24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸ਼ਿਵ ਕੰਵਰ ਸਿੰਘ ਸੰਧੂ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

ਫ਼ਤਹਿਗੜ੍ਹ ਸਾਹਿਬ, 24 ਅਕਤੂਬਰ (ਬਲਜਿੰਦਰ ਸਿੰਘ)-ਉੱਘੇ ਸਮਾਜ ਸੇਵਕ ਸਵ. ਸ਼ਿਵ ਕੰਵਰ ਸਿੰਘ ਸੰਧੂ ਰਾਜਾ ਜੰਗ, ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੇ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਕੂਣੀ ਸਾਹਿਬ, ਮਨੀ ਮਾਜਰਾ ਚੰਡੀਗੜ੍ਹ ਵਿਖੇ ਹੋਇਆ।

ਸਵ. ਸ਼ਿਵ ਕੰਵਰ ਸਿੰਘ ਸੰਧੂ ਰਾਜਾ ਜੰਗ 25-10-2026
ਫ਼ਤਹਿਗੜ੍ਹ ਸਾਹਿਬ, 24 ਅਕਤੂਬਰ (ਬਲਜਿੰਦਰ ਸਿੰਘ)-ਉੱਘੇ ਸਮਾਜ ਸੇਵਕ ਸਵ. ਸ਼ਿਵ ਕੰਵਰ ਸਿੰਘ ਸੰਧੂ ਰਾਜਾ ਜੰਗ, ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੇ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਕੂਣੀ ਸਾਹਿਬ, ਮਨੀ ਮਾਜਰਾ ਚੰਡੀਗੜ੍ਹ ਵਿਖੇ ਹੋਇਆ। ਜਿਸ ਦੌਰਾਨ ਪਾਠ ਦੇ ਭੋਗ ਉਪਰੰਤ ਰਾਗੀ ਜਥੇ ਨੇ ਸੰਗਤਾਂ ਨੂੰ ਬੈਰਾਗਮਈ ਸ਼ਬਦ ਕੀਰਤਨ ਸਰਵਣ ਕਰਵਾਇਆ। ਇਸ ਮੌਕੇ ਵੱਖ-ਵੱਖ ਰਾਜਸੀ ਤੇ ਧਾਰਮਿਕ ਸ਼ਖ਼ਸੀਅਤਾਂ ਨੇ ਸਵ. ਸ਼ਿਵ ਕੰਵਰ ਸਿੰਘ ਸੰਧੂ ਰਾਜਾ ਜੰਗ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੁਆਰਾ ਸਮਾਜਿਕ, ਧਾਰਮਿਕ ਤੇ ਰਾਜਨੀਤਕ ਖੇਤਰ ਵਿਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਦਾ ਜ਼ਿਕਰ ਕੀਤਾ। ਬੁਲਾਰਿਆਂ ਨੇ ਕਿਹਾ ਕਿ ਇਮਾਨਦਾਰੀ, ਸਚਾਈ ਅਤੇ ਲੋਕਾਂ ਪ੍ਰਤੀ ਨਿਸ਼ਕਾਮ ਸੇਵਾ ਦੀ ਭਾਵਨਾ ਸ਼ਿਵ ਕੰਵਰ ਸਿੰਘ ਸੰਧੂ ਰਾਜਾ ਜੰਗ ਦੇ ਰੋਮ-ਰੋਮ ਵਿਚ ਵਸੀ ਹੋਈ ਸੀ, ਉਹ ਕਦੇ ਵੀ ਕਿਸੇ ਗ਼ਲਤ ਵਿਅਕਤੀ ਦੀ ਸਿਫ਼ਾਰਸ਼ ਨਹੀਂ ਕਰਦੇ ਸਨ, ਸਗੋਂ ਹਮੇਸ਼ਾ ਸੱਚੇ ਤੇ ਇਮਾਨਦਾਰ ਲੋਕਾਂ ਦੀ ਮਦਦ ਲਈ ਅੱਗੇ ਆਉਂਦੇ ਸਨ। ਉਨ੍ਹਾਂ ਲਈ ਮਨੁੱਖਤਾ ਦੀ ਸੇਵਾ ਅਤੇ ਲੋੜਵੰਦਾਂ ਦੀ ਮਦਦ ਕਰਨਾ ਹੀ ਸਭ ਤੋਂ ਵੱਡਾ ਫ਼ਰਜ਼ ਸੀ। ਉਨ੍ਹਾਂ ਦੀ ਇਮਾਨਦਾਰੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਕਿਸੇ ਤੋਂ ਪੈਸਾ ਨਹੀਂ ਲਿਆ ਅਤੇ ਨਾ ਹੀ ਨਿੱਜੀ ਲਾਲਚ ਲਈ ਜਾਇਦਾਦ ਬਣਾਉਣ ਨੂੰ ਤਰਜੀਹ ਦਿੱਤੀ। ਇਸ ਸੋਗਮਈ ਸਮਾਗਮ ਵਿਚ ਖੇਤੀਬਾੜੀ ਮੰਤਰੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਰਾਜਿੰਦਰ ਸਿੰਘ (ਰਿਟਾ.) ਡੀ.ਜੀ.ਪੀ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਜਸਟਿਸ ਬਿਕਰਮ ਅਗਰਵਾਲ, ਜਸਟਿਸ ਗੁਰਬੀਰ ਸਿੰਘ (ਰਿਟਾ.), ਜ਼ਿਲ੍ਹਾ ਸੈਸ਼ਨ ਜੱਜ (ਰਿਟਾ.) ਜਗਦੀਪ ਸਿੰਘ, ਸੁਰਜੀਤ ਸਿੰਘ ਰਾਜਪੂਤ ਆਈ.ਏ.ਐਸ (ਰਿਟਾ.), ਜਗਜੀਤ ਸਿੰਘ ਭੁੱਲਰ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ, ਵੀ.ਕੇ ਸਿੰਘ, ਅਮਰਿੰਦਰ ਸਿੰਘ ਡੀ.ਸੀ ਪੀ ਟ੍ਰੈਫ਼ਿਕ ਪੰਚਕੂਲਾ, ਜਗਮੀਤ ਸਿੰਘ ਬਰਾੜ ਸਾਬਕਾ ਸੰਸਦ ਮੈਂਬਰ, ਪ੍ਰਧਾਨ ਮੰਤਰੀ ਕ੍ਰਿਸ਼ੀ ਕਰਮਨ ਐਵਾਰਡੀ ਸੁਰਜੀਤ ਸਿੰਘ ਸਾਧੂਗੜ੍ਹ, ਅਰਵਿੰਦਰਪਾਲ ਸਿੰਘ ਸੰਧੂ (ਆਈ.ਏ.