ਖਰੜ, 6 ਜੂਨ (ਗੁਰਮੁੱਖ ਸਿੰਘ ਮਾਨ)-ਨਗਰ ਕੌਂਸਲ ਚੋਣਾਂ ਦੌਰਾਨ ਨਗਰ ਪੰਚਾਇਤ ਨਵਾਂਗਰਾਓਾ ਤੋਂ ਭਾਜਪਾ ਦੇ 16 ਉਮੀਦਵਾਰਾਂ ਦੀ ਸ਼ਾਨਦਾਰ ਅਤੇ ਇਤਿਹਾਸਕ ਜਿੱਤ ਤੋਂ ਬਾਅਦ ਭਾਜਪਾ ਦੀ ਨਵੀਂ ਚੁਣੀ ਗਈ ਟੀਮ ਅਤੇ ਸੀਨੀਅਰ ਆਗੂਆਂ ਵਲੋਂ ਖਰੜ ਵਿਖੇ ਭਾਜਪਾ ਦੇ ਸੂਬਾਈ ਸਹਿ-ਕੈਸ਼ੀਅਰ ਸੁਖਵਿੰਦਰ ਸਿੰਘ ਗੋਲਡੀ ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਜਗਦੀਪ ਸਿੰਘ ਔਜਲਾ ਜ਼ਿਲਾ ਜਨਰਲ ਸਕੱਤਰ, ਮੰਡਲ ਪ੍ਰਧਾਨ ਭੁਪਿੰਦਰ ਸਿੰਘ ਭੂਪੀ, ਜੋਗਿੰਦਰ ਗੁੱਜਰ, ਸ਼ਾਮ ਲਾਲ ਗੁੱਜਰ, ਸੁਰਿੰਦਰ ਬੱਬਲ, ਪ੍ਰਮੋਦ ਕੁਮਾਰ ਜੋਨੀ ਤੇ ਨਗਰ ਕੌਂਸਲ ਦੇ ਸਮੁੱਚੇ ਨਵ-ਨਿਯੁਕਤ ਭਾਜਪਾ ਕੌਂਸਲਰ ਹਾਜ਼ਰ ਸਨ | ਇਸ ਮੌਕੇ ਗੋਲਡੀ ਨੇ ਸਮੂਹ ਕੌਂਸਲਰਾਂ ਅਤੇ ਪਾਰਟੀ ਵਰਕਰਾਂ ਨੂੰ ਇਸ ਸ਼ਾਨਦਾਰ ਜਿੱਤ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਭਾਜਪਾ ਦੀਆਂ ਲੋਕ-ਪੱਖੀ ਨੀਤੀਆਂ ਤੇ ਵਿਕਾਸਮੁਖੀ ਸੋਚ 'ਤੇ ਲੋਕਾਂ ਦੀ ਮੋਹਰ ਹੈ | ਉਨਾਂ ਭਰੋਸਾ ਦਿਵਾਇਆ ਕਿ ਭਾਜਪਾ ਕੌਂਸਲਰਾਂ ਦੀ ਨਵੀਂ ਚੁਣੀ ਗਈ ਟੀਮ ਲੋਕਾਂ ਦੀਆਂ ਆਸਾਂ 'ਤੇ ਖਰੀ ਉਤਰਦੀ ਹੋਈ ਖੇਤਰ ਦਾ ਸਰਵਪੱਖੀ ਵਿਕਾਸ ਕਰੇਗੀ | ਇਸ ਮੌਕੇ ਹਾਜ਼ਰ ਆਗੂਆਂ ਨੇ ਪਾਰਟੀ ਦੀ ਮਜ਼ਬੂਤੀ ਅਤੇ ਆਉਣ ਵਾਲੇ ਸਮੇਂ 'ਚ ਜਨਤਾ ਦੀ ਸੇਵਾ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਵੀ ਦੁਹਰਾਇਆ |