25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਰੇਹੜੀ-ਫੜ੍ਹੀ ਵਿਕਰੇਤਾਵਾਂ ਦੀਆਂ ਸਮੱਸਿਆਵਾਂ ਸੁਣਨ ਸੜਕਾਂ 'ਤੇ ਉੱਤਰੀ ਕਮੇਟੀ, ਵੈਂਡਿੰਗ ਜ਼ੋਨਾਂ 'ਚ ਸਹੂਲਤਾਂ ਤੇ ਚੁਣੌਤੀਆਂ ਦਾ ਜਾਇਜ਼ਾ <br/>

ਅਜੀਤ ਡੈਸਕ 04-06-2026
ਚੰਡੀਗੜ•, 3 ਜੂਨ (ਸੰਦੀਪ ਕੁਮਾਰ ਮਾਹਨਾ) – ਰੇਹੜੀ ਫ਼ੜ•ੀ ਵਿਕਰੇਤਾਵਾਂ ਵਲੋਂ ਉਠਾਈਆਂ ਗਈਆਂ ਸ਼ਿਕਾਇਤਾਂ ਅਤੇ ਮੰਗਾਂ ਦੇ ਮੱਦੇਨਜ਼ਰ ਨਗਰ ਨਿਗਮ ਵਲੋਂ ਗਠਿਤ ਕਮੇਟੀ ਨੇ ਸ਼ਹਿਰ ਦੇ ਕਈ ਵੈਂਡਿੰਗ ਜ਼ੋਨਾਂ ਦਾ ਦੌਰਾ ਕਰਕੇ ਜ਼ਮੀਨੀ ਹਕੀਕਤ ਦਾ ਮੁਲਾਂਕਣ ਕੀਤਾ | ਇਸ ਦੌਰਾਨ ਵੈਂਡਿੰਗ ਜ਼ੋਨਾਂ ਦੀ ਕਾਰਗੁਜ਼ਾਰੀ, ਜਨਤਕ ਸੁਵਿਧਾਵਾਂ ਤੇ ਵਿਕਰੇਤਾਵਾਂ ਨੂੰ ਦਰਪੇਸ਼ ਚੁਣੌਤੀਆਂ ਦਾ ਜਾਇਜ਼ਾ ਲਿਆ ਗਿਆ | ਟਾਊਨ ਵੈਂਡਿੰਗ ਕਮੇਟੀ (ਟੀ.ਵੀ.ਸੀ.) ਦੇ ਮੈਂਬਰਾਂ ਵਲੋਂ ਦਿੱਤੇ ਗਏ ਮੰਗ ਪੱਤਰ 'ਚ ਉਠਾਏ ਗਏ ਮੁੱਦਿਆਂ ਦੀ ਜਾਂਚ ਲਈ ਬਣਾਈ ਗਈ ਕਮੇਟੀ ਨੇ ਮੰਗਲਵਾਰ ਨੂੰ ਸੈਕਟਰ 18, 22, 34, 35, 37, 45, 47, 48 ਅਤੇ 49 ਸਥਿਤ ਵੈਂਡਿੰਗ ਜ਼ੋਨਾਂ ਦਾ ਵਿਸਥਾਰਪੂਰਵਕ ਨਿਰੀਖਣ ਕੀਤਾ | ਇਸ ਨਿਰੀਖਣ ਦੀ ਅਗਵਾਈ ਨਗਰ ਨਿਗਮ ਚੰਡੀਗੜ• ਦੇ ਸੰਯੁਕਤ ਕਮਿਸ਼ਨਰ ਡਾ. ਹਿਮਾਂਸ਼ੂ ਗੁਪਤਾ ਨੇ ਕੀਤੀ | ਉਨ•ਾਂ ਨਾਲ ਸ਼ਹਿਰੀ ਯੋਜਨਾ ਵਿਭਾਗ, ਟਰੈਫ਼ਿਕ ਪੁਲਿਸ, ਇੰਜੀਨੀਅਰਿੰਗ ਵਿੰਗ (ਬੀ ਐਂਡ ਆਰ), ਇਨਫ਼ੋਰਸਮੈਂਟ ਵਿੰਗ, ਵੈਂਡਰ ਸੈੱਲ ਅਤੇ ਟਾਊਨ ਵੈਂਡਿੰਗ ਕਮੇਟੀ ਦੇ ਮੈਂਬਰ ਮੁਕੇਸ਼ ਗਿਰੀ ਅਤੇ ਰਵਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਰਹੇ | ਦਿਨ ਭਰ ਚੱਲੇ ਨਿਰੀਖਣ ਦੌਰਾਨ ਕਮੇਟੀ ਨੇ ਵੈਂਡਿੰਗ ਜ਼ੋਨਾਂ 'ਚ ਉਪਲਬਧ ਬੁਨਿਆਦੀ ਸਹੂਲਤਾਂ, ਟ੍ਰੈਫ਼ਿਕ ਦੀ ਆਵਾਜਾਈ, ਪੈਦਲ ਚੱਲਣ ਵਾਲੇ ਰਾਹਗੀਰਾਂ ਲਈ ਸੁਵਿਧਾ, ਸੁਰੱਖਿਆ ਪ੍ਰਬੰਧਾਂ ਤੇ ਜ਼ੋਨਾਂ ਦੇ ਸਮੁੱਚੇ ਸੰਚਾਲਨ ਦਾ ਬਾਰੀਕੀ ਨਾਲ ਜਾਇਜ਼ਾ ਲਿਆ | ਇਸ ਦੇ ਨਾਲ ਹੀ ਜਗ•ਾ ਦੀ ਉਪਲਬਧਤਾ, ਪਾਰਕਿੰਗ ਪ੍ਰਬੰਧਾਂ, ਭੀੜ-ਭਾੜ ਤੇ ਨਿਯਮਾਂ ਦੀ ਪਾਲਣਾ ਨਾਲ ਜੁੜੇ ਮੁੱਦਿਆਂ ਦੀ ਵੀ ਸਮੀਖਿਆ ਕੀਤੀ ਗਈ | ਕਮੇਟੀ ਮੈਂਬਰਾਂ ਨੇ ਵੱਖ-ਵੱਖ ਥਾਵਾਂ 'ਤੇ ਰੇਹੜੀ ਫ਼ੜ•ੀ ਵਿਕਰੇਤਾਵਾਂ ਤੇ ਸਬੰਧਤ ਧਿਰਾਂ ਨਾਲ ਗੱਲਬਾਤ ਕਰਕੇ ਉਨ•ਾਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਵੀ ਸੁਣੇ | ਇਸ ਦੌਰਾਨ ਵਿਕਰੇਤਾਵਾਂ ਨੇ ਰੋਜ਼ਗਾਰ ਨਾਲ ਜੁੜੀਆਂ ਮੁਸ਼ਕਲਾਂ, ਥਾਂ ਦੀ ਘਾਟ ਅਤੇ ਹੋਰ ਵਿਹਾਰਕ ਚੁਣੌਤੀਆਂ ਬਾਰੇ ਜਾਣੂ ਕਰਵਾਇਆ | ਡਾ. ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਕਮੇਟੀ ਦਾ ਮਕਸਦ ਵਿਕਰੇਤਾਵਾਂ ਵਲੋਂ ਉਠਾਏ ਗਏ ਸਾਰੇ ਮੁੱਦਿਆਂ ਦਾ ਨਿਰਪੱਖ ਅਤੇ ਤੱਥਾਂ ਦੇ ਆਧਾਰ 'ਤੇ ਮੁਲਾਂਕਣ ਕਰਨਾ ਹੈ | ਨਗਰ ਨਿਗਮ ਦੀ ਇਸ ਪਹਿਲ ਨੂੰ ਸ਼ਹਿਰ 'ਚ ਰੇਹੜੀ ਫ਼ੜ•ੀ ਵਿਕਰੇਤਾਵਾਂ ਲਈ ਸੁਚਾਰੂ, ਵਿਵਸਥਿਤ ਤੇ ਟਿਕਾਊ ਵੈਂਡਿੰਗ ਪ੍ਰਣਾਲੀ ਵਿਕਸਤ ਕਰਨ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ | ਇਸ ਦੇ ਨਾਲ ਹੀ ਸਟਰੀਟ ਵੈਂਡਰਜ਼ (ਜੀਵਨ-ਜੀਵਿਕਾ ਦੀ ਸੁਰੱਖਿਆ ਅਤੇ ਸਟਰੀਟ ਵੈਂਡਿੰਗ ਦਾ ਨਿਯਮਨ) ਐਕਟ ਦੇ ਪ੍ਰਭਾਵਸ਼ਾਲੀ ਲਾਗੂਕਰਨ ਨੂੰ ਵੀ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਮਮਤਾ ਦੇ ਹੱਥੋਂ ਕਿਵੇਂ ਨਿਕਲੇ 60 ਵਿਧਾਇਕ? ਅਗਲੀ ਖ਼ਬਰ ਸਟਾਰਟਅੱਪ ਇੰਡੀਆ ਤੇ ਡਿਜੀਟਲ ਇੰਡੀਆ ਵਰਗੀਆਂ ਸਕੀਮਾਂ ਨੌਜਵਾਨਾਂ ਨੂੰ ਬਣਾ ਰਹੀਆਂ ਨੇ ਆਤਮ-ਨਿਰਭਰ : ਰਾਜਪਾਲ ਪੰਜਾਬ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।