ਐਸ), ਰੌਸ਼ਨ ਲਾਲ ਪਥਰਾਲਾ, ਜਸਪਾਲ ਸ਼ਰਮਾ, (ਰਿਟਾ.) ਅਸਿਸਟੈਂਟ ਰਜਿਸਟਰਾਰ, ਹਰਭੁਪਿੰਦਰ ਸਿੰਘ ਧਰੌੜ ਸਾਬਕਾ ਪ੍ਰਧਾਨ ਆਮ ਆਦਮੀ ਪਾਰਟੀ, ਰਣਜੀਤ ਸਿੰਘ (ਰਿਟਾ.) ਮੈਨੇਜਰ ਸਹਿਕਾਰੀ ਬੈਂਕ, ਤੇਜਿੰਦਰ ਸਿੰਘ ਢਿੱਲੋਂ, ਲਾਲੀ ਹਾਰਾਂ ਪ੍ਰਧਾਨ ਕਿਸਾਨ ਸੈੱਲ, ਭੋਲਾ ਕੌਂਸਲਰ ਸਾਹਨੇਵਾਲ, ਅਮਰਜੀਤ ਸਿੰਘ ਟਿੰਕਾ ਸਾਬਕਾ ਚੇਅਰਮੈਨ, ਪ੍ਰੀਤਪਾਲ ਸਿੰਘ ਲੰਡਨ, ਸੁਰਜੀਤ ਸਿੰਘ ਕੋਟਫੱਤਾ, ਸਵਰਨ ਸਿੰਘ ਕੰਗ ਬਠਿੰਡਾ, ਬਲਵਿੰਦਰ ਸਿੰਘ, ਕੈਪਟਨ ਸੰਧੂ, ਬਲਦੀਪ ਸਿੰਘ ਸੰਧੂ (ਰਿਟਾ.) ਚੀਫ਼ ਕਮਿਸ਼ਨਰ ਆਮਦਨ ਕਰ ਵਿਭਾਗ, ਐਡੀਸ਼ਨਲ ਐਡਵੋਕੇਟ ਜਨਰਲ ਪੰਕਜ ਮਿੱਡਾ, ਕੰਵਰ ਰਾਜ਼ੇਸ਼ ਪਾਲ ਸਿੰਘ ਲਵਲੀ ਬਸੀ ਪਠਾਣਾਂ, ਅਮਿਤ ਕਟਾਰੀਆ, ਲਾਲੀ ਖੜਕ ਸਿੰਘ ਸਮੇਤ ਵੱਡੀ ਗਿਣਤੀ ਵਿਚ ਵੱਖ-ਵੱਖ ਰਾਜਨੀਤਕ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਨੇਹੀ ਸ਼ਾਮਿਲ ਸਨ। ਇਸ ਤੋਂ ਇਲਾਵਾ ਵੱਖ-ਵੱਖ ਸ਼ਖ਼ਸੀਅਤਾਂ ਨੇ ਸਵ. ਸ਼ਿਵ ਕੰਵਰ ਸਿੰਘ ਸੰਧੂ ਦੀ ਧਰਮ ਪਤਨੀ ਜੈਵੰਤ ਕੌਰ, ਸਪੁੱਤਰੀਆਂ ਉਸਤਤ ਰੂਪੀਤ ਕੌਰ ਤੇ ਹਸਰਤ ਸ਼ਹਿਨਾਜ਼ ਕੌਰ ਅਤੇ ਸਪੁੱਤਰ ਕੰਵਰ ਬਿਲਾਵਲ ਸਿੰਘ ਸੰਧੂ ਨਾਲ ਦੁੱਖ ਸਾਂਝਾ ਕਰਦਿਆਂ ਹਮਦਰਦੀ ਦਾ ਪ੍ਰਗਟਾਵਾ ਕੀਤਾ। ਸਮਾਗਮ ਦੌਰਾਨ ਬੀਬਾ ਉਸਤਤ ਰੂਪੀਤ ਕੌਰ ਸੰਧੂ ਅਤੇ ਸੁਰਜੀਤ ਸਿੰਘ ਸਾਧੂਗੜ ਨੇ ਸੋਗਮਈ ਸਮਾਗਮ ਵਿਚ ਸ਼ਖ਼ਸੀਅਤਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਪੰਜਾਬ ਹਿਤੈਸ਼ੀਆਂ ਦਾ ਇਕ ਮੰਚ ’ਤੇ ਇਕੱਠਾ ਹੋਣਾ ਸਮੇਂ ਦੀ ਸਭ ਤੋਂ ਵੱਡੀ ਲੋੜ-ਪ੍ਰੋ. ਚੰਦੂਮਾਜਰਾ ਅਗਲੀ ਖ਼ਬਰ ਦੋ ਘੰਟੇ ਦੇ ਇਕੱਲੇ ਅਦਾਕਾਰੀ ਵਾਲੇ ਨਾਟਕ ‘ ਚ ਰਾਕੇਸ਼ ਬੇਦੀ ਨੇ 24 ਵੱਖ - ਵੱਖ ਕਿਰਦਾਰਾਂ ਨੂੰ ਮੰਚ ’ ਤੇ ਕੀਤਾ ਜੀਵੰਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।