28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਰਿਲਾਇੰਸ ਕੰਜ਼ਿਊਮਰ ਨੇ ਲਾਂਚ ਕੀਤਾ 'ਐਲਨਜ਼ ਪੋਟੇਟੋ ਚਿਪਸ ਦਾ ਲਿਮਟਿਡ-ਐਡੀਸ਼ਨ ਫੁੱਟਬਾਲ ਕੁਲੈਕਸ਼ਨ' <br/>

ਅਜੀਤ ਡੈਸਕ 05-06-2026
ਚੰਡੀਗੜ੍ਹ, 4 ਜੂਨ (ਅ.ਬ.)- ਦੁਨੀਆ ਭਰ ਵਿਚ ਫੁੱਟਬਾਲ ਪ੍ਰੇਮੀਆਂ ਵਿਚ ਫੁੱਟਬਾਲ ਸੀਜ਼ਨ ਦਾ ਜੋਸ਼ ਸਿਖ਼ਰ 'ਤੇ ਹੈ | ਇਸ ਮੌਕੇ ਰਿਲਾਇੰਸ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ ਨੇ ਆਪਣੇ ਪ੍ਰਸਿੱਧ ਬਰਾਂਡ 'ਐਲਨਜ਼ ਪੋਟੇਟੋ ਚਿਪਸ' ਤਹਿਤ ਇੱਕ ਵਿਸ਼ੇਸ਼ ਲਿਮਟਿਡ-ਐਡੀਸ਼ਨ ਫੁੱਟਬਾਲ ਕਲੈਕਸ਼ਨ ਲਾਂਚ ਕੀਤਾ ਹੈ | ਇਸ ਨਵੀਂ ਰੇਂਜ ਵਿਚ ਚਾਰ ਅੰਤਰਰਾਸ਼ਟਰੀ ਪ੍ਰੇਰਿਤ ਫਲੇਵਰ ਸ਼ਾਮਲ ਹਨ, ਜੋ ਸਪੇਨ, ਅਰਜਨਟੀਨਾ, ਬਰਾਜ਼ੀਲ ਤੇ ਪੁਰਤਗਾਲ ਦੀ ਫੁੱਟਬਾਲ ਸੰਸਕਿ੍ਤੀ ਅਤੇ ਖਾਣ-ਪੀਣ ਦੀ ਵਿਰਾਸਤ ਤੋਂ ਪ੍ਰੇਰਿਤ ਹਨ | ਰੁ-10, ਰੁ-20 ਤੇ ਰੁ-50 ਦੀਆਂ ਸੁਵਿਧਾਜਨਕ ਪੈਕਿੰਗ ਵਿਚ ਉਪਲਬਧ ਇਹ ਲਿਮਟਿਡ-ਐਡੀਸ਼ਨ ਰੇਂਜ ਭਾਰਤ ਭਰ ਦੇ ਉਪਭੋਗਤਾਵਾਂ ਲਈ ਫੁੱਟਬਾਲ ਦੇ ਜਸ਼ਨ ਨੂੰ ਹੋਰ ਵੀ ਸਵਾਦ ਭਰਿਆ ਬਣਾਉਣ ਲਈ ਤਿਆਰ ਕੀਤੀ ਗਈ ਹੈ |
ਇਸ ਵਿਸ਼ੇਸ਼ ਕਲੈਕਸ਼ਨ ਵਿਚ ਸ਼ਾਮਲ ਚਾਰ ਫਲੇਵਰ ਹਨ
1 . ਐਲਨਜ਼ ਸਪੇਨਿਸ਼ ਸਟਾਈਲ ਸਪਾਈਸੀ ਟਮਾਟਰ ਐਂਡ ਹਰਬ ਸਪੇਨ ਦੇ ਮਸ਼ਹੂਰ ਟਮਾਟਰ-ਅਧਾਰਿਤ ਸਵਾਦਾਂ ਅਤੇ ਹਰਬਜ਼ ਤੋਂ ਪ੍ਰੇਰਿਤ, ਜੋ ਜਾਣ-ਪਛਾਣ ਵਾਲੇ ਸਵਾਦ ਨੂੰ ਅੰਤਰਰਾਸ਼ਟਰੀ ਅੰਦਾਜ਼ ਨਾਲ ਪੇਸ਼ ਕਰਦਾ ਹੈ |
2 . ਐਲਨਜ਼ ਅਰਜਨਟੀਨਾ ਸਟਾਈਲ ਗਿ੍ੱਲਡ ਚੀਜ਼ ਐਂਡ ਹਰਬ ਅਰਜਨਟੀਨਾ ਦੀ ਰਸੋਈ ਪਰੰਪਰਾ ਤੋਂ ਪ੍ਰੇਰਿਤ, ਕ੍ਰੀਮੀ ਚੀਜ਼ ਤੇ ਸੁਗੰਧਿਤ ਹਰਬਜ਼ ਦਾ ਸਵਾਦਿਸ਼ਟ ਮੇਲ |
3 . ਐਲਨਜ਼ ਬ੍ਰਾਜ਼ੀਲੀਅਨ ਸਟਾਈਲ ਚਿਲੀ ਐਂਡ ਲਾਈਮ ਬਰਾਜ਼ੀਲ ਦੀ ਜੀਵੰਤ ਫੂਡ ਕਲਚਰ ਤੋਂ ਪ੍ਰੇਰਿਤ, ਤਿੱਖੀ ਮਿਰਚ ਤੇ ਖੱਟੇ ਲਾਈਮ ਦਾ ਜੋਸ਼ੀਲਾ ਸੁਮੇਲ |
4 . ਐਲਨਜ਼ ਪੁਰਤਗਾਲੀ ਸਟਾਈਲ ਪਿਰੀ ਪਿਰੀ ਸਾਲਸਾ ਪੁਰਤਗਾਲ ਦੀ ਮਸ਼ਹੂਰ ਪਿਰੀ ਪਿਰੀ ਵਿਰਾਸਤ ਨੂੰ ਸਮਰਪਿਤ, ਮਸਾਲੇਦਾਰ ਤੇ ਦਿਲਚਸਪ ਸਵਾਦ ਦਾ ਅਨੁਭਵ |

ਪਿਛਲੀ ਖ਼ਬਰ ਬਿਜਲੀ ਨਿੱਜੀਕਰਨ ਤੇ ਸਮਾਰਟ ਮੀਟਰ ਵਿਰੁੱਧ ਦੇਸ਼ ਵਿਆਪੀ ਅੰਦੋਲਨ ਸ਼ੁਰੂ ਕੀਤਾ ਜਾਵੇਗਾ <br/> ਅਗਲੀ ਖ਼ਬਰ ਹਰਿਆਣਾ ਦੇ ਰਾਜਪਾਲ ਨੇ ਨੌਜਵਾਨਾਂ ਨੂੰ 'ਵਿਕਸਿਤ ਭਾਰਤ' ਨਿਰਮਾਣ ਵਿਚ ਯੋਗਦਾਨ ਦੀ ਕੀਤੀ ਅਪੀਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।