ਇਸ ਸਾਲ ਹਰਿਆਣਾ ਵਿਚ ਅਨਾਜ ਭੰਡਾਰਨ ਲਈ 20 ਲੱਖ ਮੀਟਿ੍ਕ ਟਨ ਸਮਰੱਥਾ ਦੇ ਨਵੇਂ ਗੋਦਾਮ ਬਣਾਏ ਜਾਣਗੇ-ਮੁੱਖ ਮੰਤਰੀ <br/>
ਅਜੀਤ ਡੈਸਕ
05-06-2026
ਇਸ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਅਨਾਜ ਦੇ ਨੁਕਸਾਨ 'ਤੇ ਰੋਕ ਲਗਾਉਣ ਲਈ ਕਵਰਡ ਸਟੋਰੇਜ ਦੇ ਨਿਰਮਾਣ, ਕੋਲਡ ਸਟੋਰੇਜ ਦੀ ਸਮਰੱਥਾ ਵਧਾਉਣ ਅਤੇ ਉਪਲਬਧ ਸਰੋਤਾਂ ਦੀ ਯੋਗ ਵਰਤੋਂ ਕਰਨ ਦੀ ਕਾਰਜ ਯੋਜਨਾ ਬਣਾਈ ਜਾਵੇ | ਸਾਰੇ ਸਬੰਧਿਤ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਇਸ ਸਾਲ ਪੀ.ਪੀ.ਪੀ. ਮੋਡ ਵਿਚ 20 ਲੱਖ ਮੀਟਿ੍ਕ ਟਨ ਸਮਰੱਥਾ ਦੇ ਗੋਦਾਮ ਬਣਾਉਣ ਦਾ ਟੀਚਾ ਪੂਰਾ ਕੀਤਾ ਜਾਵੇ ਤਾਂ ਜੋ ਅਨਾਜ ਨੂੰ ਖ਼ਰਾਬ ਹੋਣ ਤੋਂ ਬਚਾਇਆ ਜਾ ਸਕੇ | ਉਨਾਂ ਕਿਹਾ ਕਿ ਸੂਬੇ ਵਿਚ ਅਨਾਜ, ਬਾਗ਼ਬਾਨੀ ਫ਼ਸਲਾਂ, ਸਬਜ਼ੀਆਂ ਅਤੇ ਫਲਾਂ ਦੇ ਯੋਗ ਭੰਡਾਰਨ ਲਈ ਅਗਲੇ 5 ਸਾਲਾਂ ਦੇ ਅੰਦਰ ਇੱਕ ਅਜਿਹੀ ਕਾਰਜ ਯੋਜਨਾ ਨੂੰ ਅਮਲੀ ਰੂਪ ਦਿੱਤਾ ਜਾਵੇਗਾ ਜਿਸ ਨਾਲ ਉਤਪਾਦਿਤ ਅਨਾਜ ਦੀ ਵੱਧ ਤੋਂ ਵੱਧ ਵਰਤੋਂ ਯਕੀਨੀ ਹੋ ਸਕੇ | ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਬਣੇ ਗੋਦਾਮਾਂ ਨੂੰ ਊਰਜਾ ਉਤਪਾਦਨ ਦਾ ਵੀ ਸਾਧਨ ਬਣਾਇਆ ਜਾਵੇ | ਸਾਰੇ ਗੋਦਾਮਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਾ ਕੇ ਇਨਾਂ ਨੂੰ ਗਿ੍ਡ ਨਾਲ ਜੋੜਿਆ ਜਾਵੇ ਤਾਂ ਜੋ ਬਿਜਲੀ ਦਾ ਉਤਪਾਦਨ ਵਧਾਇਆ ਜਾ ਸਕੇ | ਇਸੇ ਤਰਾਂ ਮੰਡੀਆਂ ਅਤੇ ਗੋਦਾਮਾਂ ਵਿਚ ਮਜ਼ਦੂਰ ਦੀ ਪਿੱਠ 'ਤੇ ਬੋਰੀ ਲੱਦਣ ਦੀ ਬਜਾਏ, ਇਸ ਕੰਮ ਲਈ ਕਨਵੇਅਰ ਬੈਲਟ ਜਾਂ ਹੋਰ ਤਕਨੀਕੀ ਵਿਵਸਥਾ ਲਈ ਪਾਇਲਟ ਪ੍ਰੋਜੈਕਟ ਸ਼ੁਰੂ ਕੀਤੇ ਜਾਣ | ਖ਼ੁਰਾਕ ਅਤੇ ਸਪਲਾਈ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਜੇ ਗਣੇਸ਼ਨ ਨੇ ਫ਼ਸਲ ਦੇ ਨੁਕਸਾਨ 'ਤੇ ਰੋਕ ਲਗਾਉਣ ਅਤੇ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਟੀਚਿਆਂ ਦੀ ਪ੍ਰਾਪਤੀ ਲਈ ਵਿਭਾਗ ਵੱਲੋਂ ਅਗਲੇ 5 ਸਾਲਾਂ ਦੌਰਾਨ ਕੀਤੇ ਜਾਣ ਵਾਲੇ ਕੰਮਾਂ ਦਾ ਖਾਕਾ ਪੇਸ਼ ਕਰਦਿਆਂ ਦੱਸਿਆ ਕਿ ਇਸ ਨਾਲ 3000 ਤੋਂ 5000 ਕਰੋੜ ਦੇ ਨੁਕਸਾਨ ਨੂੰ ਰੋਕਿਆ ਜਾ ਸਕੇਗਾ | ਇਸ ਮੌਕੇ ਮੁੱਖ ਸਕੱਤਰ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਅਰੁਣ ਕੁਮਾਰ ਗੁਪਤਾ, ਖ਼ੁਰਾਕ ਅਤੇ ਸਪਲਾਈ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਜੇ ਗਣੇਸ਼ਨ, ਡਿਪਾਰਟਮੈਂਟ ਆਫ ਫਿਊਚਰ ਦੀ ਪ੍ਰਮੁੱਖ ਸਕੱਤਰ ਅਮਨੀਤ ਪੀ ਕੁਮਾਰ, ਮੁੱਖ ਮੰਤਰੀ ਦੇ ਓ.ਐੱਸ.ਡੀ. ਅਤੇ ਸਵਰਨ ਜਯੰਤੀ ਹਰਿਆਣਾ ਵਿੱਤੀ ਪ੍ਰਬੰਧਨ ਸੰਸਥਾਨ ਦੇ ਡਾਇਰੈਕਟਰ ਜਨਰਲ ਡਾ. ਰਾਜ ਨਹਿਰੂ ਅਤੇ ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਯਸ਼ਪਾਲ ਯਾਦਵ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ |