਐੱਸ. ਏ. ਐੱਸ. ਨਗਰ, 31 ਮਈ (ਤਰਵਿੰਦਰ ਸਿੰਘ ਬੈਨੀਪਾਲ)-ਸ਼ੈਮਰਾਕ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69 ਮੁਹਾਲੀ ਦੇ ਖੇਡ ਕੰਪਲੈਕਸ ਵਿਖੇ ਖੇਡੇ ਗਏ ਤਿੰਨ ਰੋਜ਼ਾ ਪਹਿਲੇ ਕਬੀਰ ਬਾਜਵਾ ਮੈਮੋਰੀਅਲ ਟੇਬਲ ਟੈਨਿਸ ਟੂਰਨਾਮੈਂਟ-2026 ਦੇ ਆਖ਼ਰੀ ਦਿਨ ਹੋਏ ਫਾਈਨਲ ਮੁਕਾਬਲਿਆਂ ਵਿਚ ਨੌਜਵਾਨ ਪੈਡਲਰਾਂ (ਖਿਡਾਰੀਆਂ) ਵਿਚਾਲੇ ਖ਼ਿਤਾਬੀ ਜਿੱਤ ਲਈ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੀ | ਇਸ ਵਕਾਰੀ ਮੈਮੋਰੀਅਲ ਟੂਰਨਾਮੈਂਟ ਵਿਚ ਟ੍ਰਾਈਸਿਟੀ ਤੇ ਆਲੇ-ਦੁਆਲੇ ਦੇ 7 ਨਾਮਵਰ ਸਕੂਲਾਂ ਦੀਆਂ ਟੀਮਾਂ ਨੇ ਚੈਂਪੀਅਨਸ਼ਿਪ ਟਰਾਫ਼ੀ ਲਈ ਆਪਣਾ ਜ਼ੋਰ ਅਜ਼ਮਾਇਆ | ਅੰਡਰ-14 (ਲੜਕੇ) ਵਰਗ ਦੇ ਫਾਈਨਲ ਮੁਕਾਬਲੇ ਵਿਚ ਲਰਨਿੰਗ ਪਾਥ ਸਕੂਲ ਦੇ ਖਿਡਾਰੀਆਂ ਨੇ ਵਿਵੇਕ ਹਾਈ ਸਕੂਲ ਚੰਡੀਗੜ੍ਹ ਨੂੰ ਇਕਪਾਸੜ ਮੁਕਾਬਲੇ ਵਿਚ 30 ਪੁਆਇੰਟਾਂ ਨਾਲ ਮਾਤ ਦੇ ਕੇ ਪਹਿਲੀ ਕਬੀਰ ਬਾਜਵਾ ਮੈਮੋਰੀਅਲ ਚੈਂਪੀਅਨਸ਼ਿਪ ਟਰਾਫ਼ੀ ਆਪਣੇ ਨਾਂਅ ਕੀਤੀ ਜਦਕਿ ਅੰਡਰ-12 (ਲੜਕੀਆਂ) ਵਰਗ 'ਚ ਮੇਜ਼ਬਾਨ ਸ਼ੈਮਰਾਕ ਸਕੂਲ ਮੁਹਾਲੀ ਦੀਆਂ ਲੜਕੀਆਂ ਨੇ ਕੋਰਟ 'ਤੇ ਬਿਹਤਰੀਨ ਤਾਲਮੇਲ ਦਿਖਾਉਂਦੇ ਹੋਏ ਪੈਰਾਗਾਨ ਸਕੂਲ ਨੂੰ 30 ਪੁਆਇੰਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ | ਅੰਡਰ-12 (ਲੜਕੇ) ਵਰਗ 'ਚ ਵਿਵੇਕ ਸਕੂਲ ਨੇ ਸ਼ੈਮਰਾਕ ਸਕੂਲ ਨੂੰ 31 ਪੁਆਇੰਟਾਂ ਨਾਲ ਹਰਾਇਆ ਜਦਕਿ ਅੰਡਰ-14 (ਲੜਕੇ) ਵਰਗ 'ਚ ਤੀਜੇ ਸਥਾਨ ਲਈ ਹੋਏ ਮੁਕਾਬਲੇ ਵਿਚ ਵਿਵੇਕ ਸਕੂਲ ਨੇ ਸ਼ੈਮਰਾਕ ਸਕੂਲ ਨੂੰ 30 ਪੁਆਇੰਟਾਂ ਨਾਲ ਹਰਾ ਕੇ ਕਾਂਸੀ ਦੇ ਤਗ਼ਮੇ 'ਤੇ ਕਬਜ਼ਾ ਕੀਤਾ | ਇਸ ਪੂਰੇ ਟੂਰਨਾਮੈਂਟ ਦੌਰਾਨ ਮੇਜ਼ਬਾਨ ਸ਼ੈਮਰਾਕ ਸਕੂਲ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਤੇ ਸਥਿਰ ਰਿਹਾ | ਸਕੂਲ ਨੇ ਖੇਡ ਦੇ ਹਰ ਵਰਗ ਵਿਚ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾਉਂਦੇ ਹੋਏ ਅੰਡਰ-12 ਲੜਕੀਆਂ ਤੇ ਅੰਡਰ-14 ਲੜਕੀਆਂ ਦੇ ਵਰਗ 'ਚ 'ਓਵਰਆਲ ਰਨਰ-ਅੱਪ' (ਦੂਜਾ ਸਥਾਨ) ਹਾਸਿਲ ਕੀਤਾ ਜਦਕਿ ਅੰਡਰ-12 ਲੜਕਿਆਂ ਦੇ ਵਰਗ 'ਚ ਤੀਜਾ ਸਥਾਨ ਪ੍ਰਾਪਤ ਕੀਤਾ | ਸਮਾਪਤੀ ਸਮਾਰੋਹ ਦੌਰਾਨ ਸ਼ੈਮਰਾਕ ਸਕੂਲ ਦੇ ਚੇਅਰਮੈਨ ਏ.ਐੱਸ. ਬਾਜਵਾ ਵਲੋਂ ਜੇਤੂ ਖਿਡਾਰੀਆਂ ਨੂੰ ਟਰਾਫ਼ੀਆਂ ਤੇ ਸਰਟੀਫ਼ਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਆਪਣੇ-ਆਪ ਨੂੰ ਅਣਸੁਰੱਖਿਅਤ ਮਹਿਸੂਸ ਕਰ ਰਿਹੈ ਸਿਵਲ ਹਸਪਤਾਲ ਖਰੜ ਦੇ ਐਂਮਰਜੈਂਸੀ ਵਾਰਡ ਦਾ ਸਟਾਫ਼ <br/> ਅਗਲੀ ਖ਼ਬਰ ਰਵਨੀਤ ਸਿੰਘ ਬਿੱਟੂ ਨੂੰ ਪਾਰਟੀ 'ਚੋਂ ਬਰਖਾਸਤ ਕਰੇ ਭਾਜਪਾ ਹਾਈਕਮਾਂਡ : ਰਾਜਾ ਨੰਨਹੇੜੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।