ਚੰਡੀਗੜ, 6 ਜੂਨ (ਅਜੀਤ ਬਿਊਰੋ) - ਦਿੱਲੀ ਦੇ ਉਪ-ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਅੱਜ ਪੰਜਾਬ ਲੋਕ ਭਵਨ, ਚੰਡੀਗੜ ਵਿਖੇ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ | ਮੀਟਿੰਗ ਦੇ ਦੌਰਾਨ ਪੰਜਾਬ, ਚੰਡੀਗੜ, ਦਿੱਲੀ ਅਤੇ ਰਾਸ਼ਟਰੀ ਮਹੱਤਵ ਦੇ ਵੱਖ਼-ਵੱਖ ਮੁੱਦਿਆਂ 'ਤੇ ਵਿਆਪਕ ਅਤੇ ਸਾਰਥਿਕ ਚਰਚਾ ਹੋਈ | ਵਿਸ਼ੇਸ਼ ਤੌਰ 'ਤੇ ਸੀਮਾਵਰਤੀ ਖੇਤਰਾਂ ਦੇ ਨੌਜਵਾਨਾਂ ਨੂੰ ਕੌਸ਼ਲ ਵਿਕਾਸ ਪ੍ਰੋਗਰਾਮਾਂ ਨਾਲ ਪ੍ਰਭਾਵੀ ਢੰਗ ਨਾਲ ਜੋੜਨ 'ਤੇ ਬਲ ਦਿੱਤਾ ਗਿਆ ਤਾਂਕਿ ਉਨਾਂ ਦੀ ਰੁਜ਼ਗਾਰ ਸਮਰੱਥਾ ਵਧਾਈ ਜਾ ਸਕੇ ਅਤੇ ਉਨਾਂ ਨੂੰ ਆਤਮਨਿਰਭਰ ਬਣਨ ਲਈ ਪ੍ਰੋਤਸਾਹਿਤ ਕੀਤਾ ਜਾ ਸਕੇ | ਦੋਹਾਂ ਪਤਵੰਤਿਆਂ ਨੇ ਵਿਕਸਿਤ ਭਾਰਤ-2047 ਦੇ ਟੀਚੇ ਦੀ ਪ੍ਰਾਪਤੀ ਵਿਚ ਯੁਵਾ ਸਸ਼ਕਤੀਕਰਨ ਅਤੇ ਕੌਸ਼ਲ ਵਿਕਾਸ ਨੂੰ ਮਹੱਤਵਪੂਰਨ ਆਧਾਰ ਥੰਮ ਦੱਸਦੇ ਹੋਏ ਇਸ ਦਿਸ਼ਾ ਵਿਚ ਨਿਰੰਤਰ ਪ੍ਰਯਾਸਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ |